ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ ''ਚ ਆਉਣਗੇ 2,000-2,000 ਰੁਪਏ
Tuesday, Jun 16, 2026 - 07:35 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 23ਵੀਂ ਕਿਸ਼ਤ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਪਰ ਹੁਣ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੂੰ ਖੁਸ਼ਖਬਰੀ ਮਿਲੀ ਹੈ। 23ਵੀਂ ਕਿਸ਼ਤ ਦੀ ਅਧਿਕਾਰਤ ਰਿਲੀਜ਼ ਮਿਤੀ ਦਾ ਐਲਾਨ X ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ PM Kisan Yojana ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ, 2026 ਨੂੰ PM Kisan Yojana ਦੀ 23ਵੀਂ ਕਿਸ਼ਤ ਜਾਰੀ ਕਰਨਗੇ।
23rd instalment released of PM kisan Samman Nidhi on 20th June stay tuned! #PMKISAN #23rdinstallment #AgriGoi pic.twitter.com/WwrOX4byat
— PM Kisan Samman Nidhi (@pmkisanofficial) June 16, 2026
ਇਸ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ ਇਹ ਰਕਮ ਸਿੱਧੇ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਦੀਆਂ ਖੇਤੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਖਰੀਫ ਫਸਲਾਂ ਦੀ ਬਿਜਾਈ ਦੌਰਾਨ ਦਿੱਤੀ ਜਾਣ ਵਾਲੀ ਇਹ ਵਿੱਤੀ ਸਹਾਇਤਾ ਕਿਸਾਨਾਂ ਲਈ ਲਾਭਦਾਇਕ ਮੰਨੀ ਜਾਂਦੀ ਹੈ। ਰਿਪੋਰਟਾਂ ਦੇ ਅਨੁਸਾਰ PM ਮੋਦੀ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਤੋਂ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਤੋਂ ਪਹਿਲਾਂ 13 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਹਾਟੀ, ਅਸਾਮ ਤੋਂ ਇਸ ਯੋਜਨਾ ਦੀ 22ਵੀਂ ਕਿਸ਼ਤ ਜਾਰੀ ਕੀਤੀ ਸੀ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਵਿੱਚ 6,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ 4 ਮਈ ਨੂੰ, ਸਰਕਾਰ ਨੇ ਅਧਿਕਾਰਤ ਐਕਸ ਖਾਤੇ, @pmkisanofficial 'ਤੇ ਇੱਕ ਪੋਸਟ ਵਿੱਚ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ₹4.28 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ 22 ਕਿਸ਼ਤਾਂ ਵਿੱਚ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਵੰਡੀ ਗਈ ਹੈ। ਇਸ ਯੋਜਨਾ ਦੇ ਲਾਭ 2.17 ਕਰੋੜ ਤੋਂ ਵੱਧ ਮਹਿਲਾ ਲਾਭਪਾਤਰੀਆਂ ਤੱਕ ਵੀ ਪਹੁੰਚੇ ਹਨ। ਹੁਣ ਤੱਕ, ਸਿਰਫ਼ ਮਹਿਲਾ ਲਾਭਪਾਤਰੀਆਂ ਨੂੰ ₹1.10 ਲੱਖ ਕਰੋੜ ਤੋਂ ਵੱਧ ਵੰਡੇ ਜਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
