ਕੇਂਦਰ ਸਰਕਾਰ ਨੇ ਦੇਸ਼ ''ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ

07/01/2022 5:37:02 PM

ਵਾਇਨਾਡ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਦੇਸ਼ 'ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਭਾਰਤ ਅਤੇ ਇੱਥੇ ਦੇ ਲੋਕਾਂ ਦੇ ਹਿੱਤਾਂ ਖ਼ਿਲਾਫ਼ ਹੈ। ਭਾਜਪਾ ਦੀ ਮੁਅੱਤਲ ਮਹਿਲਾ ਬੁਲਾਰਾ ਨੂਪੁਰ ਸ਼ਰਮਾ ਵਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਦਿੱਤੇ ਗਏ ਵਿਵਾਦਿਤ ਬਿਆਨ 'ਤੇ ਸੁਪਰੀਮ ਕੋਰਟ ਵਲੋਂ ਦਿੱਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਰਾਹੁਲ ਨੇ ਕਿਹਾ ਕਿ ਕੋਰਟ ਨੇ ਸੱਚ ਕਿਹਾ ਹੈ, ਪਰ ਦੇਸ਼ ਦਾ ਮਾਹੌਲ ਉਸ ਵਿਅਕਤੀ ਨਾਲ ਨਹੀਂ ਬਣਿਆ ਹੈ, ਜਿਸ ਨੇ ਟਿੱਪਣੀ ਕੀਤੀ ਹੈ।

ਇਹ ਵੀ ਪੜ੍ਹੋ : ਪੈਗੰਬਰ ਮੁਹੰਮਦ ਟਿੱਪਣੀ : SC ਦੀ ਫਟਕਾਰ, ਕਿਹਾ- ਨੂਪੁਰ ਨੂੰ ਪੂਰੇ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮੁਆਫ਼ੀ

ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਹ ਮਾਹੌਲ ਕੇਂਦਰ 'ਚ ਸੱਤਾਧਾਰੀ ਸਰਕਾਰ ਨੇ ਬਣਾਇਆ ਹੈ। ਰਾਹੁਲ ਨੇ ਕਿਹਾ,''ਇਹ ਮਾਹੌਲ ਪ੍ਰਧਾਨ ਮੰਤਰੀ ਨੇ, ਗ੍ਰਹਿ ਮੰਤਰੀ ਨੇ, ਭਾਜਪਾ ਅਤੇ ਆਰ.ਐੱਸ.ਐੱਸ. ਨੇ ਬਣਾਇਆ ਹੈ। ਇਹ ਮਾਹੌਲ ਗੁੱਸੇ ਅਤੇ ਨਫ਼ਰਤ ਦਾ ਹੈ।'' ਉਨ੍ਹਾਂ ਨੇ ਇਸ ਨੂੰ 'ਰਾਸ਼ਟਰਵਿਰੋਧੀ ਗਤੀਵਿਧੀ' ਕਰਾਰ ਦਿੰਦੇ ਹੋਏ ਕਿਹਾ ਕਿ ਇਹ ਭਾਰਤ ਦੇ ਹਿੱਤ ਦੇ ਖ਼ਿਲਾਫ਼ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News