ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

04/09/2022 1:36:08 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਐਪ ਸਟੋਰ ਯਾਨੀ ਪਲੇਅ ਸਟੋਰ ਤੋਂ 6 ਅਜਿਹੇ ਖ਼ਤਰਨਾਕ ਐਪਸ ਨੂੰ ਹਟਾ ਦਿੱਤਾ ਹੈ ਜੋ ਲੋਕਾਂ ਦੇ ਫੋਨ ’ਚ ਵਾਇਰਸ ਪਹੁੰਚਾ ਰਹੇ ਸਨ। ਇਨ੍ਹਾਂ ਸਾਰੇ ਐਪਸ ’ਚ Sharkbot bank stealer ਮਾਲਵੇਅਰ ਵੀ ਸੀ ਜੋ ਕਿ ਲੋਕਾਂ ਦੇ ਬੈਂਕਾਂ ਦੀ ਜਾਣਕਾਰੀ ਚੋਰੀ ਕਰ ਰਿਹਾ ਸੀ। ਰਿਪੋਰਟ ਮੁਤਾਬਕ ਇਨ੍ਹਾਂ ਮਾਲਵੇਅਰ ਵਾਲੇ ਐਪਸ ਨੂੰ 15,000 ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਹਾਲਾਂਕਿ ਹੁਣ ਗੂਗਲ ਨੇ ਇਨ੍ਹਾਂ ਸਾਰੇ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਹੁਣ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਵੀ ਇਨ੍ਹਾਂ ਐਪਸ ਦੀ ਲਿਸਟ ਨੂੰ ਵੇਖੋ ਅਤੇ ਜੇਕਰ ਤੁਹਾਡੇ ਫੋਨ ’ਚ ਇਨ੍ਹਾਂ ’ਚੋਂ ਕੋਈ ਵੀ ਐਪ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰੋ। 

ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ

PunjabKesari

ਰਿਪੋਰਟ ਮੁਤਾਬਕ, ਇਹ ਸਾਰੇ ਐਪਸ ਯੂਜ਼ਰਸ ਦੀ ਟ੍ਰੈਕਿੰਗ ਜਿਓਫੇਸਿੰਗ ਫੀਚਰ (ਲੋਕੇਸ਼ਨ) ਰਾਹੀਂ ਕਰ ਰਹੇ ਸਨ। ਲਗਾਤਾਰ ਟ੍ਰੈਕ ਕਰਨ ਤੋਂ ਬਾਅਦ ਇਹ ਐਪਸ ਉਨ੍ਹਾਂ ਸਾਰੀਆਂ ਵੈੱਬਸਾਈਟਾਂ ਅਤੇ ਐਪ ਦਾ ਡਾਟਾ ਇਕੱਠਾ ਕਰਦੇ ਸਨ ਜਿੱਥੇ ਯੂਜ਼ਰ ਲਾਗ-ਇਨ ਕਰਦਾ ਹੈ। ਇਹ ਐਪਸ ਕਿਸੇ ਵੀ ਸਾਈਟ ’ਤੇ ਯੂਜ਼ਰ ਦੁਆਰਾ ਕੀਤੇ ਜਾ ਰਹੇ ਲਾਗ-ਇਨ ਦਾ ਡਾਟਾ ਰਿਕਾਰਡ ਕਰਦੇ ਸਨ ਜਿਨ੍ਹਾਂ ’ਚ ਲਾਗ-ਇਨ ਆਈ.ਡੀ. ਤੋਂ ਲੈ ਕੇ ਪਾਸਵਰਡ ਤਕ ਸ਼ਾਮਿਲ ਰਹਿੰਦੇ ਸਨ। ਇਹ ਐਪਸ ਇਟਲੀ ਅਤੇ ਬ੍ਰਿਟੇਨ ਤੋਂ ਜ਼ਿਆਦਾ ਐਕਟਿਵ ਸਨ। 

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

PunjabKesari

ਸਕਿਓਰਿਟੀ ਰਿਸਰਚ ਕੰਪਨੀ ‘ਚੈੱਕ ਪੁਆਇੰਟ’ ਨੇ ਆਪਣੇ ਬਲਾਗ ’ਚ ਇਨ੍ਹਾਂ ਐਪਸ ਬਾਰੇ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸਾਰੇ ਐਪਸ ’ਚ Sharkbot ਮਾਲਵੇਅਰ ਸੀ ਜੋ ਯੂਜ਼ਰਸ ਦੇ ਫੋਨ ’ਚ ‘droppers’ ਐਪ ਡਾਊਨਲੋਡ ਕਰਦਾ ਸੀ ਅਤੇ ਇਸੇ ਐਪ ਰਾਹੀਂ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾਂਦੀ ਸੀ। 

ਇਹ ਵੀ ਪੜ੍ਹੋ– ਸਰਕਾਰ ਨੇ 5G ਨੂੰ ਲੈ ਕੇ ਕੀਤਾ ਵੱਡਾ ਐਲਾਨ, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ

ਇਨ੍ਹਾਂ ਐਪਸ ਨੂੰ Zbynek Adamcik, Adelmio Pagnotto ਅਤੇ Bingo Like Inc ਵਰਗੀਆਂ ਕੰਪਨੀਆਂ ਨੇ ਡਿਵੈਲਪ ਕੀਤਾ ਸੀ। ਗੂਗਲ ਨੇ ਪਲੇਅ ਸਟੋਰ ਤੋਂ ਭਲੇ ਹੀ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਹੈ ਪਰ ਕਈ ਥਰਡ ਪਾਰਟੀ ਸਟੋਰਾਂ ’ਤੇ ਇਹ ਐਪਸ ਅਜੇ ਵੀ ਮੌਜੂਦ ਹਨ। Sharkbot ਮਾਲਵੇਅਰ ਯੂਜ਼ਰ ਤੋਂ SMS, ਡਾਊਨਲੋਡਿੰਗ ਜਾਵਾ ਕੋਡ, ਇੰਸਟਾਲੇਸ਼ਨ ਫਾਈਲ, ਅਪਡੇਟਿੰਗ ਲੋਕਲ ਡਾਟਾਬੇਸ,ਅਨਇੰਸਟਾਲਿੰਗਐਪ, ਕਾਨਟੈਕਟ, ਬੈਟਰੀ ਆਪਟੀਮਾਈਜੇਸ਼ਨ ਵਰਗੀਆਂ 22 ਤਰ੍ਹਾਂ ਦੀਆਂ ਪਰਮਿਸ਼ਨਾਂ ਲੈ ਰਹੇ ਸਨ। 

PunjabKesari

ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਫੋਨ ’ਤੇ ਗੱਲ ਕਰਦੇ ਸਮੇਂ ਹੋਇਆ ਧਮਾਕਾ

ਇਨ੍ਹਾਂ ਐਪਸ ਦੇ ਨਾਂ ਇਸ ਤਰ੍ਹਾਂ ਹਨ- Atom Clean-booster Antivirus, Antivirus super cleaner, Alpha antivirus cleaner, powerful cleaner antivirus, center security antivirus, Center security antivirus. ਇਨ੍ਹਾਂ ’ਚੋਂ ਕੋਈ ਵੀਐਪ ਜੇਕਰ ਤੁਸੀਂ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਤੁਰੰਤ ਉਸਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਨਾਲ ਬੈਂਕਿੰਗ ਫਰਾਡ ਹੋ ਸਕਦਾ ਹੈ ਅਤੇ ਤੁਹਾਡੀ ਮਿਹਨਤ ਦੀ ਕਮਾਈ ਇਕ ਝਟਕੇ ’ਚ ਗਾਇਬ ਹੋ ਸਕਦੀ ਹੈ।

ਇਹ ਵੀ ਪੜ੍ਹੋ– Realme ਨੇ ਲਾਂਚ ਕੀਤਾ ਸਭ ਤੋਂ ਸਸਤਾ ਫਲੈਗਸ਼ਿਪ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼


Rakesh

Content Editor

Related News