ਗੂਗਲ, ਫੇਸਬੁੱਕ, ਇੰਸਟਾ ਨੇ ਜਾਰੀ ਕੀਤੀ ਪਹਿਲੀ ਅਨੁਪਾਲਨ ਰਿਪੋਰਟ, ਰਵੀਸ਼ੰਕਰ ਪ੍ਰਸਾਦ ਨੇ ਕੀਤੀ ਤਾਰੀਫ਼
Saturday, Jul 03, 2021 - 06:07 PM (IST)
ਨਵੀਂ ਦਿੱਲੀ– ਦੇਸ਼ ’ਚ ਲਾਗੂ ਨਵੇਂ ਆਈ.ਟੀ. ਨਿਯਮਾਂ ਤਹਿਤ ਗੂਗਲ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਮੰਚਾਂ ਨੇ ਇਤਰਾਜ਼ਯੋਗ ਪੋਸਟ ਹਟਾਉਣ ਨੂੰ ਲੈ ਕੇ ਆਪਣੀ ਪਹਿਲੀ ਅਨੁਪਾਲਨ ਰਿਪੋਰਟ ਪੇਸ਼ ਕੀਤੀ ਹੈ। ਕੇਂਦਰੀ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਪਹਿਲ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਇਸ ਨੂੰ ਪਾਰਦਰਸ਼ਿਤਾ ਦੀ ਦਿਸ਼ਾ ’ਚ ਵੱਡਾ ਕਦਮ ਦੱਸਿਆ।
ਇਹ ਵੀ ਪੜ੍ਹੋ– ਟੈਸਲਾ ਦੀ ਇਲੈਕਟ੍ਰਿਕ ਕਾਰ ’ਚ ਲੱਗੀ ਅੱਗ, ਵਾਲ-ਵਾਲ ਬਚਿਆ ਡਰਾਈਵਰ
ਹਰ ਮਹੀਨੇ ਜਾਰੀ ਕਰਨੀ ਹੋਵੇਗੀ ਰਿਪੋਰਟ
ਨਵੇਂ ਆਈ.ਟੀ. ਨਿਯਮਾਂ ਤਹਿਤ 50 ਲੱਖ ਤੋਂ ਜ਼ਿਆਦਾ ਯੂਜ਼ਰਸ ਵਾਲੇ ਵੱਡੇ ਡਿਜੀਟਲ ਮੰਚਾਂ ਨੂੰ ਹਰ ਮਹੀਨੇ ਅਨੁਪਾਲਨ ਰਿਪੋਰਟ ਪੇਸ਼ ਕਰਨੀ ਹੋਵੇਗੀ। ਰਿਪੋਰਟ ’ਚ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਜ਼ਿਕਰ ਹੋਵੇਗਾ।
ਪ੍ਰਸਾਦ ਨੇ ਟਵੀਟ ਕੀਤਾ, ‘ਗੂਗਲ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਮਹੱਤਵਪੂਰਨ ਸੋਸ਼ਲ ਮੀਡੀਆ ਮੰਚਾਂ ਨੂੰ ਨਵੇਂ ਆਈ.ਟੀ. ਨਿਯਮਾਂ ਦਾ ਪਲਨ ਕਰਦੇ ਵੇਖਣਾ ਸੁਖਦ ਹੈ। ਉਨ੍ਹਾਂ ਦੁਆਰਾ ਨਵੇਂ ਆਈ.ਟੀ. ਨਿਯਮਾਂ ਅਨੁਸਾਰ ਇਤਰਾਜ਼ਯੋਗ ਪੋਸਟ ਨੂੰ ਖੁਦ ਹਟਾਉਣ ’ਤੇ ਪਹਿਲੀ ਅਨੁਪਾਲਨ ਰਿਪੋਰਟ ਦਾ ਪ੍ਰਕਾਸ਼ਨ ਪਾਰਦਰਸ਼ਿਤਾ ਦੀ ਦਿਸ਼ਾ ’ਚ ਵੱਡਾ ਕਦਮ ਹੈ।’
ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ
Nice to see significant social media platforms like Google, Facebook and Instagram following the new IT Rules. First compliance report on voluntary removal of offensive posts published by them as per IT Rules is a big step towards transparency. pic.twitter.com/FhzUv4pHUp
— Ravi Shankar Prasad (@rsprasad) July 3, 2021
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਟਵਿੱਟਰ ’ਤੇ ਵਧੇਗਾ ਦਬਾਅ, ਸਰਕਾਰ ਨੇ ਜਤਾਈ ਹੈ ਨਾਰਾਜ਼ਗੀ
ਉਕਤ ਤਿੰਨਾਂ ਸੋਸ਼ਲ ਮੀਡੀਆ ਮੰਚਾਂ ਦੁਆਰਾ ਅਨੁਪਾਲਨ ਰਿਪੋਰਟ ਜਾਰੀ ਕਰਨ ਨਾਲ ਟਵਿੱਟਰ ’ਤੇ ਦਬਾਅ ਵਧ ਸਕਦਾ ਹੈ ਜਿਸ ਦਾ ਨਵੇਂ ਨਿਯਮਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਤਣਾਅ ਬਣਿਆ ਹੋਇਆ ਹੈ। ਸਰਕਾਰ ਨੇ ਦੇਸ਼ ਦੇ ਨਵੇਂ ਆਈ.ਟੀ. ਨਿਯਮਾਂ ਦਾ ਅਨੁਪਾਲਨ ਨਾ ਕਰਨ ਅਤੇ ਇਸ ਲਈ ਅਧਿਕਾਰੀਆਂ ਦੀ ਨਿਯੁਕਤੀ ਨਾ ਕਰਨ ’ਤੇ ਟਵਿੱਟਰ ਤੋਂ ਨਾਰਾਜ਼ਗੀ ਜਤਾਈ ਸੀ।
ਇਹ ਵੀ ਪੜ੍ਹੋ– ਪਿਓ ਤੇ ਭਰਾ ਬਣੇ ਹੈਵਾਨ! ਕੁੜੀ ਨੂੰ ਦਰੱਖਤ 'ਤੇ ਲਟਕਾ ਕੇ ਸਾਰੇ ਪਿੰਡ ਸਾਹਮਣੇ ਬੇਰਹਿਮੀ ਨਾਲ ਕੁੱਟਿਆ
ਕਿਸ ਸੋਸ਼ਲ ਸਾਈਟ ਨੇ ਕੀ ਕਾਰਵਾਈ ਕੀਤੀ
ਫੇਸਬੁੱਕ: ਸ਼ੁੱਕਰਵਾਰ ਨੂੰ ਆਪਣੀ ਪਹਿਲੀ ਮਾਸਿਕ ਅਨੁਪਾਲਨ ਰਿਪੋਰਟ ’ਚ ਇਸ ਸਾਈਟ ਨੇ ਕਿਹਾ ਕਿ ਉਸ ਨੇ ਦੇਸ਼ ’ਚ 15 ਮਈ ਤੋਂ 15 ਜੂਨ ਵਿਚਕਾਰ ਉਲੰਘਣ ਦੀਆਂ 10 ਸ਼੍ਰੇਣੀਆਂ ’ਚ 3 ਕਰੋੜ ਤੋਂ ਜ਼ਿਆਦਾ ਸਾਮੱਗਰੀਆਂ ’ਤੇ ਕਾਰਵਾਈ ਕੀਤੀ।
ਇੰਸਟਾਗ੍ਰਾਮ: ਇਸੇ ਸਮੇਂ ਦੌਰਾਨ 9 ਸ਼੍ਰੇਣੀਆਂ ’ਚ ਕਰੀਬ 20 ਲੱਖ ਪੋਸਟ, ਤਸਵੀਰਾਂ, ਵੀਡੀਓ ਅਤੇ ਟਿਪਣੀ ਆਦਿ ’ਤੇ ਕਾਰਵਾਈ ਕੀਤੀ।
ਗੂਗਲ: ਗੂਗਲ ਅਤੇ ਯੂਟਿਊਬ ਨੂੰ ਇਸ ਸਾਲ ਅਪ੍ਰੈਲ ’ਚ ਭਾਰਤ ਦੇ ਯੂਜ਼ਰਸ ਦੁਆਰਾ 27,762 ਸ਼ਿਕਾਇਤਾਂ ਸਥਾਨਕ ਕਾਨੂੰਨਾਂ ਜਾਂ ਨਿੱਜੀ ਸ਼ਿਕਾਇਤਾਂ ਦੇ ਕਥਿਤ ਹਨਨ ਦੀਆਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਨਤੀਜੇ ਵਜੋਂ 59,350 ਸਾਮੱਗਰੀਆਂ (ਪੋਸਟ, ਤਸਵੀਰਾਂ, ਵੀਡੀਓ ਅਤੇ ਟਿਪਣੀ) ਆਦਿ ਨੂੰ ਹਟਾਇਆ।
ਕੂ: ਭਾਰਤੀ ਸੋਸ਼ਲ ਮੀਡੀਆ ਕੰਪਨੀ ਕੂ ਨੇ ਵੀ ਇਸ ਸੰਬੰਧ ’ਚ ਆਪਣੀ ਰਿਪੋਰਟ ਦਿੱਤੀ ਹੈ।
ਇਹ ਵੀ ਪੜ੍ਹੋ– ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ