ਦੀਵਾਲੀ ਤੋਂ ਪਹਿਲਾਂ ਸਰਕਾਰ ਦੇ ਰਹੀ ਮੁਫ਼ਤ ਗੈਸ ਸਿਲੰਡਰ
Friday, Oct 18, 2024 - 03:36 PM (IST)
ਬਿਜ਼ਨੈੱਸ ਡੈਸਕ- ਉਤਸ਼ਾਹ ਨਾਲ ਭਰਿਆ ਬਹੁਤ ਹੀ ਖਾਸ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਇਸ ਮੌਕੇ ਘਰਾਂ 'ਚ ਪਕਵਾਨ ਬਣਾਉਣ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਏ ਇਸ ਲਈ ਸਰਕਾਰ ਨੇ ਮੁਫਤ ਰਸੋਈ ਗੈਸ ਸਿਲੰਡਰ ਦਾ ਡਿਸਟ੍ਰੀਬਿਊਸ਼ਨ ਸ਼ੁਰੂ ਕਰ ਦਿੱਤਾ ਹੈ। ਦੀਵਾਲੀ ਤੋਂ ਪਹਿਲਾਂ ਕਰਵਾ ਚੌਥ, ਅਹੋਈ ਅਸ਼ਟਮੀ ਵਰਗੇ ਤਿਉਹਾਰ ਆਉਣੇ ਹਨ ਤਾਂ ਇਨ੍ਹਾਂ ਸਭ 'ਚ ਗਰੀਬ ਪਰਿਵਾਰਾਂ ਨੂੰ ਖਾਣਾ ਬਣਾਉਣ ਲਈ ਪਰੇਸ਼ਾਨ ਨਾ ਹੋਣਾ ਪਏ, ਇਸ ਦਾ ਇੰਤਜ਼ਾਮ ਸਰਕਾਰ ਨੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਇਸ ਰਾਜ ਦੇ ਲਾਭਪਾਤਰੀਆਂ ਨੂੰ ਵੱਡਾ ਤੋਹਫਾ
ਉੱਤਰ ਪ੍ਰਦੇਸ਼ ਸਰਕਾਰ ਨੇ ਦੀਵਾਲੀ ਦੇ ਮੌਕੇ 'ਤੇ ਸੂਬੇ ਦੇ 1.86 ਕਰੋੜ ਪਰਿਵਾਰਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਤੋਹਫ਼ੇ ਲਈ 1,890 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸੂਬਾ ਸਰਕਾਰ ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਪਹਿਲਕਦਮੀ ਤਹਿਤ 'ਡਬਲ ਇੰਜਣ ਸਰਕਾਰ' ਨੇ ਮੁਫਤ ਸਿਲੰਡਰ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਸੂਬੇ ਵਿੱਚ ਦੋ ਸਾਲਾਂ ਲਈ ਹੋਲੀ ਅਤੇ ਦੀਵਾਲੀ ਦੇ ਤਿਉਹਾਰਾਂ ਦੌਰਾਨ ਮੁਫਤ ਐੱਲਪੀਜੀ ਸਿਲੰਡਰ ਵੰਡੇ ਜਾ ਰਹੇ ਹਨ। ਫੂਡ ਐਂਡ ਲੌਜਿਸਟਿਕਸ ਵਿਭਾਗ ਨੇ ਇਸ ਸਬੰਧੀ ਜਾਰੀ ਕੀਤੇ ਸਰਕਾਰੀ ਹੁਕਮਾਂ ਅਨੁਸਾਰ ਜਲਦੀ ਤੋਂ ਜਲਦੀ ਵੰਡ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
ਮੁਫਤ ਸਿਲੰਡਰ ਲੈਣ ਲਈ ਕੀ ਕਰਨਾ ਹੋਵੇਗਾ?
ਇਸ ਮੁਫਤ ਸਿਲੰਡਰ ਨੂੰ ਲੈਣ ਲਈ ਔਰਤਾਂ ਖਾਸ ਤੌਰ 'ਤੇ ਇੰਤਜ਼ਾਰ ਕਰ ਰਹੀਆਂ ਹਨ ਅਤੇ ਹੁਣ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਸਕੀਮ ਤਹਿਤ ਆਧਾਰ ਪ੍ਰਮਾਣੀਕਰਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਿਨ੍ਹਾਂ ਦੀ ਆਧਾਰ ਪ੍ਰਮਾਣਿਕਤਾ ਹੋ ਚੁੱਕੀ ਹੈ, ਉਨ੍ਹਾਂ ਨੂੰ ਦੀਵਾਲੀ ਤੋਂ ਪਹਿਲਾਂ ਮੁਫ਼ਤ ਸਿਲੰਡਰ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ। ਇਹ ਮੁਫ਼ਤ ਸਿਲੰਡਰ ਸਿਰਫ਼ ਉਨ੍ਹਾਂ ਲਾਭਪਾਤਰੀਆਂ ਨੂੰ ਮਿਲੇਗਾ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਹਨ ਅਤੇ ਵੈਧ ਹਨ।
ਇਹ ਵੀ ਪੜ੍ਹੋ-ਚੰਨ ਦੇਖਣ ਤੋਂ ਪਹਿਲਾਂ ਟੁੱਟ ਜਾਵੇ ਜੇਕਰ ਤੁਹਾਡਾ Karva Chuth ਦਾ ਵਰਤ, ਤਾਂ ਕਰੋ ਇਹ ਉਪਾਅ
ਬੀਤੇ ਸਾਲ ਵੀ ਸਰਕਾਰ ਨੇ ਵੰਡੇ ਸਨ ਮੁਫਤ ਸਿਲੰਡਰ
ਇੱਥੋਂ ਦੀ ਸਰਕਾਰ ਨੇ ਪਿਛਲੇ ਸਾਲ 85 ਲੱਖ ਤੋਂ ਵੱਧ ਔਰਤਾਂ ਸਮੇਤ 1.85 ਕਰੋੜ ਪਰਿਵਾਰਾਂ ਨੂੰ ਮੁਫਤ ਐੱਲਪੀਜੀ ਸਿਲੰਡਰ ਵੰਡੇ ਸਨ। ਇੱਥੇ 14.2 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ 842.42 ਰੁਪਏ ਹੈ ਅਤੇ ਇਸ ਸਿਲੰਡਰ ਦੀ ਕੀਮਤ ਸਤੰਬਰ ਮੁਤਾਬਕ ਹੈ। ਉੱਜਵਲਾ ਸਕੀਮ ਤਹਿਤ ਕੇਂਦਰ ਸਰਕਾਰ ਹਰੇਕ ਲਾਭਪਾਤਰੀ ਨੂੰ 300 ਰੁਪਏ ਦੀ ਸਬਸਿਡੀ ਦਿੰਦੀ ਹੈ, ਜਦੋਂਕਿ ਬਾਕੀ ਸਬਸਿਡੀ ਸੂਬਾ ਸਰਕਾਰ ਖੁਦ ਚੁੱਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ