ਗਲਤ ਜਾਣਕਾਰੀ ਦੇਣ ਵਾਲੇ 10 ਯੂ-ਟਿਊਬ ਚੈਨਲਾਂ 'ਤੇ ਕੇਂਦਰ ਦੀ ਵੱਡੀ ਕਾਰਵਾਈ, ਕੀਤੇ ਗਏ ਬਲਾਕ

Monday, Sep 26, 2022 - 06:40 PM (IST)

ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਨਫ਼ਰਤ ਫੈਲਾਉਣ ਅਤੇ ਫਿਰਕੂ ਸਦਭਾਵਨਾ ਵਿਗਾੜਨ ਵਾਲੇ 45 ਯੂ-ਟਿਊਬ ਵੀਡੀਓ 'ਤੇ ਪਾਬੰਦੀ ਲਗਾਈ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੇ ਸੂਚਨਾ ਤਕਨਾਲੋਜੀ ਨਿਯਮ 2021 ਦੇ ਅਧੀਨ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ ਤੋਂ 10 ਯੂ-ਟਿਊਬ ਚੈਨਲਾਂ ਦੇ 45 ਵੀਡੀਓ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਨਿਰਦੇਸ਼ 23 ਸਤੰਬਰ ਤੋਂ ਪ੍ਰਭਾਵੀ ਹੈ। ਇਨ੍ਹਾਂ ਵੀਡੀਓ ਨੂੰ ਸਵਾ ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਹੈ।
 

ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਵੀਡੀਓ 'ਚ ਧਾਰਮਿਕ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਦੇ ਉਦੇਸ਼ ਨਾਲ ਫਰਜ਼ੀ ਖ਼ਬਰਾਂ ਅਤੇ ਅਜਿਹੀ ਕਲੀਪਿੰਗ ਪਾਈ ਗਈ ਹੈ, ਜਿਸ 'ਚ ਫੇਰਬਦਲ ਕੀਤਾ ਗਿਆ ਹੈ। ਇਨ੍ਹਾਂ 'ਚ ਕਈ ਫਰਜ਼ੀ ਦਾਅਵੇ ਕੀਤੇ ਗਏ ਹਨ, ਜਿਵੇਂ ਸਰਕਾਰ ਕੁਝ ਭਾਈਚਾਰਿਆਂ ਦੇ ਧਾਰਮਿਕ ਅਧਿਕਾਰਾਂ ਨੂੰ ਵਾਪਸ ਲੈ ਰਹੀ ਹੈ ਅਤੇ ਦੇਸ਼ 'ਚ ਗ੍ਰਹਿ ਯੁੱਧ ਦਾ ਐਲਾਨ ਹੋ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵੀਡੀਓ ਨਾਲ ਫਿਰਕੂ ਸਦਭਾਵਨਾ ਵਿਗਾੜਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗਾੜਨ ਦਾ ਖ਼ਦਸ਼ਾ ਹੈ। ਕੁਝ ਵੀਡੀਓ 'ਚ ਅਗਨੀਪਥ ਯੋਜਨਾ, ਹਥਿਆਰਬੰਦ ਫ਼ੌਜਾਂ, ਰਾਸ਼ਟਰੀ ਸੁਰੱਖਿਆ ਤੰਤਰ ਅਤੇ ਕਸ਼ਮੀਰ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਨ੍ਹਾਂ 'ਚ ਦਿੱਤੀ ਗਈ ਵਿਸ਼ੇ ਵਸਤੂ ਝੂਠੀ ਅਤੇ ਸੁਰੱਖਿਆ ਅਤੇ ਦੋਸਤ ਦੇਸ਼ਾਂ ਨਾਲ ਸੰਬੰਧਾਂ ਦੇ ਮੱਦੇਨਜ਼ਰ ਕਾਫ਼ੀ ਸੰਵੇਦਨਸ਼ੀਲ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News