ਸੁੰਘਣ ਜਾਂ ਸਵਾਦ ਚੱਖਣ ਦੀ ਸ਼ਕਤੀ ਅਚਾਨਕ ਖਤਮ ਹੋਣ ਨੂੰ ਕੋਵਿਡ-19 ਦੀ ਜਾਂਚ 'ਚ ਕੀਤਾ ਜਾ ਸਕਦੈ ਸ਼ਾਮਲ

06/12/2020 5:37:04 PM

ਨਵੀਂ ਦਿੱਲੀ- ਸਰਕਾਰ ਸੁੰਘਣ ਜਾਂ ਸਵਾਦ ਚੱਖਣ ਦੀ ਸ਼ਕਤੀ ਅਚਾਨਕ ਚੱਲੇ ਜਾਣ ਨੂੰ ਕੋਵਿਡ-19 ਦੀ ਜਾਂਚ 'ਚ ਇਕ ਮਾਪਦੰਡ ਦੇ ਤੌਰ 'ਤੇ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਇਹ 3 ਲੱਖ ਦੇ ਕਰੀਬ ਪਹੁੰਚਣ ਵਾਲੇ ਹਨ। ਪਿਛਲੇ ਐਤਵਾਰ ਕੋਵਿਡ-19 'ਤੇ ਹੋਈ ਰਾਸ਼ਟਰੀ ਕਾਰਜ ਫੋਰਸ ਦੀ ਬੈਠਕ 'ਚ ਇਸ ਵਿਸ਼ੇ 'ਤੇ ਚਰਚਾ ਕੀਤੀ ਗਈ ਸੀ ਪਰ ਇਸ 'ਤੇ ਸਾਰਿਆਂ ਦੀ ਸਹਿਮਤੀ ਨਹੀਂ ਬਣ ਸਕੀ। ਪਿਛਲੇ ਐਤਵਾਰ ਕੋਵਿਡ-19 'ਤੇ ਬੈਠਕ 'ਚ ਕੁਝ ਮੈਂਬਰਾਂ ਨੇ ਕੋਵਿਡ-19 ਦੀ ਜਾਂਚ 'ਚ ਸੁੰਘਣ ਜਾਂ ਸਵਾਦ ਚੱਖਣ ਦੀ ਸ਼ਕਤੀ ਚੱਲੇ ਜਾਣ ਨੂੰ ਇਕ ਕਸੌਟੀ ਦੇ ਤੌਰ 'ਤੇ ਸ਼ਾਮਲ ਕਰਨ ਇਹ ਕਹਿੰਦੇ ਹੋਏ ਸੁਝਾਅ ਦਿੱਤਾ ਸੀ ਕਿ ਕਈ ਮਰੀਜ਼ਾਂ 'ਚ ਇਸ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ।'' ਇਕ ਮਾਹਰ ਅਨੁਸਾਰ, ਭਾਵੇਂ ਹੀ ਇਹ ਲੱਛਣ ਵਿਸ਼ੇਸ਼ ਤੌਰ 'ਤੇ ਕੋਵਿਡ-19 ਨਾਲ ਜੁੜੇ ਹੋਏ ਨਹੀਂ ਹਨ, ਕਿਉਂਕਿ ਫਲੂ 'ਚ ਵੀ ਵਿਅਕਤੀ ਦੇ ਸੁੰਘਣ ਜਾਂ ਸਵਾਦ ਚੱਖਣ ਦੀ ਸਮਰੱਥਾ ਚੱਲੀ ਜਾਂਦੀ ਹੈ ਪਰ ਇਹ ਬੀਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ਅਤੇ ਜਲਦ ਪਤਾ ਲਗਾਉਣ ਨਾਲ ਜਲਦੀ ਇਲਾਜ 'ਚ ਮਦਦਗਾਰ ਹੋ ਸਕਦੇ ਹਨ।

ਅਮਰੀਕਾ ਦੀ ਰਾਸ਼ਟਰੀ ਜਨ ਸਿਹਤ ਸੰਸਥਾ, ਰੋਗ ਕੰਟਰੋਲ ਅਤੇ ਬਚਾਅ ਕੇਂਦਰ (ਸੀ.ਡੀ.ਸੀ.) ਨੇ ਮਈ ਦੀ ਸ਼ੁਰੂਆਤ 'ਚ ਕੋਵਿਡ-19 ਦੇ ਨਵੇਂ ਲੱਛਣਾਂ 'ਚ 'ਸੁੰਘਣ ਜਾਂ ਸਵਾਦ ਚੱਖਣ ਦੀ ਸ਼ਕਤੀ ਗਵਾਉਣ' ਨੂੰ ਸ਼ਾਮਲ ਕੀਤਾ ਸੀ। ਕੋਵਿਡ-19 ਲਈ ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਦੀ 18 ਮਈ ਨੂੰ ਜਾਰੀ ਸੋਧ ਜਾਂਚ ਰਣਨੀਤੀ ਅਨੁਸਾਰ, ਫਲੂ ਵਰਗੀ ਬੀਮਾਰੀ (ਆਈ.ਐੱਲ.ਆਈ.) ਦੇ ਲੱਛਣਾਂ ਨਾਲ ਹੋਰ ਸੂਬਿਆਂ ਤੋਂ ਆਉਣ ਵਾਲਿਆਂ ਅਤੇ ਪ੍ਰਵਾਸੀਆਂ ਦੀ ਅਜਿਹੇ ਲੱਛਣ ਨਜ਼ਰ ਆਉਣ ਤੋਂ ਬਾਅਦ 7 ਦਿਨਾਂ ਦੇ ਅੰਦਰ-ਅੰਦਰ ਜਾਂਚ ਕਰਨੀ ਹੋਵੇਗੀ। ਆਈ.ਸੀ.ਐੱਮ.ਆਰ. ਨੇ ਕਿਹਾ ਕਿ ਹਸਪਤਾਲ 'ਚ ਭਰਤੀ ਮਰੀਜ਼ਾਂ ਅਤੇ ਕੋਵਿਡ-19 ਦੀ ਰੋਕਥਾਮ ਲਈ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਸਿਹਤ ਕਾਮਿਆਂ 'ਚ ਆਈ.ਐੱਲ.ਆਈ. ਵਰਗੇ ਲੱਛਣ ਵਿਕਸਿਤ ਹੋਣ 'ਤੇ ਉਨ੍ਹਾਂ ਦੀ ਵੀ ਆਰ.ਟੀ.-ਪੀ.ਸੀ.ਆਰ. ਜਾਂਚ ਰਾਹੀਂ ਕੋਵਿਡ-19 ਦੀ ਜਾਂਚ ਹੋਵੇਗੀ। ਨਾਲ ਹੀ ਇਸ ਨੇ ਕਿਹਾ ਕਿ ਕਿਸੇ ਵੀ ਪੀੜਤ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਅਜਿਹੇ ਲੋਕ ਜਿਨ੍ਹਾਂ 'ਚ ਲੱਛਣ ਨਜ਼ਰ ਨਹੀਂ ਆਉਂਦੇ ਅਤੇ ਵੱਡੇ ਜ਼ੋਖਮ ਵਾਲੇ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ 5 ਤੋਂ 10 ਦਿਨਾਂ ਦੇ ਅੰਦਰ ਇਕ ਵਾਰ ਜਾਂਚ ਕਰਵਾਉਣੀ ਹੀ ਹੋਵੇਗੀ।


DIsha

Content Editor

Related News