ਵਿਦੇਸ਼ਾਂ ’ਚ ਬਣੇ ਕੋਵਿਡ-19 ਟੀਕਿਆਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

04/13/2021 6:08:59 PM

ਨਵੀਂ ਦਿੱਲੀ (ਭਾਸ਼ਾ)— ਕੋਵਿਡ-19 ਟੀਕਿਆਂ ਦੀ ਉਪਲੱਬਧਤਾ ਵਧਾਉਣ ਅਤੇ ਦੇਸ਼ ’ਚ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਲਈ ਕੇਂਦਰ ਸਰਕਾਰ ਨੇ ਹੋਰ ਦੇਸ਼ਾਂ ਵਿਚ ਐਮਰਜੈਂਸੀ ਵਰਤੋਂ ਲਈ ਵਿਦੇਸ਼ਾਂ ’ਚ ਬਣੇ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਕਿ ਇਸ ਪ੍ਰਕਾਰ ਦੇ ਵਿਦੇਸ਼ ਨਿਰਮਿਤ ਟੀਕਿਆਂ ਦੀ ਪਹਿਲੇ 100 ਲਾਭਪਾਤਰੀਆਂ ਦੀ ਸਿਹਤ ’ਤੇ 7 ਦਿਨ ਨਜ਼ਰ ਰੱਖੀ ਜਾਵੇਗੀ, ਜਿਸ ਤੋਂ ਬਾਅਦ ਦੇਸ਼ ’ਚ ਟੀਕਾਕਰਨ ਪ੍ਰੋਗਰਾਮ ਵਿਚ ਇਨ੍ਹਾਂ ਟੀਕਿਆਂ ਦੀ ਵਰਤੋਂ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਟੀਕਿਆਂ ਨੂੰ ਭਾਰਤ ’ਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੰਤਰਾਲਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਇਸ ਤਰ੍ਹਾਂ ਦੇ ਵਿਦੇਸ਼ੀ ਟੀਕਿਆਂ ਤੱਕ ਭਾਰਤ ਦੀ ਛੇਤੀ ਪਹੁੰਚ ਯਕੀਨੀ ਹੋਵੇਗੀ ਅਤੇ ਵੱਡੀ ਮਾਤਰਾ ਵਿਚ ਦਵਾਈ ਸਮੱਗਰੀ ਸਮੇਤ ਵੱਖ-ਵੱਖ ਸਮੱਗਰੀਆਂ ਦੇ ਆਯਾਤ, ਦਵਾਈ ਦੀ ਸ਼ੀਸ਼ੀ ’ਚ ਖ਼ੁਰਾਕ ਭਰਨ ਅਤੇ ਉਨ੍ਹਾਂ ਦੀ ਪੈਕਿੰਗ ਕਰਨ ਦੀ ਘਰੇਲੂ ਸਮਰੱਥਾ ਦੇ ਉਪਯੁਕਤ ਵਰਤੋਂ ਆਦਿ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਸ ਨਾਲ ਟੀਕਾ ਨਿਰਮਾਣ ਸਮਰੱਥਾ ਅਤੇ ਘਰੇਲੂ ਵਰਤੋਂ ਲਈ ਟੀਕਿਆਂ ਦੀ ਕੁੱਲ ਉਪਲੱਬਧਤਾ ਵਧੇਗੀ। 

ਇਹ ਵੀ ਪੜ੍ਹੋ:  ਵੱਡੀ ਖੁਸ਼ਖ਼ਬਰੀ! ਭਾਰਤ ’ਚ ਤੀਜੇ ਕੋਰੋਨਾ ਟੀਕੇ ‘ਸਪੂਤਨਿਕ ਵੀ’ ਨੂੰ ਮਿਲੀ ਮਨਜ਼ੂਰੀ

ਇਹ ਫ਼ੈਸਲਾ ਰਾਸ਼ਟਰੀ ਕੋਵਿਡ-19 ਟੀਕਾਕਰਨ ਮਾਹਰ ਸਮੂਹ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ ਹੈ। ਇਸ ਸਮੇਂ ਭਾਰਤ ਵਿਚ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਕੋਵੀਸ਼ੀਲਡ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ। ਭਾਰਤ ਦੇ ਡਰੱਗ ਰੈਗੂਲੇਟਰ ਨੇ ਰੂਸ ਦੇ ਕੋਵਿਡ-19 ਰੋਕੂ ‘ਸਪੂਤਨਿਕ ਵੀ’ ਦੇ ਸੀਮਤ ਐਮਰਜੈਂਸੀ ਵਰਤੋਂ ਨੂੰ ਸੋਮਵਾਰ ਨੂੰ ਕੁਝ ਸ਼ਰਤਾਂ ਨਾਲ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ


Tanu

Content Editor

Related News