ਸਰਕਾਰ ਗਰੀਬ ਲੋਕਾਂ ਅਤੇ ਜਾਨਵਰਾਂ ਨੂੰ ਜੀ-20 ਪ੍ਰਤੀਨਿਧੀਆਂ ਤੋਂ ਲੁਕਾ ਰਹੀ ਹੈ : ਰਾਹੁਲ ਗਾਂਧੀ

Saturday, Sep 09, 2023 - 05:10 PM (IST)

ਸਰਕਾਰ ਗਰੀਬ ਲੋਕਾਂ ਅਤੇ ਜਾਨਵਰਾਂ ਨੂੰ ਜੀ-20 ਪ੍ਰਤੀਨਿਧੀਆਂ ਤੋਂ ਲੁਕਾ ਰਹੀ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸ਼ਨੀਵਾਰ ਨੂੰ ਸਰਕਾਰ 'ਤੇ ਜੀ-20 ਸਿਖਰ ਸੰਮੇਲਨ ਦੇ ਮੱਦੇਨਜ਼ਰ ਝੁੱਗੀਆਂ ਨੂੰ ਢੱਕਣ ਜਾਂ ਨਸ਼ਟ ਕਰਨ ਅਤੇ ਅਵਾਰਾ ਜਾਨਵਰਾਂ ਨੂੰ ਫੜੇ ਜਾਣ ਦਾ ਦੋਸ਼ ਲਗਾਇਆ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ,''ਭਾਰਤ ਦੀ ਅਸਲੀਅਤ ਸਾਡੇ ਮਹਿਮਾਨਾਂ ਤੋਂ ਲੁਕਾਉਣ ਦੀ ਕੋਈ ਲੋੜ ਨਹੀਂ ਹੈ।'' ਕਾਂਗਰਸ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਸ਼ਨੀਵਾਰ ਨੂੰ ਇੱਥੇ ਸ਼ੁਰੂ ਹੋਏ 2 ਦਿਨਾ ਜੀ20 ਸਿਖਰ ਸੰਮੇਲਨ ਤੋਂ ਪਹਿਲਾਂ ਝੁੱਗੀਆਂ-ਝੌਂਪੜੀਆਂ ਵਾਲੇ ਕੁਝ ਇਲਾਕੇ ਹਰੇ ਕੱਪੜਿਆਂ ਨਾਲ ਢਕੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ,''ਜੀ20 ਤੋਂ ਪਹਿਲੇ ਮੋਦੀ ਸਰਕਾਰ ਨੇ ਆਪਣੀ ਨਾਕਾਮੀ ਲੁਕਾਉਣ ਲਈ ਗਰੀਬਾਂ ਦੇ ਘਰਾਂ ਨੂੰ ਪਰਦਿਆਂ ਨਾਲ ਢੱਕਵਾ ਦਿੱਤਾ ਹੈ।''

PunjabKesari

ਰਾਹੁਲ ਨੇ 'ਐਕਸ' 'ਤੇ ਪੋਸਟ ਕੀਤਾ,''ਭਾਰਤ ਸਰਕਾਰ ਸਾਡੇ ਗਰੀਬਾਂ ਅਤੇ ਬੇਜ਼ੁਬਾਨ ਜਾਨਵਰਾਂ ਨੂੰ ਲੁਕਾਉਣ 'ਚ ਲੱਗੀ ਹੋਈ ਹੈ। ਭਾਰਤ ਦੀ ਸੱਚਾਈ ਨੂੰ ਸਾਡੇ ਮਹਿਮਾਨਾਂ ਤੋਂ ਲੁਕਾਉਣ ਦੀ ਕੋਈ ਜ਼ਰੂਰਤ ਨਹੀਂ ਹੈ।'' ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ,''ਜੀ-20 ਦਾ ਮਕਸਦ ਸਕਾਰਾਤਮਕ ਪਹਿਲ ਲਈ ਵਿਸ਼ਵ ਦੀਆਂ ਮੁੱਖ ਅਰਥਵਿਵਸਥਾਵਾਂ ਦਾ ਇਕ ਮੰਚ 'ਤੇ ਆਉਣਾ ਹੈ। ਇਸ ਦਾ ਮਕਸਦ ਗਲੋਬਲ ਸਮੱਸਿਆਵਾਂ ਦੇ ਸਹਿਯੋਗਾਤਮਕ ਢੰਗ ਨਾਲ ਨਿਪਟਨਾ ਹੈ। ਝੁੱਗੀਆਂ ਨੂੰ ਜਾਂ ਤੱਕ ਢੱਕ ਦਿੱਤਾ ਗਿਆ ਜਾਂ ਨਸ਼ਟ ਕਰ ਦਿੱਤਾ ਗਿਆ, ਜਿਸ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ। ਸਿਰਫ਼ ਪ੍ਰਧਾਨ ਮੰਤਰੀ ਦਾ ਅਕਸ ਚਮਕਾਉਣ ਲਈ ਅਵਾਰਾ ਪਸ਼ੂ ਬੇਰਹਿਮੀ ਨਾਲ ਫੜੇ ਗਏ ਹਨ ਅਤੇ ਉਨ੍ਹਾਂ ਨਾਲ ਗਲਤ ਰਵੱਈਆ ਕੀਤਾ ਗਿਆ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News