ਗੁੰਡਿਆਂ ਨੂੰ ਸੁਰੱਖਿਆ ਦੇ ਰਹੀ ਹੈ ਭਾਜਪਾ ਸਰਕਾਰ : ਪ੍ਰਿਯੰਕਾ ਗਾਂਧੀ

01/08/2020 12:31:42 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਹਿਮਦਾਬਾਦ 'ਚ ਏ.ਬੀ.ਵੀ.ਪੀ. ਅਤੇ ਐੱਨ.ਐੱਸ.ਯੂ.ਆਈ. ਵਰਕਰਾਂ ਦਰਮਿਆਨ ਹਿੰਸਕ ਝੜਪ ਨੂੰ ਲੈ ਕੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਗੁੰਡਿਆਂ ਨੂੰ ਖੁੱਲ੍ਹੀ ਸੁਰੱਖਿਆ ਦੇ ਰਹੀ ਹੈ। ਉਨ੍ਹਾਂ ਨੇ ਘਟਨਾ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਭਾਜਪਾ ਸਰਕਾਰ ਗੁੰਡਿਆਂ ਨੂੰ ਖੁੱਲ੍ਹੀ ਸੁਰੱਖਿਆ ਦੇ ਰਹੀ ਹੈ। ਪਹਿਲਾਂ ਇਨ੍ਹਾਂ ਦੇ ਮੰਤਰੀ ਗੁੰਡਿਆਂ ਨੂੰ ਜੇਲ ਤੋਂ ਛੁੱਟਣ ਤੋਂ ਬਾਅਦ ਫੁੱਲ ਮਾਲਾ ਪਹਿਨਾਉਂਦੇ ਸਨ। ਹੁਣ ਤਾਂ ਸੜਕ 'ਤੇ ਹੀ ਕਾਨੂੰਨ ਦੀ ਅੱਖ 'ਤੇ ਪੱਟੀ ਬੰਨ੍ਹ ਦਿੱਤੀ ਗਈ ਹੈ।''

PunjabKesari

 

ਪ੍ਰਿਯੰਕਾ ਨੇ ਵੀਡੀਓ ਦਾ ਜ਼ਿਕਰ ਕਰੇਦ ਹੋਏ ਦੋਸ਼ ਲਗਾਇਆ,''ਸਾਫ਼ ਦਿੱਸ ਰਿਹਾ ਹੈ ਕਿ ਏ.ਬੀ.ਵੀ.ਪੀ. ਦੇ ਗੁੰਡਾ ਤੱਤ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲੇ ਐੱਨ.ਐੱਸ.ਯੂ.ਆਈ. ਦੇ ਵਰਕਰਾਂ ਨੂੰ ਕੁੱਟ ਰਹੇ ਹਨ ਅਤੇ ਪੁਲਸ ਚੁੱਪ ਖੜ੍ਹੀ ਹੈ।'' ਦੱਸਣਯੋਗ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਹਿੰਸਾ ਵਿਰੁੱਧ ਮੰਗਲਵਾਰ ਨੂੰ ਅਹਿਮਦਾਬਾਦ 'ਚ ਆਯੋਜਿਤ ਇਕ ਪ੍ਰਦਰਸ਼ਨ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਅਤੇ ਉਸ ਦੇ ਮੁਕਾਬਲੇਬਾਜ਼ ਨੈਸ਼ਨਲ ਸਟੂਡੈਂਟ ਆਫ ਇੰਡੀਆ (ਐੱਨ.ਐੱਸ.ਯੂ.ਆਈ.) ਦੇ ਮੈਂਬਰਾਂ ਦਰਮਿਆਨ ਝੜਪ ਹੋ ਗਈ, ਜਿਸ 'ਚ 10 ਤੋਂ ਵਧ ਵਿਅਕਤੀ ਜ਼ਖਮੀ ਹੋ ਗਏ।

PunjabKesari


DIsha

Content Editor

Related News