ਕਿਸਾਨਾਂ ਦੀ 5 ਮੈਂਬਰੀ ਕਮੇਟੀ ਨਾਲ ਸਰਕਾਰ ਨੇ ਨਹੀਂ ਕੀਤੀ ਗੱਲ, ਮੋਰਚਾ ਦੀ ਅਹਿਮ ਬੈਠਕ ਅੱਜ

Tuesday, Dec 07, 2021 - 09:52 AM (IST)

ਕਿਸਾਨਾਂ ਦੀ 5 ਮੈਂਬਰੀ ਕਮੇਟੀ ਨਾਲ ਸਰਕਾਰ ਨੇ ਨਹੀਂ ਕੀਤੀ ਗੱਲ, ਮੋਰਚਾ ਦੀ ਅਹਿਮ ਬੈਠਕ ਅੱਜ

ਸੋਨੀਪਤ (ਦੀਕਸ਼ਿਤ)- ਸੰਯੁਕਤ ਕਿਸਾਨ ਮੋਰਚਾ ਵੱਲੋਂ ਗਠਿਤ 5 ਮੈਂਬਰੀ ਕਮੇਟੀ ਨੂੰ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਮਿਲਿਆ। ਅਜਿਹੇ ’ਚ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਿੰਘੂ ਬਾਰਡਰ ’ਤੇ ਹੰਗਾਮੀ ਬੈਠਕ ਕੀਤੀ। ਕਮੇਟੀ ਦੇ ਮੈਂਬਰਾਂ ਨੇ ਮੋਰਚਾ ਦੀ ਪਹਿਲਾਂ ਤੋਂ ਗਠਿਤ 9 ਮੈਂਬਰੀ ਕਮੇਟੀ ਦੇ ਨਾਲ ਵੀ ਬੈਠਕ ਕੀਤੀ। ਕਮੇਟੀ ਦੇ ਮੈਬਰਾਂ ਨੇ ਸਰਕਾਰ ਦੇ ਰਵੱਈਏ ਨੂੰ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਕਿਸਾਨ ਹੁਣ ਦਿੱਲੀ ਕੂਚ ਦਾ ਫੈਸਲਾ ਲੈ ਸਕਦੇ ਹਨ ਪਰ ਇਹ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਹੀ ਲਿਆ ਜਾਵੇਗਾ। ਸਿੰਘੂ ਬਾਰਡਰ ’ਤੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਮੇਟੀ ਮੈਂਬਰ ਯੁੱਧਵੀਰ ਸਿੰਘ, ਗੁਰਨਾਮ ਚਢੂਨੀ, ਸ਼ਿਵਕੁਮਾਰ ਕੱਕਾ ਅਤੇ ਅਸ਼ੋਕ ਧਾਵਲੇ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੇ ਕੋਲ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਆਇਆ ਹੈ। ਅਜਿਹੇ ਵਿਚ ਮੰਗਲਵਾਰ ਨੂੰ ਸੰਯੁਕਤ ਮੋਰਚਾ ਦੀ ਬੈਠਕ ਵਿਚ ਅਹਿਮ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਸਾਫ਼ ਕਿਹਾ ਕਿ ਸਰਕਾਰ ਦਾ ਰਵੱਈਆ ਸ਼ਰਮਨਾਕ ਸੀ, ਉਹ ਦਿੱਲੀ ਕੂਚ ਦਾ ਫੈਸਲਾ ਲੈ ਸਕਦੇ ਹਨ। ਉਨ੍ਹਾਂ ਦਾ ‘ਮਿਸ਼ਨ ਯੂ. ਪੀ. ਪ੍ਰੋਗਰਾਮ’ ਜਾਰੀ ਹੈ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਅੰਦੋਲਨ ਤੋਂ ਪੰਜਾਬ ਦੇ ਕਿਸਾਨਾਂ ਦੀ ਵਾਪਸੀ ਸ਼ੁਰੂ
ਅੰਦੋਲਨ ਵਿਚ ਡਟੇ ਰਹਿਣ ਦੇ ਫ਼ੈਸਲੇ ਦੇ ਦਰਮਿਆਨ ਪੰਜਾਬ ਦੇ ਕਿਸਾਨਾਂ ਦੀ ਲਗਾਤਾਰ ਹੋ ਰਹੀ ਵਾਪਸੀ ਸੰਯੁਕਤ ਕਿਸਾਨ ਮੋਰਚਾ ਦੀ ਚਿੰਤਾ ਵਧਾ ਸਕਦੀ ਹੈ। ਕੁੰਡਲੀ ਬਾਰਡਰ ਤੋਂ ਸੋਮਵਾਰ ਨੂੰ ਪੂਰਾ ਦਿਨ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਦਾ ਪੰਜਾਬ ਵੱਲ ਜਾਣਾ ਜਾਰੀ ਰਿਹਾ। ਕਿਸਾਨ ਨੇਤਾ ਯੁੱਧਵੀਰ ਸਿੰਘ ਨੇ ਕਿਹਾ ਕਿ ਕਿਸਾਨ ਵਾਪਸ ਨਹੀਂ ਜਾ ਰਹੇ ਸਗੋਂ ਇਹ ਰੂਟੀਨ ਪ੍ਰਕਿਰਿਆ ਹੈ।

ਇਹ ਵੀ ਪੜ੍ਹੋ : ਜਾਸੂਸੀ ਦੇ ਦੋਸ਼ ’ਚ UAE ਦੀ ਜੇਲ੍ਹ ’ਚ ਬੰਦ ਪੁੱਤਰ ਨੂੰ ਮਿਲਣ ਲਈ ਮਾਂ ਨੂੰ ਕਰਨਾ ਪਵੇਗਾ 2025 ਤੱਕ ਇੰਤਜ਼ਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News