ਗੁਜਰਾਤ ਸਰਕਾਰ ਦੀ ਕਿਤਾਬ 'ਚ ਦਾਅਵਾ-ਗੋਧਰਾ ਟਰੇਨ ਅਗਨੀਕਾਂਡ ਕਾਂਗਰਸ ਦੀ 'ਸਾਜ਼ਿਸ਼'

11/22/2019 10:54:26 PM

ਅਹਿਮਦਾਬਾਦ — ਗੁਜਰਾਤ ਦੇ ਰਾਜਨੀਤਕ ਇਤਿਹਾਸ 'ਤੇ ਸੂਬੇ ਦੇ ਇਕ ਬੋਰਡ ਵੱਲੋਂ ਪ੍ਰਕਾਸ਼ਿਤ ਕਿਤਾਬ ਮੁਤਾਬਕ ਫਰਵਰੀ 2002 'ਚ ਸਾਬਰਮਤੀ ਟਰੇਨ ਦੇ ਇਕ ਡੱਬੇ 'ਚ ਲਗਾਈ ਗਈ ਅੱਗ ਗੋਧਰਾ ਤੋਂ ਚੁਣੇ ਗਏ ਕਾਂਗਰਸ ਮੈਂਬਰ ਵੱਲੋਂ ਰਚੀ ਗਈ 'ਸਾਜ਼ਿਸ਼' ਦਾ ਹਿੱਸਾ ਸੀ। ਇਸ ਅਗਨੀਕਾਂਡ 'ਚ 59 ਕਾਰ ਸੇਵਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੂਬੇ 'ਚ ਵੱਡੇ ਪੱਧਰ 'ਤੇ ਦੰਗੇ ਹੋਏ ਸੀ। ਵਿਰੋਧੀ ਦਲ ਕਾਂਗਰਸ ਨੇ ਹਾਲਾਂਕਿ ਇਸ ਨੂੰ ਯੂਨੀਵਰਸਿਟੀ ਗ੍ਰੰਥ ਨਿਰਮਾਣ ਬੋਰਡ ਦੇ ਭਗਵਾਕਰਣ ਦਾ ਭਾਜਪਾ ਸਰਕਾਰ ਦੀ ਕੋਸ਼ਿਸ਼ ਕਰਾਰ ਦਿੱਤਾ।

ਯੂ.ਜੀ.ਐੱਨ.ਬੀ. ਨੇ ਇਸ ਗੁਜਰਾਤੀ ਕਿਤਾਬ ਦੀ ਘੁੰਢ ਚੁੱਕਾਈ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਉਹ ਗੋਧਰਾ ਟਰੇਨ ਅਗਨੀਕਾਂਡ 'ਚ ਅਦਾਲਤ ਦੇ ਫੈਸਲੇ ਨੂੰ ਤੋੜਨ-ਮਰੋੜਨ ਨੂੰ ਲੈ ਕੇ ਲੇਖਕ ਖਿਲਾਫ ਕਾਨੂੰਨੀ ਰਾਏ ਲਵੇਗੀ। 'ਗੁਜਰਾਤ ਨੀ ਰਾਜਕੀਅ ਗਾਥਾ' ਟਾਇਟਲ ਵਾਲੀ ਕਿਤਾਬ ਦੀ ਘੁੰਢ ਚੁੱਕਾਈ ਦਸੰਬਰ 2018 'ਚ ਹੋਇਆ ਸੀ ਅਤੇ ਇਸ ਦਾ ਸੰਪਾਦਨ ਸਾਬਕਾ ਭਾਜਪਾ ਸੰਸਦ ਅਤੇ ਬੋਰਡ ਦੀ ਮੌਜੂਦਾ ਉਪ ਪ੍ਰਧਾਨ ਭਾਵਨਾਬੇਨ ਦਵੇ ਨੇ ਕੀਤਾ ਹੈ। ਗੋਧਰਾ 'ਚ 27 ਫਰਵਰੀ 2002 ਨੂੰ ਸਾਬਰਮਤੀ ਟਰੇਨ ਦਾ ਡਿੱਬਾ ਸਾੜੇ ਜਾਣ ਤੋਂ ਬਾਅਦ ਗੁਜਰਾਤ ਦੇ ਇਤਿਹਾਸ 'ਚ ਸਭ ਤੋਂ ਭਿਆਨਕ ਦੰਗੇ ਹੋਏ ਸਨ, ਜਿਸ ਵਿਚ 1000 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗੁਆਉਣੀ ਪਈ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਘੱਟ ਗਿਣਤੀ ਭਾਈਚਾਰੇ ਦੇ ਸਨ।


Inder Prajapati

Content Editor

Related News