ਬਜਟ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! ਇਕੋ ਦਿਨ 6% ਸਸਤਾ ਹੋਇਆ Gold

Sunday, Feb 01, 2026 - 09:20 AM (IST)

ਬਜਟ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! ਇਕੋ ਦਿਨ 6% ਸਸਤਾ ਹੋਇਆ Gold

ਬਿਜ਼ਨੈੱਸ ਡੈਸਕ- ਇਕ ਪਾਸੇ ਸੋਨੇ-ਚਾਂਦੀ ਦੀਆਂ ਕੀਮਤਾਂ ਜਿੱਥੇ ਅਸਮਾਨੀ ਚੜ੍ਹੀਆਂ ਹੋਈਆਂ ਸਨ, ਉੱਥੇ ਹੀ ਅੱਜ ਇਕ ਵਾਰ ਫ਼ਿਰ ਤੋਂ ਦੇਸ਼ ਭਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਐਤਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਸੋਨਾ ਤੇ ਚਾਂਦੀ ਆਪਣੇ ਲਾਈਫ ਟਾਈਮ ਹਾਈ 'ਤੇ ਪਹੁੰਚਣ ਤੋਂ ਬਾਅਦ ਹੁਣ ਮੂਧੇ ਮੂੰਹ ਆ ਡਿੱਗੀਆਂ ਹਨ। ਖ਼ਬਰ ਲਿਖੇ ਜਾਣ ਤੱਕ MCX 'ਤੇ ਸੋਨੇ ਦੀ ਕੀਮਤ ਵਿਚ ਕਰੀਬ 9,000 ਰੁਪਏ (6 ਫ਼ੀਸਦੀ) ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦਕਿ ਚਾਂਦੀ ਦੀ ਕੀਮਤ ਕਰੀਬ 18,000 ਰੁਪਏ (6 ਫ਼ੀਸਦੀ) ਹੇਠਾਂ ਆਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 1 ਸਾਲ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋਣ ਤੋਂ ਬਾਅਦ ਆਲ ਟਾਈਮ ਹਾਈ ਤੱਕ ਪਹੁੰਚ ਗਈਆਂ ਸਨ, ਜਿਸ ਕਾਰਨ ਇਹ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਏ ਸਨ। ਪਰ ਕੀਮਤਾਂ 'ਚ ਆਈ ਇਹ ਗਿਰਾਵਟ ਆਮ ਨਾਗਰਿਕਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ, ਜਦਕਿ ਨਿਵੇਸ਼ਕਾਂ 'ਚ ਇਹ ਇਕ ਝਟਕਾ ਲਿਆ ਸਕਦੀ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਨਾ ਲਗਾਤਾਰ ਅਸਮਾਨੀਂ ਚੜ੍ਹਦਾ ਹੋਇਆ 1,83,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ, ਜੋ ਕਿ ਇਸ ਦਾ ਆਲ ਟਾਈਮ ਹਾਈ ਸੀ, ਜਦਿਕ ਚਾਂਦੀ ਵੀ 4,04,000 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਸੀ, ਜੋ ਕਿ ਚਾਂਦੀ ਦਾ ਵੀ ਆਲ ਟਾਈਮ ਹਾਈ ਰਿਹਾ। ਹੁਣ ਲਗਾਤਾਰ ਆ ਰਹੀਆਂ ਗਿਰਾਵਟਾਂ ਤੋਂ ਬਾਅਦ ਸੋਨਾ ਇਸ ਸਮੇਂ 1,43,000 ਰੁਪਏ, ਜਦਕਿ ਚਾਂਦੀ ਦੀ ਕੀਮਤ ਇਸ ਸਮੇਂ 2,74,000 ਰੁਪਏ ਤੱਕ ਆ ਗਈ ਹੈ। 


author

Harpreet SIngh

Content Editor

Related News