ਸਰਕਾਰ ਨੇ ਦਿੱਤਾ ਦੀਵਾਲੀ ਗਿਫ਼ਟ, 2 ਦਿਨ ਰਹੇਗੀ ਛੁੱਟੀ
Wednesday, Oct 30, 2024 - 05:24 PM (IST)
ਲਖਨਊ- ਦੀਵਾਲੀ ਦੀ ਤਾਰੀਖ਼ ਨੂੰ ਲੈ ਕੇ ਹੋ ਰਹੀ ਉਲਝਣ ਦੌਰਾਨ ਸਰਕਾਰ ਨੇ 2 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ 31 ਅਕਤੂਬਰ ਅਤੇ 1 ਨਵੰਬਰ ਨੂੰ ਛੁੱਟੀ ਦਾ ਐਲਾਨ ਤਾਂ ਕੀਤਾ ਹੈ ਪਰ ਇਸ ਛੁੱਟੀ ਨਾਲ ਇਕ ਸ਼ਰਤ ਵੀ ਰੱਖੀ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਆਦੇਸ਼ ਅਨੁਸਾਰ, ਇਕ ਨਵੰਬਰ ਦੀ ਛੁੱਟੀ ਤਾਂ ਹੋਵੇਗੀ ਪਰ ਇਸ ਦੇ ਬਦਲੇ 9 ਨਵੰਬਰ ਯਾਨੀ ਦੂਜੇ ਸ਼ਨੀਵਾਰ ਨੂੰ ਸਰਕਾਰੀ ਦਫ਼ਤਰ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ।
ਦੱਸਣਯੋਗ ਹੈ ਕਿ ਸਨਾਤਨ ਪਰੰਪਰਾ 'ਚ 5 ਦਿਨ ਦਾ ਇਹ ਦੀਵਾਲੀ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੋ ਕੇ ਭਾਈ ਦੂਜ ਤੱਕ ਚੱਲਦਾ ਹੈ। ਹਾਲਾਂਕਿ ਇਸ ਵਾਰ ਪੰਚਾਂਗ ਵਿਕ੍ਰੇਤਾਵਾਂ ਅਤੇ ਵਿਦਵਾਨਾਂ ਨੇ ਗ੍ਰਹਿ ਨਕਸ਼ਤਰਾਂ ਦੇ ਖੇਡ 'ਚ ਲੋਕਾਂ ਨੂੰ ਉਲਝਾ ਦਿੱਤਾ ਹੈ। ਇਸ 'ਚ ਮੁੱਖ ਰੂਪ ਨਾਲ ਦੀਵਾਲੀ ਪੂਜਨ ਨੂੰ ਲੈ ਕੇ ਭਰਮ ਦੀ ਸਥਿਤੀ ਬਣ ਗਈ ਹੈ। ਇਸ ਕਾਰਨ ਕਿਤੇ ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਤਾਂ ਕਈ ਜਗ੍ਹਾ ਇਕ ਨਵੰਬਰ ਨੂੰ ਵੀ ਤਿਉਹਾਰ ਮਨਾਉਣ ਦੀ ਤਿਆਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8