ਮੱਕਾ ਮਸਜਿਦ ਧਮਾਕੇ ''ਚ ਸ਼ਾਮਲ ਅੱਤਵਾਦੀ ਗੋਡਸੇ ਦੀ ''ਨਾਜਾਇਜ਼'' ਸੰਤਾਨ- ਓਵੈਸੀ

04/19/2018 12:40:40 PM

ਹੈਦਰਾਬਾਦ— ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਈ.ਐੱਮ.) ਦੇ ਚੇਅਰਮੈਨ ਅਸਦੁਦੀਨ ਓਵੈਸੀ ਨੇ 2007 ਦੇ ਮੱਕਾ ਮਸਜਿਦ ਬੰਬ ਧਮਾਕਾ ਕੇਸ 'ਚ ਸ਼ਾਮਲ ਅੱਤਵਾਦੀਆਂ ਨੂੰ ਨਾਥੂਰਾਮ ਗੋਡਸੇ ਦੀ 'ਨਾਜਾਇਜ਼' ਸੰਤਾਨ ਦੱਸਿਆ ਹੈ। ਨਾਲ ਹੀ ਮਾਮਲੇ 'ਚ ਦੋਸ਼ੀਆਂ ਨੂੰ ਬਰੀ ਕੀਤੇ ਜਾਣ 'ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਨ.ਆਈ.ਏ. ਪਿੰਜਰੇ 'ਚ ਬੰਦ ਤੋਤਾ ਹੈ, ਜੋ ਅੰਨ੍ਹਾ ਅਤੇ ਬੋਲਾ ਵੀ ਹੈ। ਤੇਲੰਗਾਨਾ ਦੇ ਸੈਦਾਬਾਦ 'ਚ ਇਕ ਪ੍ਰੋਗਰਾਮ ਦੌਰਾਨ ਓਵੈਸੀ ਨੇ ਕਿਹਾ,''ਅੱਤਵਾਦ ਅੱਜ ਖੁਦ 'ਚ ਇਕ ਧਰਮ ਬਣ ਗਿਆ ਹੈ। ਜਿਨ੍ਹਾਂ ਲੋਕਾਂ ਨੇ ਮੱਕਾ ਮਸਜਿਦ, ਅਜਮੇਰ ਸ਼ਰੀਫ ਅਤੇ ਸਮਝੌਤਾ ਐਕਸਪ੍ਰੈੱਸ 'ਚ ਬੰਬ ਧਮਾਕੇ ਕਰਵਾਏ, ਉਹ ਨਾਥੂਰਾਮ ਗੋਡਸੇ ਦੀ ਨਾਜਾਇਜ਼ ਸੰਤਾਨ ਹਨ।'' ਜ਼ਿਕਰਯੋਗ ਹੈ ਕਿ ਨਾਥੂਰਾਮ ਗੋਡਸੇ ਨੇ 30 ਜਨਵਰੀ 1948 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

ਐੱਨ.ਆਈ.ਏ. ਪਿੰਜਰੇ 'ਚ ਬੰਬ ਅੰਨ੍ਹਾ-ਬੋਲਾ ਤੋਤਾ
ਮੱਕਾ ਮਸਜਿਦ 'ਤੇ ਆਏ ਫੈਸਲੇ ਬਾਰੇ ਓਵੈਸੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੀੜਤਾਂ ਦੀ ਜਗ੍ਹਾ ਦੋਸ਼ੀਆਂ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,''ਇਹ ਪਹਿਲੀ ਅਜਿਹੀ ਸਰਕਾਰ ਹੈ ਇਸ ਦੇਸ਼ 'ਚ ਜਿਸ ਦੀ ਵਫ਼ਾਦਾਰੀ ਬੰਬ ਧਮਾਕੇ ਦੇ ਦੋਸ਼ੀਆਂ ਨਾਲ ਹੈ, ਨਾਲ ਹੀ ਪੀੜਤਾਂ ਨਾਲ ਜਿਨ੍ਹਾਂ ਦੀ ਜਾਨ ਚੱਲੀ ਗਈ ਸੀ।'' ਮਾਮਲੇ ਦੀ ਜਾਂਚ ਕਰ ਰਹੀ ਐੱਨ.ਆਈ.ਏ. 'ਤੇ ਵੀ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ,''ਲੋਕ ਕਹਿੰਦੇ ਹਨ ਕਿ ਐੱਨ.ਆਈ.ਏ. ਪਿੰਜਰੇ 'ਚ ਬੰਬ ਤੋਤਾ ਹੈ। ਮੇਰੇ ਲਈ ਐੱਨ.ਆਈ.ਏ. ਉਹ ਤੋਤਾ ਹੈ, ਜੋ ਪਿੰਜਰੇ 'ਚ ਬੰਦ ਹੈ, ਨਾਲ ਹੀ ਅੰਨ੍ਹਾ-ਬੋਲਾ ਵੀ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਕਹਿਣ 'ਤੇ ਏਜੰਸੀ ਨੇ ਦੋਸ਼ੀਆਂ ਦੇ ਖਿਲਾਫ ਨਰਮ ਰੁਖ ਅਪਣਾਇਆ।

ਦੁਬਾਰਾ ਹੋਵੇ ਜਾਂਚ
ਓਵੈਸੀ ਨੇ ਮਾਮਲੇ ਦੀ ਦੁਬਾਰਾ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਹ ਆਂਧਰਾ ਪ੍ਰਦੇਸ਼-ਤੇਲੰਗਾਨਾ ਦੇ ਰਾਜਪਾਲ ਈ.ਐੱਸ.ਐੱਲ. ਨਰਸਿਮਹਨ ਨੂੰ ਜਲਦ ਹੀ ਮਿਲਣਗੇ ਅਤੇ ਕੇਸ ਨਾਲ ਜੁੜੇ ਤੱਤ ਉਨ੍ਹਾਂ ਦੇ ਸਾਹਮਣੇ ਰੱਖਣਗੇ। ਨਾਲ ਹੀ ਉਨ੍ਹਾਂ ਨੇ ਮਾਮਲੇ 'ਚ ਪੀੜਤ ਪਰਿਵਾਰਾਂ ਨੂੰ ਐੱਨ.ਆਈ.ਏ. ਦੇ ਵਿਸ਼ੇਸ਼ ਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ਕਰਨ 'ਤੇ ਆਰਥਿਕ ਮਦਦ ਦੇਣ ਦਾ ਵਾਅਦਾ ਵੀ ਕੀਤਾ।
ਐੱਨ.ਆਈ.ਏ. ਵਿਸ਼ੇਸ਼ ਕੋਰਟ ਨੇ ਕਰ ਦਿੱਤਾ ਸੀ ਬਰੀ
ਜ਼ਿਕਰਯੋਗ ਹੈ ਕਿ 11 ਸਾਲ ਪਹਿਲਾਂ ਹੈਦਰਾਬਾਦ ਦੀ ਪ੍ਰਸਿੱਧ ਮੱਕਾ ਮਸਜਿਦ 'ਚ ਹੋਈ ਸ਼ਕਤੀਸ਼ਾਲੀ ਪਾਈਪ ਬੰਬ ਧਮਾਕਾ ਮਾਮਲੇ 'ਚ ਸਵਾਮੀ ਅਸੀਮਾਨੰਦ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। 18 ਮਈ 2007 ਨੂੰ ਯਾਨੀ ਜੁਮੇ ਦੀ ਨਮਾਜ ਦੇ ਦਿਨ ਮੁਸਲਿਮ ਸਮਾਜ ਦੇ ਇਸ ਪ੍ਰਸਿੱਧ ਇਬਾਦਤਗਾਹ 'ਚ ਹੋਏ ਧਮਾਕੇ 'ਚ 9 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਧਮਾਕੇ 'ਚ 58 ਲੋਕ ਜ਼ਖਮੀ ਵੀ ਹੋਏ ਸਨ।


Related News