ਗੂਗਲ ਤੋਂ ਦਵਾਈ ਨਹੀਂ ਤੁਸੀਂ ਸਰਚ ਕਰ ਰਹੇ ਹੋ ਬੀਮਾਰੀਆਂ

01/10/2020 10:16:49 PM

ਲਖਨਉੂ (ਸ. ਟ.) ਕੋਈ ਤਕਲੀਫ ਹੋਣ 'ਤੇ ਗੂਗਲ ਸਰਚ ਕਰ ਕੇ ਖੁਦ ਹੀ ਦਵਾਈਆਂ ਲੈਣਾ ਖਤਰਨਾਕ ਹੋ ਸਕਦਾ ਹੈ। ਦਰਦ ਸਮੇਤ ਹੋਰ ਤਕਲੀਫ ਹੋਣ 'ਤੇ ਲਗਾਤਾਰ ਕੋਈ ਦਵਾਈ ਖਾਣਾ ਲਿਵਰ ਅਤੇ ਕਿਡਨੀ 'ਤੇ ਅਸਰ ਪਾ ਸਕਦਾ ਹੈ। ਕੇ. ਜੀ. ਐੱਮ. ਯੂ. ਵਿਚ ਪੇਨ ਕਲੀਨਿਕ ਦੀ ਓ.ਪੀ.ਡੀ. ਵਿਚ ਆਉਣ ਵਾਲੇ ਮਰੀਜ਼ਾਂ ਵਿਚ 10 ਫੀਸਦੀ ਮਰੀਜ਼ ਅਜਿਹੇ ਹੀ ਹੁੰਦੇ ਹਨ, ਜੋ ਗੂਗਲ ਸਰਚ ਕਰ ਕੇ ਦਵਾਈ ਖਾਣ ਨਾਲ ਵੱਡੀ ਬੀਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਹੁਦੇ ਹਨ ਜਾਂ ਫਿਰ ਅਜਿਹੇ ਬਜ਼ੁਰਗ, ਜਿਨ੍ਹਾਂ ਦੀ ਦੇਖਭਾਲ ਕਰਨ ਵਾਲੇ ਨੌਜਵਾਨ ਹੁੰਦੇ ਹਨ।

ਜਾਨਲੇਵਾ ਸਿੱਧ ਹੋ ਰਿਹੈ ਸਧਾਰਨ ਦਰਦ
ਮਾਮੂਲੀ ਤਕਲੀਫ ਹੋਣ 'ਤੇ ਅਕਸਰ ਲੋਕ ਗੂਗਲ ਸਰਚ ਕਰ ਕੇ ਦਵਾਈ ਮੰਗਵਾ ਲੈਂਦੇ ਹਨ। ਪੇਨ ਕਲੀਨਿਕ ਵਿਚ ਆਉਣ ਵਾਲੇ ਮਰੀਜ਼ ਨੇ ਅਜਿਹਾ ਹੀ ਕੀਤਾ। ਸ਼ੁਰੂ ਵਿਚ ਦਵਾਈ ਖਾਣ ਨਾਲ ਅਰਾਮ ਮਿਲਦਾ ਰਿਹਾ, ਦਰਦ ਹੋਣ 'ਤੇ ਦਵਾਈ ਖਾ ਲੈਂਦਾ ਸੀ। ਹੌਲੀ-ਹੌਲੀ ਦਵਾਈ ਦੀ ਆਦਤ ਪੈ ਗਈ। ਕੁਝ ਸਮੇਂ ਬਾਅਦ ਦਵਾਈ ਦਾ ਅਸਰ ਘੱਟ ਹੋਣ ਲੱਗਾ। ਫਿਰ ਹਾਈ ਡੋਜ਼ ਲੈਣ ਲੱਗਾ। ਜ਼ਿਆਦਾ ਮੁਸ਼ਕਲ ਹੋਣ ’ਤੇ ਦਾਖਲ ਹੋਣਾ ਪਿਆ। ਪਤਾ ਲੱਗਾ ਕਿ ਜ਼ਿਆਦਾ ਪੇਨ ਕਿਲਰ ਲੈਣ ਨਾਲ ਕਿਡਨੀ 'ਤੇ ਅਸਰ ਪੈਣ ਲੱਗਾ।

ਇਨ੍ਹਾਂ ਚੀਜ਼ਾਂ ਨਾਲ ਨਾ ਲਓ ਦਵਾਈ
ਇਲਾਜ ਦੇ ਨਾਲ ਸਾਵਧਾਨੀ ਵਰਤਣ ਦੀ ਸਲਾਹ ਹਰ ਡਾਕਟਰ ਦਿਦਾ ਹੈ ਤਾਂ ਕਿ ਤੁਸੀਂ ਜਲਦੀ ਠੀਕ ਹੋ ਜਾਓ। ਇਸ ਵਿਚੋਂ ਇਕ ਹੈ ਫੂਡ। ਦਰਅਸਲ ਅਸੀਂ ਜੋ ਖਾਂਦੇ ਹਾਂ, ਉਸ ਦਾ ਅਸਰ ਦਵਾਈਆਂ 'ਤੇ ਵੀ ਪੈਂਦਾ ਹੈ। ਇਸ ਲਈ ਹੇਠਾਂ ਕੁਝ ਚੀਜ਼ਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਹਾਨੂੰ ਕਿਸੇ ਵੀ ਦਵਾਈ ਨਾਲ ਲੈਣ ਤੋਂ ਬਚਣਾ ਚਾਹੀਦਾ ਹੈ। ਚਾਹ-ਕੌਫੀ ਕਈ ਦਵਾਈਆਂ ਅਜਿਹੀਆਂ ਹੁੰਦੀਆਂ ਹਨ, ਜੋ ਗਰਮ ਚੀਜ਼ਾਂ ਨਾਲ ਖਰਾਬ ਹੋ ਜਾਂਦੀਆਂ ਹਨ। ਉਨ੍ਹਾਂ ਦੀ ਕੋਟਿੰਗ ਗਰਮ ਪਾਣੀ ਨਾਲ ਪਹਿਲਾਂ ਹੀ ਗਲ ਕੇ ਖਤਮ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਅਸਰ ਤੁਹਾਨੂੰ ਸਹੀ ਤਰ੍ਹਾਂ ਨਾਲ ਨਹੀਂ ਮਿਲਦਾ। ਬਿਹਤਰ ਹੋਵੇਗਾ ਤੁਸੀਂ ਚਾਹ ਜਾਂ ਕੌਫੀ ਜਾਂ ਕਿਸੇ ਵੀ ਉਬਲਦੀ ਚੀਜ਼ ਨਾਲ ਦਵਾਈਆਂ ਨਾ ਖਾਓ।

ਖੱਟੇ ਫਲ
ਜਦੋਂ ਤੁਸੀਂ ਦਵਾਈ ਖਾ ਰਹੇ ਹੋ, ਉਨ੍ਹਾਂ ਦਿਨਾਂ ਵਿਚ ਖੱਟੇ ਫਲ ਨਾ ਖਾਓ। ਖੱਟੇ ਫਲ 50 ਤੋਂ ਵੱਧ ਦਵਾਈਆਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਸਰੀਰ ਵਿਚ ਕਈ ਪ੍ਰੇਸ਼ਾਨੀਆਂ ਪੈਦਾ ਕਰ ਸਕਦੇ ਹਨ ਜਿਵੇਂ ਐਲਰਜੀ ਲਈ ਫੇਕਸੋਫੇਨਾਡਾਈਨ (ਅਲੇਗ੍ਰਾ) ਨੂੰ ਵਧਾ ਸਕਦਾ ਹੈ। ਦੂਜਾ ਐਟੋਰਵਾਸਟੇਟਿਨ (ਲਿਪਿਟਰ) ਜੋ ਤੁਹਾਡੇ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਉਸ ਨੂੰ ਵਧਾ ਸਕਦਾ ਹੈ। ਅਜਿਹੇ 'ਚ ਤੁਸੀਂ ਖੱਟੇ ਫਲ ਜਿਵੇਂ ਨਿੰਬੂ, ਸੰਤਰਾ ਆਦਿ ਤੇ ਅਚਾਰ ਆਦਿ ਤੋਂ ਪ੍ਰਹੇਜ਼ ਕਰੋ।

ਕੇਲਾ
ਕੇਲੇ ਵਿਚ ਕਾਫੀ ਮਾਤਰਾ ਵਿਚ ਪੋਟੈਸ਼ੀਅਮ ਪਾਇਆ ਜਾਂਦਾ ਹੈ, ਜੋ ਕਿ ਸਿਹਤ ਲਈ ਚੰਗਾ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਜਿਵੇਂ ਕੈਪਟੋਪ੍ਰਿਲ, ਐਂਜੀਓਟੇਨਸਿਨ ਆਦਿ ਲੈ ਰਹੇ ਹੋ ਤਾਂ ਕੇਲੇ ਸਮੇਤ ਹੋਰ ਪੋਟੈਸ਼ੀਅਮ ਰਿਚ ਖਾਧ ਪਦਾਰਥ ਜਿਵੇਂ ਪੱਤੇਦਾਰ ਸਬਜ਼ੀਆਂ ਤੇ ਸੰਤਰਾ ਆਦਿ ਦਾ ਜ਼ਿਆਦਾ ਸੇਵਨ ਨਾ ਕਰੋ। ਇਸ ਨਾਲ ਦਿਲ ਦੀ ਧੜਕਣ ਵਧ ਸਕਦੀ ਹੈ। ਕਾਫਕਾਫ ਮਸਲਸ ਵਿਚ ਦਰਦ ਜਾਂ ਸੋਜ ਹਾਈ ਹੀਲ ਪਹਿਨਣ ਦਾ ਇਕ ਵੱਖਰਾ ਸਾਈਡ ਇਫੈਕਟ ਹੈ। ਹਾਈ ਹੀਲ ਕਾਰਣ ਮਾਸਪੇਸ਼ੀਆਂ ਦੀਆਂ ਨਸਾਂ ਵਿਚ ਸੋਜ ਆ ਜਾਂਦੀ ਹੈ, ਜਿਸ ਨਾਲ ਪੈਰਾਂ ਵਿਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ। ਕਈ ਵਾਰ ਸਥਿਤੀ ਕਾਫੀ ਗੰਭੀਰ ਹੋ ਜਾਂਦੀ ਹੈ। ਜਦੋਂ ਤੱਕ ਤੁਸੀਂ ਹਾਈ ਹੀਲ ਪਹਿਨੀ ਰੱਖਦੇ ਹੋ, ਉਦੋਂ ਤੱਕ ਪੈਰਾਂ ’ਚ ਕਸਾਵਟ ਅਤੇ ਦਬਾਅ ਜ਼ਿਆਦਾ ਰਹਿਦਾ ਹੈ। ਲਿੰਗਾਮੈਂਟ ਕਮਜ਼ੋਰ ਹੋਣ ਦਾ ਖਤਰਾ ਉੱਚੀ ਅੱਡੀ ਦੇ ਸੈਂਡਲ ਪਹਿਨਣ ਦੀ ਆਦਤ ਕਾਰਣ ਲਿੰਗਮੈਂਟਸ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਜਾਂਦੇ ਹਨ, ਜਿਸ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਲਈ ਉੱਚੀ ਅੱਡੀ ਦੇ ਸੈਂਡਲ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


Karan Kumar

Content Editor

Related News