ਅਮਰਨਾਥ ਤੀਰਥਯਾਤਰੀਆਂ ਲਈ ਖ਼ੁਸ਼ਖ਼ਬਰੀ, ਹੋਟਲ ਬੁਕਿੰਗ ਕਰਨ ''ਤੇ ਮਿਲੇਗੀ 30 ਫ਼ੀਸਦੀ ਦੀ ਛੋਟ
Monday, Jun 19, 2023 - 12:39 PM (IST)

ਜੰਮੂ- ਆਲ ਜੰਮੂ ਹੋਟਲਜ਼ ਐਂਡ ਲਾਜਜ਼ ਐਸੋਸੀਏਸ਼ਨ (ਏ.ਜੇ.ਐੱਚ.ਐੱਲ.ਏ.) ਨੇ ਜੰਮੂ 'ਚ ਠਹਿਰਣ ਵਾਲੇ ਅਮਰਨਾਥ ਯਾਤਰੀਆਂ ਲਈ ਹੋਟਲਾਂ ਦੀ ਐਡਵਾਂਸ ਬੁਕਿੰਗ 'ਤੇ 30 ਫ਼ੀਸਦੀ ਛੋਟ ਦਾ ਐਲਾਨ ਕੀਤਾ ਹੈ। ਏ.ਜੇ.ਐੱਚ.ਐੱਲ.ਏ. ਦੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ, "ਅਸੀਂ ਅਮਰਨਾਥ ਯਾਤਰੀਆਂ ਨੂੰ ਸਦਭਾਵਨਾ ਵਜੋਂ 30 ਫ਼ੀਸਦੀ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਹੋਟਲਾਂ 'ਚ ਪਹਿਲਾਂ ਤੋਂ ਕਮਰੇ ਬੁੱਕ ਕਰਵਾਉਂਦੇ ਹਨ।"
ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਗੁਪਤਾ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਹਿਯੋਗ ਅਤੇ ਮਦਦ ਪ੍ਰਦਾਨ ਕਰਨਾ ਹੈ। ਪਵਿੱਤਰ ਅਮਰਨਾਥ ਗੁਫਾ ਦੱਖਣੀ ਕਸ਼ਮੀਰ 'ਚ ਹਿਮਾਲਿਆ ਦੇ ਮੱਧ 'ਚ ਸਮੁੰਦਰ ਤਲ ਤੋਂ 3,880 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਕ ਜੁਲਾਈ ਤੋਂ ਸ਼ੁਰੂ ਹੋ ਰਹੀ 62 ਦਿਨਾਂ ਦੀ ਤੀਰਥ ਯਾਤਰਾ ਦੇ ਦੋ ਰਸਤੇ ਹਨ। ਇੱਕ ਅਨੰਤਨਾਗ ਜ਼ਿਲ੍ਹੇ 'ਚ ਰਵਾਇਤੀ 48 ਕਿਲੋਮੀਟਰ ਲੰਬੀ ਨੁਨਵਾਨ-ਪਹਿਲਗਾਮ ਸੜਕ ਅਤੇ ਦੂਜੀ ਗਾਂਦਰਬਲ ਜ਼ਿਲ੍ਹੇ 'ਚ 14 ਕਿਲੋਮੀਟਰ ਲੰਬੀ ਛੋਟੀ ਪਰ ਪਹੁੰਚਯੋਗ ਬਾਲਟਾਲ ਸੜਕ ਹੈ।
GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਯਾਤਰੀਆਂ ਦਾ ਪਹਿਲਾ ਜੱਥਾ ਜੰਮੂ ਤੋਂ 30 ਜੂਨ ਨੂੰ ਰਵਾਨਾ ਹੋਵੇਗਾ। ਗੁਪਤਾ ਨੂੰ ਉਮੀਦ ਹੈ ਕਿ ਇਸ ਵਾਰ ਸ਼ਰਧਾਲੂ ਵੱਡੀ ਗਿਣਤੀ 'ਚ ਯਾਤਰਾ ਲਈ ਜਾਣਗੇ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਇਸ ਛੋਟ ਨਾਲ ਹੋਟਲ ਅਤੇ ਟਰਾਂਸਪੋਰਟ ਉਦਯੋਗ ਨੂੰ ਮਦਦ ਮਿਲੇਗੀ, ਜਿਸ ਦੀ ਇਸ ਸਮੇਂ ਬਹੁਤ ਲੋੜ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।