Gold ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 82,000 ਰੁਪਏ ਦੇ ਨੇੜੇ ਪਹੁੰਚੇ ਚਾਂਦੀ ਦੇ ਭਾਅ

Thursday, Apr 11, 2024 - 01:19 PM (IST)

Gold ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 82,000 ਰੁਪਏ ਦੇ ਨੇੜੇ ਪਹੁੰਚੇ ਚਾਂਦੀ ਦੇ ਭਾਅ

ਨਵੀਂ ਦਿੱਲੀ - ਭਾਰਤ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ ਅਤੇ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ ਪਹਿਲੀ ਵਾਰ 71,000 ਰੁਪਏ ਨੂੰ ਪਾਰ ਕਰ ਗਿਆ ਹੈ। ਚਾਂਦੀ 'ਚ ਵੀ ਸ਼ਾਨਦਾਰ ਵਾਧੇ ਤੋਂ ਬਾਅਦ ਕੀਮਤ 81,000 ਰੁਪਏ ਤੋਂ ਉੱਪਰ ਦੇਖੀ ਜਾ ਰਹੀ ਹੈ ਅਤੇ 1000 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਇਸ ਤਰ੍ਹਾਂ ਇਹ 82,000 ਰੁਪਏ ਦੇ ਬਿਲਕੁਲ ਨੇੜੇ ਆ ਗਈ ਹੈ। ਚਾਂਦੀ ਕਿਸੇ ਵੀ ਸਮੇਂ 82,000 ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ।

ਇਹ ਵੀ ਪੜ੍ਹੋ :     ਨਰਾਤਿਆਂ ’ਚ ਨੇਤਾਵਾਂ ਵੱਲੋਂ ਚੜ੍ਹਾਉਣ ਵਾਲੇ ਮੋਟੇ ਚੜ੍ਹਾਵੇ ’ਤੇ ਵੀ ਚੋਣ ਕਮਿਸ਼ਨ ਦੀ ਨਜ਼ਰ, ਦਿੱਤੇ ਇਹ ਆਦੇਸ਼

MCX 'ਤੇ ਸੋਨੇ ਦੀ ਰਿਕਾਰਡ ਕੀਮਤ

ਸੋਨਾ ਹੁਣ ਤੱਕ ਦੀ ਸਭ ਤੋਂ ਮਹਿੰਗੀ ਕੀਮਤ 'ਤੇ ਪਹੁੰਚ ਗਿਆ ਹੈ ਅਤੇ MCX 'ਤੇ ਇਸ ਦੀ ਸਭ ਤੋਂ ਵੱਧ ਕੀਮਤ 71057 ਰੁਪਏ ਪ੍ਰਤੀ 10 ਗ੍ਰਾਮ ਹੈ। ਸੋਨੇ 'ਚ ਅੱਜ 400 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਰੇਟ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :     ਮੰਨੇ-ਪ੍ਰਮੰਨੇ ਬਰਾਂਡਜ਼ ਦੇ ਬੈਂਡੇਜਜ਼ ’ਚ ਮਿਲੇ ਜ਼ਹਿਰੀਲੇ ਕੈਮੀਕਲ, ਕੈਂਸਰ ਵਰਗੀਆਂ ਬੀਮਾਰੀਆਂ ਦੀ ਚਿਤਾਵਨੀ

ਚਾਂਦੀ ਦੀ ਚਮਕ ਵੀ ਜ਼ਿਆਦਾ ਵਧੀ

ਚਾਂਦੀ ਦੀ ਚਮਕ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਇਸ 'ਚ 1040 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਚਾਂਦੀ ਪਹਿਲਾਂ ਹੀ 81,000 ਰੁਪਏ ਦੀ ਕੀਮਤ ਨੂੰ ਪਾਰ ਕਰ ਚੁੱਕੀ ਹੈ ਅਤੇ ਹੁਣ ਇਹ 82,000 ਰੁਪਏ ਦੇ ਨੇੜੇ ਜਾ ਰਹੀ ਹੈ। MCX 'ਤੇ ਚਾਂਦੀ ਦਾ ਮਈ ਫਿਊਚਰਜ਼ 81955 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ 'ਤੇ ਆਇਆ ਹੈ, ਜੋ ਕਿ ਇਸ ਦਾ ਹੁਣ ਤੱਕ ਦਾ ਉੱਚ ਪੱਧਰ ਹੈ।

ਵਿਦੇਸ਼ੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀ ਚਮਕ ਵਧੀ 

ਵਿਦੇਸ਼ੀ ਬਾਜ਼ਾਰ 'ਚ ਵੀ ਸੋਨਾ ਅਤੇ ਚਾਂਦੀ ਦੋਵਾਂ 'ਚ ਧਮਾਕੇਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ ਜੂਨ ਫਿਊਚਰਜ਼ 15.60 ਡਾਲਰ ਪ੍ਰਤੀ ਔਂਸ ਦੀ ਤੇਜ਼ੀ ਨਾਲ 2,361.25 ਡਾਲਰ ਪ੍ਰਤੀ ਔਂਸ 'ਤੇ ਰਿਹਾ। ਜਦੋਂ ਕਿ COMEX 'ਤੇ ਹੀ ਚਾਂਦੀ ਦਾ ਮਈ ਫਿਊਚਰਜ਼ ਕੰਟਰੈਕਟ 27.902 ਡਾਲਰ ਪ੍ਰਤੀ ਔਂਸ ਦੀ ਦਰ ਨਾਲ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ :      ਕਿਸਾਨਾਂ ਵੱਲੋਂ MSP ਦੇ ਮੁਲਾਂਕਣ ਦੇ ਸੋਧ ਲਈ ਕਮੇਟੀ ਦਾ ਗਠਨ, ਅਗਲੀ ਰਣਨੀਤੀ ਦਾ ਕੀਤਾ ਐਲਾਨ

ਜਿਵੇਂ-ਜਿਵੇਂ ਅਕਸ਼ੈ ਤ੍ਰਿਤੀਆ ਦਾ ਸਮਾਂ ਨੇੜੇ ਆ ਰਿਹਾ ਹੈ, ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ

ਅਕਸ਼ੈ ਤ੍ਰਿਤੀਆ ਦਾ ਤਿਉਹਾਰ 10 ਮਈ ਨੂੰ ਹੈ ਅਤੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਗਹਿਣੇ ਖਰੀਦਣ ਵਾਲੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਵਾਰ ਉਹ ਸੋਨੇ-ਚਾਂਦੀ ਦੇ ਸਿੱਕੇ ਜਾਂ ਗਹਿਣੇ ਕਿਵੇਂ ਖਰੀਦ ਸਕਣਗੇ। ਦਰਅਸਲ, ਭਾਰਤ ਵਿੱਚ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਸੋਨਾ, ਚਾਂਦੀ ਅਤੇ ਹੋਰ ਚੀਜ਼ਾਂ ਦੀ ਖੂਬ ਖਰੀਦਦਾਰੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :     ਪ੍ਰੇਮਾਨੰਦ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲੈਣ ਪਹੁੰਚੀ ਹੇਮਾ ਮਾਲਿਨੀ, ਸੰਤਾਂ ਨੇ ਦਿੱਤੀ ਇਹ ਸਿੱਖਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Harinder Kaur

Content Editor

Related News