ਹੁਣ ਨਹੀਂ ਛਪਣਗੇ ਸਰਕਾਰੀ ਕੈਲੰਡਰ, ਡਾਇਰੀ ਅਤੇ ਗ੍ਰੀਟਿੰਗ ਕਾਰਡਸ
Thursday, Sep 03, 2020 - 01:21 AM (IST)
ਨਵੀਂ ਦਿੱਲੀ : ਮੋਦੀ ਸਰਕਾਰ ਨੇ ਹੁਣ ਸਰਕਾਰੀ ਕੈਲੰਡਰ, ਡਾਇਰੀ ਅਤੇ ਗ੍ਰੀਟਿੰਗ ਕਾਰਡਸ ਨਹੀਂ ਛਾਪਣ ਦਾ ਫੈਸਲਾ ਕੀਤਾ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰ ਡਿਜੀਟਲ ਨੂੰ ਬੜਾਵਾ ਦੇਣਾ ਚਾਹੁੰਦੀ ਹੈ।
ਵਿੱਤ ਮੰਤਰਾਲਾ ਦੇ ਨਵੇਂ ਆਦੇਸ਼ ਮੁਤਾਬਕ ਹੁਣ ਤੋਂ ਨਵੇਂ ਸਾਲ ਜਾਂ ਤਿਉਹਾਰਾਂ ਮੌਕੇ ਛਪਣ ਵਾਲੇ ਡਾਇਰੀ, ਕੈਲੰਡਰ, ਟੇਬਲ ਕੈਲੰਡਰ, ਗ੍ਰੀਟਿੰਗ ਕਾਰਡਸ ਨਹੀਂ ਛਪਣਗੇ। ਹੁਣ ਇਹ ਸਭ ਡਿਜੀਟਲ ਹੋ ਜਾਵੇਗਾ। ਇੱਥੇ ਤੱਕ ਕਿ ਸਾਲਾਨਾ ਛਪਣ ਵਾਲੀ ਕਾਫ਼ੀ ਟੇਬਲ ਬੁੱਕ ਵੀ ਮੰਤਰਾਲਾ ਨੇ ਛਾਪਣ ਦੀ ਬਜਾਏ ਡਿਜੀਟਲ ਰਿਲੀਜ ਕਰਨ ਦਾ ਫੈਸਲਾ ਲਿਆ ਹੈ।
ਡਿਜੀਟਲ 'ਤੇ ਸਰਕਾਰ ਦੇ ਫੋਕਸ ਅਤੇ ਡਿਜੀਟਲ ਦੇ ਸਾਰੇ ਫਾਇਦਿਆਂ ਨੂੰ ਧਿਆਨ 'ਚ ਰੱਖਦੇ ਹੁਏ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਹ ਫੈਸਲਾ ਸਾਰੇ ਮੰਤਰਾਲਾ ਅਤੇ ਕੇਂਦਰ ਦੇ ਅਧੀਨ ਆਉਣ ਵਾਲੇ ਵਿਭਾਗਾਂ 'ਤੇ ਲਾਗੂ ਹੋਵੇਗਾ।