ਐੈੱਨ.ਆਰ.ਆਈ. ਨੂੰ ਮਿਲੇਗਾ ਪ੍ਰੌਕਸੀ ਵੋਟ ਦਾ ਅਧਿਕਾਰ, ਲੋਕ ਸਭਾ 'ਚ ਪਾਸ ਹੋਇਆ ਬਿੱਲ
Friday, Aug 10, 2018 - 01:41 PM (IST)

ਨਵੀਂ ਦਿੱਲੀ— ਲੋਕਸਭਾ 'ਚ ਜਨਤਕ ਨੁਮਾਇੰਦਗੀ ਬਿੱਲ 2017 ਨੂੰ ਵੀਰਵਾਰ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ 'ਚ ਪ੍ਰਵਾਸੀ ਭਾਰਤੀਆਂ ਦੀਆਂ ਵੋਟਿੰਗ ਪ੍ਰਤੀ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਪਹਿਲ ਕੀਤੀ ਗਈ ਤਾਂ ਕਿ ਉਹ ਆਪਣੇ ਨਿਵਾਸ ਸਥਾਨ ਤੋਂ ਆਪਣੇ ਵੋਟਿੰਗ ਅਧਿਕਾਰ ਦਾ ਪ੍ਰਯੋਗ ਭਾਵ ਪ੍ਰੌਕਸੀ ਵੋਟਿੰਗ ਕਰ ਸਕਣ।
ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਜਵਾਬ ਤੋਂ ਬਾਅਦ ਸਦਨ ਨੇ ਜਨਤਕ ਨੁਮਾਇੰਦਗੀ ਐਕਟ 1950 ਅਤੇ ਜਨਤਕ ਪ੍ਰਤੀਨਿਧਤਾ ਐਕਟ 1951 'ਚ ਹੋਰ ਸੋਧ ਕਰਨ ਵਾਲੇ ਇਸ ਬਿੱਲ ਨੂੰ ਸਮਰਥਨ ਨਾਲ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਸ ਤੋਂ ਪਹਿਲਾਂ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ, ''ਇਹ ਬਿੱਲ ਐੈੱਨ.ਆਰ.ਆਈਜ਼ ਨੂੰ ਭਾਰਤੀ ਲੋਕਤੰਤਰ 'ਚ ਭੂਮਿਕਾ ਨਿਭਾਉਣ ਦਾ ਮੌਕਾ ਦੇ ਰਿਹਾ ਹੈ, ਜੋ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਨ।''
ਚਰਚਾ 'ਚ ਕੁਝ ਮੈਂਬਰਾਂ ਵੱਲੋਂ ਭਾਰਤ 'ਚ ਪ੍ਰਵਾਸੀ ਮਜ਼ਦੂਰਾਂ ਦੇ ਸਾਹਮਣੇ ਵੋਟਿੰਗ ਨੂੰ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਣ ਵਾਲੇ ਕੇਂਦਰੀ ਮੰਤਰੀ ਪ੍ਰਸਾਦ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਕ ਕਮੇਟੀ ਬਣਾਈ ਹੈ, ਜੋ ਇਸ ਵਿਸ਼ੇ 'ਚ ਅਧਿਐਨ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਬਿੱਲ ਪਾਸ ਹੋਣ ਨਾਲ ਵਿਦੇਸ਼ 'ਚ ਵਸੇ ਕਰੋੜਾਂ ਪਰਵਾਸੀ ਭਾਰਤੀਆਂ ਨੂੰ ਦੇਸ਼ ਦੀ ਚੋਣ ਪ੍ਰਕਿਰਿਆ 'ਚ ਸ਼ਾਮਲ ਹੋਣ 'ਚ ਬਹੁਤ ਮਦਦ ਮਿਲੇਗੀ। ਹੁਣ ਵਿਦੇਸ਼ 'ਚ ਵਸੇ ਭਾਰਤੀ ਦੇਸ਼ 'ਚ ਆਏ ਬਿਨਾਂ ਹੀ ਆਪਣੇ ਵੱਲੋਂ ਨਿਰਧਾਰਿਤ ਪ੍ਰਤੀਨਿਧੀ ਰਾਹੀਂ ਵੋਟ ਪਾ ਸਕਣਗੇ। ਪ੍ਰੌਕਸੀ ਵੋਟਿੰਗ 'ਤੇ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਸਾਦ ਨੇ ਹੇਠਲੇ ਸਦਨ 'ਚ ਕਿਹਾ, ''ਪ੍ਰੌਕਸੀ ਨੂੰ ਲੈ ਕੇ ਸਾਨੂੰ ਪਰਵਾਸੀ ਭਾਰਤੀਆਂ 'ਤੇ ਭਰੋਸਾ ਕਰਨਾ ਚਾਹੀਦਾ ਹੈ।''