ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ! 20% ਵਾਧੂ DA ਨਾਲ ਮਿਲੇਗੀ ਐਂਡਵਾਸ ਸੈਲਰੀ, ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
Tuesday, Sep 08, 2026 - 07:47 AM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੀ ਸ਼ੁਭੇਂਦੂ ਅਧਿਕਾਰੀ ਸਰਕਾਰ ਨੇ ਦੁਰਗਾ ਪੂਜਾ ਦੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਾਜ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਉਕਤ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 20% ਵਾਧੂ ਮਹਿੰਗਾਈ ਭੱਤਾ (DA) ਅਤੇ ਅਕਤੂਬਰ ਮਹੀਨੇ ਦੀ ਤਨਖ਼ਾਹ ਪਹਿਲਾਂ ਯਾਨੀ ਐਂਡਵਾਸ ਦੇਣ ਦਾ ਫੈਸਲਾ ਲਿਆ ਹੈ। ਡੀਏ ਵਿੱਚ 20% ਵਾਧਾ ਹੋਣ ਨਾਲ ਕਰਮਚਾਰੀਆਂ ਦਾ ਕੁੱਲ ਮਹਿੰਗਾਈ ਭੱਤਾ (ਡੀਏ) 38% ਹੋ ਗਿਆ ਹੈ, ਜੋ ਕਿ 1 ਅਕਤੂਬਰ ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਸਿਰਫ਼ 1 ਰੁਪਏ ਤੇ 5 ਕੱਪੜਿਆਂ 'ਚ ਹੋਵੇਗਾ ਵਿਆਹ ! ਬਰਾਤ 'ਚ ਜਾਣਗੇ 51 ਬੰਦੇ, ਮਹਾਪੰਚਾਇਤ ਨੇ ਸੁਣਾਇਆ ਫ਼ੈਸਲਾ
ਦੱਸ ਦੇਈਏ ਕਿ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵਲੋਂ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧੇ ਨੂੰ ਲੈ ਕੇ ਕੀਤੇ ਗਏ ਐਲਾਨ ਤੋਂ ਬਾਅਦ ਹਜ਼ਾਰਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਅਗਲੇ ਮਹੀਨੇ ਤੋਂ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਤਿਉਹਾਰਾਂ ਦੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਦੁਰਗਾ ਪੂਜਾ ਤੋਂ ਪਹਿਲਾਂ ਅਕਤੂਬਰ ਮਹੀਨੇ ਦੀ ਤਨਖਾਹ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿੱਚ ਪਹਿਲਾਂ ਹੀ ਭੇਜ ਦਿੱਤੀ ਜਾਵੇ। ਪੱਛਮੀ ਬੰਗਾਲ ਦੇ ਲਗਭਗ 7.5 ਲੱਖ ਸਰਕਾਰੀ, ਅਰਧ-ਸਰਕਾਰੀ ਕਰਮਚਾਰੀਆਂ, ਅਧਿਆਪਕਾਂ ਅਤੇ ਪੈਨਸ਼ਨਰਾਂ ਨੂੰ ਇਸਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ : 7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ
ਇਸ ਸਰਕਾਰੀ ਫੈਸਲੇ ਨਾਲ 14 ਸਮੂਹਾਂ ਨੂੰ ਸਿੱਧੇ ਤੌਰ 'ਤੇ ਲਾਭ ਹੋਵੇਗਾ, ਜਿਨ੍ਹਾਂ ਵਿੱਚ ਸਿੱਖਿਆ ਵਿਭਾਗ, ਜੰਗਲਾਤ ਵਿਭਾਗ ਅਤੇ ਹੋਰ ਕਾਡਰਾਂ ਦੇ ਲਗਭਗ 1,500 ਜੰਗਲਾਤ ਸਹਾਇਕ ਅਤੇ 20,343 ਪ੍ਰਾਇਮਰੀ ਪੈਰਾਐਜੂਕੇਟਰ ਸ਼ਾਮਲ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਠੇਕਾ ਕਰਮਚਾਰੀਆਂ ਦੇ ਮਾਣ ਭੱਤੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਪ੍ਰਾਇਮਰੀ ਪੈਰਾ ਅਧਿਆਪਕਾਂ, ਜੰਗਲਾਤ ਸਹਾਇਕਾਂ ਅਤੇ ਹੋਰ ਠੇਕਾ ਸਮੂਹਾਂ ਸਮੇਤ 1 ਲੱਖ ਤੋਂ ਵੱਧ ਕਰਮਚਾਰੀਆਂ ਦੇ ਮਾਣਭੱਤੇ ਵਿੱਚ ਪ੍ਰਤੀ ਮਹੀਨਾ 5,000 ਰੁਪਏ ਤੱਕ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਸੂਬਾ ਮੰਤਰੀ ਮੰਡਲ ਨੇ 390 ਕਰੋੜ ਰੁਪਏ ਦੇ ਵਾਧੂ ਬਜਟ ਦਾ ਪ੍ਰਬੰਧ ਕੀਤਾ ਹੈ। ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਪੱਧਰ 'ਤੇ ਸਾਰੇ ਪੈਰਾ ਅਧਿਆਪਕਾਂ ਦੇ ਮਾਣਭੱਤੇ ਵਿੱਚ ₹5,000 ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਬੰਧੂ, ਵਿਸ਼ੇਸ਼ ਸਿੱਖਿਅਕਾਂ ਅਤੇ ਐਸਐਸਕੇ ਸਹਾਇਕਾਂ ਦੇ ਮਾਸਿਕ ਭੱਤੇ ਵਿੱਚ ਵੀ 5,000 ਰੁਪਏ ਦਾ ਸਿੱਧਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗਜ਼ਬ ਕਾਰਨਾਮਾ! ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
