ਸਰਕਾਰ ਨੇ ਐਕਸਪੋਰਟ ਪ੍ਰਮੋਸ਼ਨ ਸਕੀਮਾਂ ਲਈ ਰੁਪਏ ’ਚ ਵਪਾਰ ਨਿਪਟਾਰਾ ਕਰਨ ਦੀ ਦਿੱਤੀ ਇਜਾਜ਼ਤ
Wednesday, Nov 09, 2022 - 11:12 PM (IST)
ਜੈਤੋ (ਪਰਾਸ਼ਰ) : ਡਾਇਰੈਕਟੋਰੇਟ ਜਨਰਲ ਆਫ਼ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਨੇ ਐਕਸਪੋਰਟਰਾਂ ਨੂੰ ਵਿਦੇਸ਼ ਵਪਾਰ ਨੀਤੀ ਦੇ ਤਹਿਤ ਪ੍ਰੋਤਸਾਹਨ ਦਾ ਲਾਭ ਦੇਣ ਲਈ ਮਾਪਦੰਡਾਂ ਨੂੰ ਨੋਟੀਫਾਈਡ ਕਰ ਦਿੱਤਾ ਹੈ। ਵਪਾਰ ਮੰਤਰਾਲਾ ਦੇ ਤਹਿਤ ਡੀ. ਜੀ. ਐੱਫ. ਟੀ. ਨੇ ਪਹਿਲਾਂ ਹੀ ਭਾਰਤੀ ਰੁਪਏ ’ਚ ਐਕਸਪੋਰਟ ਅਤੇ ਇੰਪੋਰਟ ਦੇ ਚਲਾਨ ਜਾਂ ਇਨਵਾਇਸ, ਭੁਗਤਾਨ ਅਤੇ ਨਿਪਟਾਰੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦਾ ਟੀਚਾ ਘਰੇਲੂ ਮੁਦਰਾ ’ਚ ਵਪਾਰ ਨੂੰ ਸੁਖਾਲਾ ਬਣਾਉਣਾ ਅਤੇ ਬੜ੍ਹਾਵਾ ਦੇਣਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬਿਲਡਿੰਗ ਦਾ ਹਾਲ, ਕੰਧਾਂ 'ਚੋਂ ਮੀਂਹ ਵਾਂਗ ਵਹਿ ਰਿਹਾ ਪਾਣੀ, ਪ੍ਰਸ਼ਾਸਨ ਬਣਿਆ ਮੂਕ ਦਰਸ਼ਕ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਘਰੇਲੂ ਮੁਦਰਾ ’ਚ ਗਲੋਬਲ ਵਪਾਰਕ ਭਾਈਚਾਰੇ ਦੀ ਵਧਦੀ ਰੁਚੀ ਨੂੰ ਦੇਖਦਿਆਂ ਜੁਲਾਈ ’ਚ ਬੈਂਕਾਂ ਨੂੰ ਭਾਰਤੀ ਰੁਪਏ ’ਚ ਐਕਸਪੋਰਟ ਅਤੇ ਇੰਪੋਰਟ ਲੈਣ-ਦੇਣ ਲਈ ਵਾਧੂ ਵਿਵਸਥਾ ਕਰਨ ਲਈ ਕਿਹਾ ਸੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਜੁਲਾਈ ’ਚ ਜਾਰੀ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐਕਸਪੋਰਟ ’ਚ ਲਾਭ, ਪ੍ਰੋਤਸਾਹਨ ਅਤੇ ਭਾਰਤੀ ਰੁਪਏ ’ਚ ਐਕਸਪੋਰਟ ਪ੍ਰਾਪਤੀਆਂ ਦਾ ਲਾਭ ਉਠਾਉਣ ਲਈ ਵਿਦੇਸ਼ ਵਪਾਰ ਨੀਤੀ ’ਚ ਬਦਲਾਅ ਕੀਤੇ ਗਏ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਰਜਿਸਟਰੀ ਕਲਰਕ ਗ੍ਰਿਫ਼ਤਾਰ
ਸਰਕੂਲਰ ਨੰਬਰ 10 ਦੇ ਅਨੁਸਾਰ ਭਾਰਤੀ ਰੁਪਏ ਵਿਚ ਐਕਸਪੋਰਟ/ਇੰਪੋਰਟ ਦੇ ਚਲਾਨ, ਭੁਗਤਾਨ ਅਤੇ ਨਿਪਟਾਰਾ ਕਰਨ ਦੀ ਆਗਿਆ ਦੇਣ ਲਈ ਮਿਤੀ 16 ਸਤੰਬਰ, 2022 ਦੀ ਨੋਟੀਫਿਕੇਸ਼ਨ ਨੰਬਰ 33/2015-20 ਦਾ ਪੈਰਾ 2.52(d) ਲਾਗੂ ਕੀਤਾ ਗਿਆ ਹੈ। ਉਪਰੋਕਤ ਨੋਟੀਫਿਕੇਸ਼ਨ ਦੀ ਨਿਰੰਤਰਤਾ 'ਚ 11 ਜੁਲਾਈ, 2022 ਦੇ ਆਰ. ਬੀ. ਆਈ. ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਯਾਤ ਲਾਭਾਂ/ਛੋਟਾਂ/ ਨਿਰਯਾਤ ਜ਼ਿੰਮੇਵਾਰੀਆਂ ਦੀ ਪੂਰਤੀ ਲਈ ਵਿਦੇਸ਼ੀ ਵਪਾਰ ਨੀਤੀ ਦੇ ਪੈਰਾ 2.53 ਦੇ ਤਹਿਤ ਬਦਲਾਅ ਭਾਰਤੀ ਰੁਪਏ ਵਿਚ ਨਿਰਯਾਤ ਪ੍ਰਾਪਤੀਆਂ ਲਈ ਵਿਦੇਸ਼ੀ ਵਪਾਰ ਨੀਤੀ ਦੇ ਤਹਿਤ ਲਾਗੂ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।