ਵਰਕ ਫਰਾਮ ਹੋਮ ਕਰਨ ਵਾਲਿਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਸਰਕਾਰ, ਬਣਾਉਣ ਜਾ ਰਹੀ ਹੈ ਕਾਨੂੰਨ

12/08/2021 12:39:10 PM

ਨੈਸ਼ਨਲ ਡੈਸਕ– ਜੇਕਰ ਤੁਸੀਂ ਵਰਕ ਫਰਾਮ ਹੋਮ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਦਿਲਚਸਪ ਹੋ ਸਕਦੀ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਤੋਂ ਤੁਹਾਡਾ ਦਫਤਰ ਵਰਕ ਫਰਾਮ ਹੋਮ ਦੌਰਾਨ ਨਿਰਧਾਰਿਤ ਘੰਟਿਆਂ ਤੋਂ ਜ਼ਿਆਦਾ ਘੰਟੇ ਕੰਮ ਕਰਵਾਉਂਦਾ ਹੈ ਤਾਂ ਤੁਸੀਂ ਪ੍ਰੇਸ਼ਾਨ ਨਾ ਹੋਵੋ। ਸਰਕਾਰ ਇਸ ਮਾਮਲੇ ਵਿਚ ਜਲਦੀ ਹੀ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਕਾਨੂੰਨ ਦੇ ਤਹਿਤ ਕੰਪਨੀਆਂ ਨੂੰ ਦੱਸਿਆ ਜਾਏਗਾ ਕਿ ਕੰਪਨੀ ਦੇ ਆਪਣੇ ਮੁਲਾਜ਼ਮਾਂ ਪ੍ਰਤੀ ਕੀ ਜ਼ਿੰਮੇਵਾਰੀ ਹੈ।

ਕਈ ਬਦਲਾਂ ’ਤੇ ਵਿਚਾਰ ਕਰ ਰਹੀ ਹੈ ਸਰਕਾਰ
ਇਕ ਸਰਕਾਰੀ ਅਧਿਕਾਰੀ ਮੁਤਾਬਕ ਵਰਕ ਫਰਾਮ ਹੋਮ ਲਈ ਕੇਂਦਰ ਸਰਕਾਰ ਕਈ ਬਦਲਾਂ ’ਤੇ ਵਿਚਾਰ ਕਰ ਰਹੀ ਹੈ। ਜਿਨ੍ਹਾਂ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ- ਉਨ੍ਹਾਂ ਵਿਚ ਮੁਲਾਜ਼ਮਾਂ ਲਈ ਕੰਮ ਦੇ ਘੰਟੇ ਤੈਅ ਕਰਨਾ ਅਤੇ ਘਰ ਤੋਂ ਕੰਮ ਕਰਨ ਦੌਰਾਨ ਵਾਧੂ ਖਰਚ ਹੋਣ ਵਾਲੇ ਬਿਜਲੀ ਅਤੇ ਇੰਟਰਨੈੱਟ ਲਈ ਮੁਲਾਜ਼ਮਾਂ ਨੂੰ ਭੁਗਤਾਨ ਕਰਨਾ ਸ਼ਾਮਲ ਹੈ। ਵਰਕ ਫਰਾਮ ਹੋਮ ਲਈ ਪਾਲਿਸੀ ਬਣਾਉਣ ਵਿਚ ਮਦਦ ਲਈ ਸਰਕਾਰ ਨੇ ਇਕ ਕੰਸਲਟੈਂਸੀ ਫਰਮ ਨੂੰ ਸ਼ਾਮਲ ਕੀਤਾ ਹੈ।

ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ

ਕੋਰੋਨਾ ਕਾਰਨ ਬਦਲਿਆ ਕੰਮ ਦਾ ਤਰੀਕਾ
ਕੋਰੋਨਾ ਕਾਰਨ ਹੁਣ ਕੰਪਨੀਆਂ ਵਿਚ ਕੰਮ ਕਰਨ ਦਾ ਤਰੀਕਾ ਬਦਲ ਰਿਹਾ ਹੈ। ਦੁਨੀਆ ਦੀਆਂ ਕਈ ਕੰਪਨੀਆਂ ਨੇ ਤਾਂ ਆਪਣੇ ਮੁਲਾਜ਼ਮਾਂ 2024 ਤਕ ਲਈ ਵਰਕ ਫਰਾਮ ਹੋਮ ਦੀ ਸਹੂਲਤ ਦਿੱਤੀ ਹੈ। ਇੰਨਾ ਹੀ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਵੀ ਵਰਕ ਫਰਾਮ ਹੋਮ ਸਬੰਧੀ ਨਿਯਮ-ਕਾਨੂੰਨ ਬਣਾਏ ਜਾ ਰਹੇ ਹਨ। ਇਸਦਾ ਉਦੇਸ਼ ਬਦਲੇ ਹਾਲਾਤ ਵਿਚ ਮੁਲਾਜ਼ਮਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਦਰਅਸਲ, ਮਾਰਚ 2020 ਵਿਚ ਕੋਰੋਨਾ ਵਾਇਰਸ ਦੇ ਦੇਸ਼ ਵਿਚ ਦਸਤਕ ਦੇਣ ਤੋਂ ਬਾਅਦ ਵਰਕ ਫਰਾਮ ਹੋਣ ਦਾ ਰਿਵਾਜ਼ ਚੱਲ ਪਿਆ ਹੈ।

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ

ਪੁਰਤਗਾਲ ’ਚ ਨੋ ਕਾਲ, ਨੋ ਮੈਸੇਜ ਵੀ ਕਾਨੂੰਨ ਵੀ ਸ਼ਾਮਲ
ਹਾਲ ਹੀ ਵਿਚ ਪੁਰਤਗਾਲ ਦੀ ਸੰਸਦ ਨੇ ਵਰਕ ਫਰਾਮ ਹੋਮ ਸਬੰਧੀ ਇਕ ਕਾਨੂੰਨ ਪਾਸ ਕੀਤਾ ਹੈ, ਜਿਸਦੇ ਤਹਿਤ ਕੋਈ ਕੰਪਨੀ ਆਪਣੇ ਮੁਲਾਜ਼ਮ ਨੂੰ ਉਸਦੀ ਸ਼ਿਫਟ ਖਤਮ ਹੋਣ ਤੋਂ ਬਾਅਦ ਕਾਲ ਜਾਂ ਮੈਸੇਜ ਨਹੀਂ ਕਰ ਸਕਦੀ ਹੈ। ਅਜਿਹਾ ਕਰਨ ’ਤੇ ਕੰਪਨੀ ’ਤੇ ਜੁਰਮਾਨੇ ਦਾ ਪ੍ਰਾਵਧਾਨ ਹੈ। ਦਰਅਸਲ, ਕੋਰੋਨਾ ਤੋਂ ਬਾਅਦ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਰਹੀਆਂ ਹਨ ਕਿ ਉਨ੍ਹਾਂ ਤੋਂ ਜ਼ਿਆਦਾ ਘੰਟੇ ਕੰਮ ਲਿਆ ਜਾ ਰਿਹਾ ਹੈ। ਕਈ ਵਾਰ ਉਨ੍ਹਾਂ ਨੂੰ ਆਪਣੇ ਬੌਸ ਦੇ ਬਿਨਾਂ ਕਾਰਨ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਜਿਸ ਕਾਰਨ ਪੁਰਤਗਾਲ ਦੀ ਸੰਸਦ ਨੇ ਵਰਕ ਫਰਾਮ ਹੋਮ ਦੇ ਕਾਨੂੰਨ ਵਿਚ ਡਿਊਟੀ ਦੇ ਘੰਟੇ ਖਤਮ ਹੋਣ ’ਤੇ ਨੋ ਕਾਲ ਨੋ ਮੈਸੇਜ ਵੀ ਜੋੜਿਆ ਹੈ।

ਇਹ ਵੀ ਪੜ੍ਹੋ– Gmail ’ਚੋਂ ਜ਼ਰੂਰੀ Email ਹੋ ਗਿਆ ਹੈ ਡਿਲੀਟ, ਇੰਝ ਕਰੋ ਰਿਕਵਰ


Rakesh

Content Editor

Related News