ਮਿਲ ਗਈ ਕੇਜਰੀਵਾਲ ਦੀ ਚੋਰੀ ਹੋਈ ਕਾਰ, ਅੰਦਰ ਸੀ ਤਲਵਾਰ

10/14/2017 11:14:33 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੋਰੀ ਹੋਈ ਨੀਲੇ ਰੰਗ ਦੀ ਵੈਗਨ-ਆਰ ਕਾਰ ਮਿਲ ਗਈ ਹੈ। ਕੇਜਰੀਵਾਲ ਦੀ ਇਹ ਕਾਰ ਦਿੱਲੀ ਸਕੱਤਰੇਤ ਨੇੜੇ ਚੋਰੀ ਹੋਈ ਸੀ। ਇਹ ਕਾਰ ਸ਼ਨੀਵਾਰ ਨੂੰ ਗਾਜ਼ੀਆਬਾਦ ਦੇ ਮੋਹਨਨਗਰ 'ਚ ਲਾਵਾਰਸ ਖੜ੍ਹੀ ਮਿਲੀ। ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ। ਕਾਰ 'ਚ ਇਕ ਤਲਵਾਰ ਅਤੇ ਸ਼ੂਟਿੰਗ ਕਾਰਡ (ਸ਼ੂਟਿੰਗ ਦੇ ਖੇਡ 'ਚ ਜਿਸ 'ਤੇ ਨਿਸ਼ਾਨਾ ਸਾਧਿਆ ਜਾਂਦਾ ਹੈ) ਮਿਲਿਆ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਐੱਲ.ਜੀ. ਨੂੰ ਖੱਤ ਲਿਖ ਕੇ ਦਿੱਲੀ ਦੀ ਕਾਨੂੰਨ-ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਸਨ।PunjabKesariਕੇਜਰੀਵਾਲ 2015 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਸ ਵੈਗਨ-ਆਰ ਕਾਰ ਦਾ ਇਸਤੇਮਾਲ ਕਰਦੇ ਸਨ। ਕੇਜਰੀਵਾਲ ਦੀ ਆਮ ਆਦਮੀ ਦੀ ਅਕਸ ਨਾਲ ਜੁੜ ਚੁਕੀ ਨੀਲੇ ਰੰਗ ਦੀ ਕਾਰ ਇੰਨੀਂ ਦਿਨੀਂ 'ਆਪ' ਦੀ ਇਕ ਵਰਕਰ ਵੰਦਨਾ ਸਿੰਘ ਇਸਤੇਮਾਲ ਕਰ ਰਹੀ ਸੀ। ਸਾਫਟਵੇਅਰ ਇੰਜੀਨੀਅਰ ਕੁੰਦਨ ਸ਼ਰਮਾ ਨੇ ਜਨਵਰੀ 2013 'ਚ ਕੇਜਰੀਵਾਲ ਨੂੰ ਇਹ ਕਾਰ ਤੋਹਫੇ 'ਚ ਦਿੱਤੀ ਸੀ।PunjabKesari

 


Related News