ਬਾਲਗਾਂ ਨੂੰ ਮਿਲੇਗੀ ਕੋਰਬੇਵੈਕਸ ਦੀ ਬੂਸਟਰ ਖੁਰਾਕ, ਕੇਂਦਰ ਨੇ ਦਿੱਤੀ ਮਨਜ਼ੂਰੀ

08/11/2022 12:47:01 PM

ਨਵੀਂ ਦਿੱਲੀ (ਭਾਸ਼ਾ)– ਕੇਂਦਰ ਸਰਕਾਰ ਨੇ ਉਨ੍ਹਾਂ ਬਾਲਗਾਂ ਨੂੰ ‘ਕੋਰਬੇਵੈਕਸ’ ਵੈਕਸੀਨ ਦੀ ਬੂਸਟਰ ਡੋਜ਼ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕੋਵਿਸ਼ੀਲਡ ਜਾਂ ਕੋਵੈਕਸੀਨ ਵੈਕਸੀਨ ਦੀਆਂ ਦੋ ਖੁਰਾਕਾਂ ਲੈ ਚੁਕੇ ਹਨ। ਦੇਸ਼ ’ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਪਹਿਲੀ ਅਤੇ ਦੂਜੀ ਖੁਰਾਕ ਦੇ ਤੌਰ ’ਤੇ ਦਿੱਤੀ ਗਈ ਖੁਰਾਕ ਤੋਂ ਵੱਖਰੀ ਕੋਈ ਹੋਰ ਵੈਕਸੀਨ ਬਤੌਰ ਪ੍ਰੀਕਾਸ਼ਨਰੀ ਡੋਜ਼ ਦਿੱਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨ. ਟੀ. ਜੀ. ਆਈ.) ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇਹ ਮਨਜ਼ੂਰੀ ਦਿੱਤੀ ਹੈ।

ਸੂਤਰਾਂ ਨੇ ਕਿਹਾ, ‘18 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਨੂੰ ਸਾਵਧਾਨੀ ਦੀ ਖੁਰਾਕ ਦੇ ਤੌਰ ’ਤੇ ਕੋਰਬੇਵੈਕਸ ਵੈਕਸੀਨ ਦੇਣ ’ਤੇ ਵਿਚਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਕੋਵੈਕਸੀਨ ਜਾਂ ਕੋਵਿਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੇ 6 ਮਹੀਨੇ ਜਾਂ 26 ਹਫ਼ਤੇ ਪੂਰੇ ਕਰ ਲਏ ਹਨ। ਇਸ ਉਮਰ ਵਰਗ ਦੇ ਲੋਕਾਂ ਨੂੰ ਪਹਿਲਾਂ ਲੱਗੇ ਟੀਕੇ ਨਾਲੋਂ ਵੱਖਰੀ ਪ੍ਰੀਕਾਸ਼ਨਰੀ ਡੋਜ਼ ਦਿੱਤੀ ਜਾਵੇਗੀ।’

ਜ਼ਿਕਰਯੋਗ ਹੈ ਕਿ ਭਾਰਤ ਦਾ ਪਹਿਲਾ ਸਵਦੇਸ਼ੀ ਆਰ. ਬੀ. ਡੀ. ਪ੍ਰੋਟੀਨ ਸਬਯੂਨਿਟ ‘ਕੋਰਬੇਵੈਕਸ’ ਟੀਕਾ ਫਿਲਹਾਲ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਾਇਆ ਜਾ ਰਿਹਾ ਹੈ।

ਕੋਵਿਡ-19 ਵਰਕਿੰਗ ਗਰੁੱਪ ਨੇ 20 ਜੁਲਾਈ ਨੂੰ ਹੋਈ ਮੀਟਿੰਗ ’ਚ ਤੀਜੇ ਪੜਾਅ ਦੇ ਅੰਕੜਿਆਂ ਦੀ ਸਮੀਖਿਆ ਕੀਤੀ ਸੀ। ਇਸ ’ਚ ਕੋਵਿਸ਼ੀਲਡ ਜਾਂ ਕੋਵੈਕਸੀਨ ਦੀਆਂ ਦੋ ਖੁਰਾਕਾਂ ਲੈ ਚੁੱਕੇ 18 ਤੋਂ 80 ਸਾਲ ਦੀ ਉਮਰ ਦੇ ਲੋਕਾਂ ਨੂੰ ਕੋਰਬੇਵੈਕਸ ਵੈਕਸੀਨ ਦੀ ਤੀਜੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਇਮਿਊਨ ਪਾਵਰ ’ਤੇ ਹੋਣ ਵਾਲੇ ਸੰਭਾਵੀ ਅਸਰ ਦਾ ਮੁਲਾਂਕਣ ਕੀਤਾ ਗਿਆ ਸੀ।


Rakesh

Content Editor

Related News