ICICI ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ, ਹੁਣ ਘਰ ਬੈਠੇ ਮਿਲਣਗੇ ਪੈਸੇ

Saturday, Apr 11, 2020 - 04:19 PM (IST)

ICICI ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ, ਹੁਣ ਘਰ ਬੈਠੇ ਮਿਲਣਗੇ ਪੈਸੇ

ਨਵੀਂ ਦਿੱਲੀ - ਲਾਕਡਾਊਨ ਕਾਰਨ ਘਰੋਂ ਬਾਹਰ ਨਾਲ ਨਿਕਲ ਸਕਣ ਵਾਲੇ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ, HDFC ਅਤੇ SBI ਤੋਂ ਬਾਅਦ ਹੁਣ ICICI ਬੈਂਕ ਨੇ ਵੀ ਮੋਬਾਈਲ ATM ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਹੁਣ ICICI ਬੈਂਕ ਦੇ ਗਾਹਕਾਂ ਨੂੰ ਵੀ ਨਕਦੀ ਕਢਵਾਉਣ ਲਈ ਆਪਣੇ ਖੇਤਰ ਦੀ ਏ.ਟੀ.ਐਮ. ਮਸ਼ੀਨ ਤੱਕ ਨਹੀਂ ਜਾਣਾ ਪਏਗਾ। ਇਸ ਸਹੂਲਤ ਨਾਲ ਗਾਹਕ ਹੁਣ ਉਨ੍ਹਾਂ ਦੇ ਦਰਵਾਜ਼ੇ 'ਤੇ ਖੜ੍ਹੀ ਏ.ਟੀ.ਐਮ. ਵੈਨ ਤੋਂ ਨਕਦੀ ਲੈ ਸਕਣਗੇ।

ਇਹ ਵੀ ਦੇਖੋ : ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਯੋਗਦਾਨ ਪਾਉਣ 'ਤੇ ਮਿਲੇਗੀ ਟੈਕਸ ਛੋਟ

ICICI ਬੈਂਕ ਨੇ ਸ਼ੁੱਕਰਵਾਰ ਨੂੰ ਮੋਬਾਈਲ ATM ਵੈਨ ਲਾਂਚ ਕੀਤੀ। ਕਈ ਬੈਂਕਾਂ ਦੇ ਬਾਅਦ ਹੁਣ ICICI ਬੈਂਕ ਨੇ ਸ਼ੁੱਕਰਵਾਰ ਨੂੰ ਮੋਬਾਈਲ ATM ਵੈਨ ਲਾਂਚ ਕਰ ਦਿੱਤੀ ਹੈ। ICICI ਬੈਂਕ ਦਾ ਕਹਿਣਾ ਹੈ ਕਿ ਉਹ ਦਿੱਲੀ, ਨੋਇਡਾ, ਚੇਨਈ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹੋਰ ਜ਼ਿਲ੍ਹਿਆਂ ਵਿਚ ਮੋਬਾਈਲ ਏਟੀਐਮ ਵੈਨ ਭੇਜੇਗਾ। ਇਹ ATM ਵੈਨਾਂ ਕੁਝ ਖੇਤਰਾਂ ਜਾਂ ਗਲੀਆਂ ਵਿਚ ਭੇਜੀਆਂ ਜਾਣਗੀਆਂ। ਬੈਂਕ ਨੇ ਸ਼ੁੱਕਰਵਾਰ ਨੂੰ ਇਸ ਸੇਵਾ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਉਹ ਖੇਤਰ ਜਿਹੜੇ ਕੋਰੋਨਾ ਕਾਰਨ ਸੀਲ ਕਰ ਦਿੱਤੇ ਗਏ ਹਨ ਇਥੇ ਇਹ ਮੋਬਾਈਲ ਏ.ਟੀ.ਐਮ. ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ।

ਬੈਂਕ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮੋਬਾਈਲ ਏਟੀਐਮ ਜ਼ਰੀਏ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਆਮ ਏਟੀਐਮ ਤੇ ਉਪਲਬਧ ਹੁੰਦੀਆਂ ਹਨ। ਇਨ੍ਹਾਂ ਮੋਬਾਈਲ ਏ.ਟੀ.ਐਮਜ਼ 'ਤੇ ਨਕਦ ਕਢਵਾਉਣ ਤੋਂ ਇਲਾਵਾ, ਗਾਹਕ ਪੈਸੇ ਟ੍ਰਾਂਸਫਰ , ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਪਿੰਨ ਬਦਲਣ, ਪ੍ਰੀਪੇਡ ਮੋਬਾਈਲ ਰੀਚਾਰਜ, ਫਿਕਸਡ ਡਿਪਾਜ਼ਿਟ ਅਤੇ ਕਾਰਡ ਰਹਿਤ ਨਕਦ ਕਢਵਾਉਣ ਵਰਗੇ ਕੰਮ ਕਰ ਸਕਣਗੇ। ਦੱਸ ਦੇਈਏ ਕਿ ਆਈ ਸੀ ਆਈ ਸੀ ਆਈ ਤੋਂ ਪਹਿਲਾਂ ਐਸਬੀਆਈ ਨੇ ਕੋਰੋਨਾ ਕਾਰਨ ਗਾਹਕਾਂ ਲਈ ਇਹ ਸਹੂਲਤ ਪਹਿਲਾਂ ਹੀ ਸ਼ੁਰੂ  ਕਰ ਚੁੱਕਾ ਹੈ।

ਐਚਡੀਐਫਸੀ ਬੈਂਕ ਵੀ ਮੋਬਾਈਲ ਏ ਟੀ ਐਮ ਦੀ ਸਹੂਲਤ ਪਹਿਲਾਂ ਤੋਂ ਹੀ ਪੇਸ਼ ਕਰ ਰਿਹਾ ਹੈ । ਐਚ ਡੀ ਐਫ ਸੀ ਬੈਂਕ ਦਿੱਲੀ ਐਨਸੀਆਰ ਅਤੇ ਮਹਾਰਾਸ਼ਟਰ ਵਿਚ ਮੋਬਾਈਲ ਏ ਟੀ ਐਮ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਐਚਡੀਐਫਸੀ ਬੈਂਕ ਦੇ ਮੋਬਾਈਲ ਏਟੀਐਮ ਨੂੰ ਇੱਕ ਨਿਰਧਾਰਤ ਮਿਆਦ ਲਈ ਕਿਸੇ ਖਾਸ ਜਗ੍ਹਾ ਤੇ ਰੱਖਿਆ ਜਾਵੇਗਾ। ਤੁਹਾਡੇ ਖੇਤਰ ਵਿਚ ਇਨ੍ਹਾਂ ਬੈਂਕਾਂ ਦੇ ਮੋਬਾਈਲ ਏਟੀਐਮ ਕਦੋਂ ਆਉਣਗੇ? ਗਾਹਕ ਸਥਾਨਕ ਮਿਊਂਸੀਪਲ ਦਫਤਰਾਂ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


author

Harinder Kaur

Content Editor

Related News