ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੂਪ, ਤਿਉਹਾਰਾਂ ਤੇ ਵਿਆਹਾਂ ''ਚ ਹਲਕੇ ਗਹਿਣਿਆਂ ਦੀ ਵਧੀ ਮੰਗ

Tuesday, Oct 20, 2026 - 05:34 AM (IST)

ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੂਪ, ਤਿਉਹਾਰਾਂ ਤੇ ਵਿਆਹਾਂ ''ਚ ਹਲਕੇ ਗਹਿਣਿਆਂ ਦੀ ਵਧੀ ਮੰਗ

ਨਵੀਂ ਦਿੱਲੀ (ਇੰਟ.) : ਵਧਦੀ ਮਹਿੰਗਾਈ ਅਤੇ ਸੋਨੇ ਦੀਆਂ ਉੱਚੀਆਂ ਕੀਮਤਾਂ ਨੇ ਤਿਉਹਾਰਾਂ ਅਤੇ ਵਿਆਹਾਂ ਦੀ ਖ਼ਰੀਦਦਾਰੀ ਦਾ ਰੂਪ ਬਦਲ ਦਿੱਤਾ ਹੈ। ਗਾਹਕ ਹੁਣ ਭਾਰੀ ਗਹਿਣਿਆਂ ਦੇ ਬਜਾਏ ਹਲਕੇ ਵਜ਼ਨ ਦੇ ਗਹਿਣੇ ਖ਼ਰੀਦ ਰਹੇ ਹਨ। ਕੱਪੜਿਆਂ ਦੀ ਖ਼ਰੀਦਦਾਰੀ ’ਚ ਵੀ ਮਹਿੰਗੇ ਬਦਲਾਂ ਤੋਂ ਦੂਰੀ ਬਣਾ ਕੇ ਸਸਤੇ ਉਤਪਾਦਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੇ ਸਰਾਫ਼ਾ ਅਤੇ ਕੱਪੜਾ ਬਾਜ਼ਾਰਾਂ ’ਚ ਗਾਹਕਾਂ ਦੀ ਬਦਲੀ ਪਸੰਦ ਦਾ ਅਸਰ ਸਾਫ਼ ਵਿਖਾਈ ਦੇਣ ਲੱਗਾ ਹੈ।

30 ਤੋਂ 40 ਫ਼ੀਸਦੀ ਤੱਕ ਘਟਿਆ ਸੋਨੇ ਦਾ ਵਜ਼ਨ

ਇਕ ਰਿਪੋਰਟ ’ਚ ਦਰੀਬਾ ਦੇ ਸਰਾਫ਼ਾ ਕਾਰੋਬਾਰੀ ਮਨੀਸ਼ ਵਰਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਹਿਲਾਂ ਇਕ ਬਿੱਲ ’ਤੇ ਔਸਤਨ 5 ਤੋਂ 10 ਗ੍ਰਾਮ ਸੋਨੇ ਦੇ ਗਹਿਣੇ ਵਿਕਦੇ ਸਨ, ਪਰ ਹੁਣ ਗਾਹਕ 2 ਤੋਂ 5 ਗ੍ਰਾਮ ਦੇ ਗਹਿਣੇ ਖ਼ਰੀਦ ਰਹੇ ਹਨ। ਸੋਨੇ ਦੇ ਵਜ਼ਨ ਦੀ ਵਿਕਰੀ ’ਚ ਲਗਭਗ 30 ਤੋਂ 40 ਫ਼ੀਸਦੀ ਤੱਕ ਦਾ ਫਰਕ ਆਇਆ ਹੈ। ਹਲਕੀ ਚੇਨ, ਛੋਟੀਆਂ ਅੰਗੂਠੀਆਂ ਅਤੇ ਘੱਟ ਵਜ਼ਨ ਦੇ ਝੁਮਕੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਕੀਮਤਾਂ ਵਧਣ ਨਾਲ ਬਿੱਲ ਦੀ ਰਕਮ ’ਚ ਬਹੁਤਾ ਫਰਕ ਨਹੀਂ ਆਇਆ, ਪਰ ਗਾਹਕਾਂ ਨੂੰ ਵਜ਼ਨ ਅਤੇ ਡਿਜ਼ਾਈਨ ’ਚ ਸਮਝੌਤਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਟ੍ਰੇਨ 'ਚ ਸਫਰ ਦੌਰਾਨ ਤੁਸੀਂ ਨਾ ਕਰਿਓ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ! ਆ ਗਿਆ ਨਵਾਂ ਨਿਯਮ

ਕੱਪੜਿਆਂ ’ਚ ਵੀ ਸਸਤੇ ਬਦਲਾਂ ਦੀ ਮੰਗ

ਇਸੇ ਤਰ੍ਹਾਂ, ਚਾਂਦਨੀ ਚੌਕ ਦੇ ਥੋਕ ਕੱਪੜਾ ਕਾਰੋਬਾਰੀ ਸ਼੍ਰੀਭਗਵਾਨ ਬਾਂਸਲ ਦਾ ਕਹਿਣਾ ਹੈ ਕਿ ਧਾਗੇ, ਬੁਣਾਈ ਅਤੇ ਭਾੜੇ ਦੀ ਲਾਗਤ ਵਧਣ ਨਾਲ ਸਾੜ੍ਹੀਆਂ, ਲਹਿੰਗਿਆਂ, ਔਰਤਾਂ ਦੇ ਸੂਟ ਅਤੇ ਰੈਡੀਮੇਡ ਕੱਪੜਿਆਂ ਦੀਆਂ ਕੀਮਤਾਂ ਵਧੀਆਂ ਹਨ। ਅਜਿਹੇ ’ਚ ਗਾਹਕ ਆਪਣੇ ਬਜਟ ਦੇ ਅਨੁਕੂਲ ਘੱਟ ਕੀਮਤ ਵਾਲੇ ਬਦਲ ਚੁਣ ਰਹੇ ਹਨ। ਸਰੋਜਨੀ ਨਗਰ ਦੇ ਰੈਡੀਮੇਡ ਕਾਰੋਬਾਰੀ ਅਸ਼ੋਕ ਰੰਧਾਵਾ ਅਨੁਸਾਰ, ਕਾਰੋਬਾਰੀਆਂ ਦਾ ਜ਼ੋਰ ਵੀ ਹੁਣ ਅਜਿਹੇ ਉਤਪਾਦਾਂ ’ਤੇ ਹੈ, ਜਿਨ੍ਹਾਂ ਨੂੰ ਗਾਹਕ ਆਸਾਨੀ ਨਾਲ ਖ਼ਰੀਦ ਸਕਣ।

ਵਿਆਹਾਂ ਲਈ ਖ਼ਰੀਦਦਾਰੀ ’ਤੇ ਜ਼ਿਆਦਾ ਅਸਰ

ਦਰੀਬਾ ਦੇ ਸਰਾਫ਼ਾ ਕਾਰੋਬਾਰੀ ਬਸੰਤ ਗੁਪਤਾ ਨੇ ਦੱਸਿਆ ਕਿ ਸੋਨੇ-ਚਾਂਦੀ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਵਿਆਹਾਂ ਲਈ ਖ਼ਰੀਦਦਾਰੀ ’ਤੇ ਸਭ ਤੋਂ ਵੱਧ ਪੈ ਰਿਹਾ ਹੈ। ਗਾਹਕ ਹਲਕੇ ਗਹਿਣੇ ਚੁਣਨ ਦੇ ਨਾਲ ਲਾੜੇ-ਲਾੜੀ ਅਤੇ ਪਰਿਵਾਰਕ ਮੈਂਬਰਾਂ ਲਈ ਖ਼ਰੀਦੇ ਜਾਣ ਵਾਲੇ ਗਹਿਣਿਆਂ ਦੀ ਗਿਣਤੀ ਵੀ ਘਟਾ ਰਹੇ ਹਨ। ਇਸ ਨਾਲ ਕਾਰੋਬਾਰੀਆਂ ਦੇ ਸਾਹਮਣੇ ਗਾਹਕਾਂ ਦੇ ਬਜਟ ਦੇ ਅਨੁਕੂਲ ਹਲਕੇ ਅਤੇ ਆਕਰਸ਼ਕ ਡਿਜ਼ਾਈਨ ਤਿਆਰ ਕਰਨ ਦੀ ਚੁਣੌਤੀ ਵਧ ਗਈ ਹੈ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ, ਜਾਣੋ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News