ਗੋਦਾਵਰੀ ''ਤੇ ਦੁਨੀਆ ਦਾ ਸਭ ਤੋਂ ਵੱਡਾ ਸਿੰਚਾਈ ਪ੍ਰਾਜੈਕਟ ਹੋਇਆ ਪੂਰਾ
Friday, Jun 21, 2019 - 09:36 PM (IST)

ਹੈਦਰਾਬਾਦ: ਗੋਦਾਵਰੀ ਨਦੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਲਿਫਟ ਸਿੰਚਾਈ ਪ੍ਰਾਜੈਕਟ ਬਣ ਕੇ ਤਿਆਰ ਹੋ ਚੁਕਿਆ ਹੈ। ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸ਼ੁੱਕਰਵਾਰ ਦੁਪਹਿਰ ਇੱਕਠੇ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਨੂੰ ਕਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਦਾ ਨਾਮ ਦਿੱਤਾ ਗਿਆ ਹੈ। ਤੇਲੰਗਾਨਾ ਸਰਕਾਰ ਨੇ ਗੋਦਾਵਰੀ ਨਦੀ 'ਤੇ ਦੁਨੀਆ ਦੀ ਸਭ ਤੋਂ ਵੱਡੀ ਲਿਫਟ ਸਿੰਚਾਈ ਯੋਜਨਾ ਦਾ ਨਿਰਮਾਣ ਕਰਾਇਆ ਹੈ। ਇਸ ਪ੍ਰਾਜੈਕਟ 'ਚ 22 ਪੰਪ ਹਾਊਸ ਸ਼ਾਮਲ ਹਨ। ਇਨ੍ਹਾਂ ਜ਼ਰੀਏ ਇਕ ਦਿਨ 'ਚ 3 ਟੀ. ਐਮ.ਸੀ. ਪਾਣੀ ਲੈਣ ਦੀ ਯੋਜਨਾ ਹੈ। ਇਸ ਪ੍ਰਾਜੈਕਟ ਦੇ 2 ਮਹੱਤਵਪੂਰਨ ਪੜਾਅ ਹਨ। ਪਹਿਲੇ ਪੜਾਅ 'ਚ ਮੇਦੀਗੁਡਾ, ਅੰਨਾਰਾਮ, ਸੁੰਡਿਲਾ ਪੰਪ ਹਾਊਸ ਪਾਣੀ ਨੂੰ ਲਿਫਟ ਕਰਨ ਲਈ ਆਂਸ਼ਿਕ ਰੂਪ ਨਾਲ ਤਿਆਰ ਕੀਤਾ ਗਿਆ ਹੈ। ਦੂਜੇ ਪੜਾਅ 'ਚ ਦੁਨੀਆ ਦਾ ਸਭ ਤੋਂ ਵੱਡਾ ਭੂਮੀਗਤ ਪੰਪ ਹਾਊਸ ਹੈ, ਜੋ ਹਰ ਰੋਜ਼ ਦੋ ਟੀ. ਐਮ. ਸੀ. ਪਾਣੀ ਪੰਪ ਕਰਨ ਦੀ ਸਮੱਰਥਾ ਰੱਖਦਾ ਹੈ। ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐਸ. ਜਗਨਮੋਹਨ ਰੇਡੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।
ਉਦਘਾਟਨ ਸਮਾਰੋਹ 'ਚ ਪਹੁੰਚੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਮਹਾਰਾਸ਼ਟਰ ਦੀ ਜਨਤਾ ਵਲੋਂ ਤੇਲੰਗਾਨਾ ਦੀ ਜਨਤਾ ਨੂੰ ਦਿੱਤਾ ਗਿਆ ਇਕ ਤੋਹਫਾ ਹੈ। ਤੇਲੰਗਾਨਾ ਸਰਕਾਰ ਨੇ ਰਿਕਾਰਡ ਸਮੇਂ 'ਚ ਇਸ ਦਾ ਨਿਰਮਾਣ ਕਾਰਜ ਪੂਰਾ ਕਰਾਇਆ ਗਿਆ ਹੈ। ਇਹ ਪ੍ਰਾਜੈਕਟ ਤੇਲੰਗਾਨਾ ਸੂਬੇ ਲਈ ਵੱਡੀ ਕਾਮਯਾਬੀ ਹੈ। ਦੁਨੀਆ ਦੇ ਇਸ ਸਭ ਤੋਂ ਵੱਡੇ ਸਿੰਚਾਈ ਪ੍ਰਾਜੈਕਟ ਨੂੰ ਸਿਰਫ 24 ਮਹੀਨੇ 'ਚ ਪੂਰਾ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਗੋਦਾਵਰੀ ਨਦੀ ਦੇ ਪਾਣੀ ਨੂੰ ਪਹਿਲਾਂ ਹੀ ਮੇਦੀਗੁੱਡਾ ਪੰਪ ਹਾਊਸ ਤਕ ਪਹੁੰਚਾਇਆ ਜਾ ਚੁਕਿਆ ਹੈ।
ਇਹ ਹਨ ਇਸ ਦੀਆਂ ਵਿਸ਼ੇਸ਼ਤਾਵਾਂ
ਪੰਪ ਹਾਊਸ ਦੀਆਂ ਅਹਿਮ ਖੂਬੀਆਂ ਦੇ ਬਾਰੇ 'ਚ ਦੱਸਦੇ ਹੋਏ ਸ਼੍ਰੀਨਿਵਾਸ ਰੇਡੀ ਨੇ ਦੱਸਿਆ ਕਿ ਇਸ ਪੰਪ ਹਾਊਸ ਦੀ ਵਿਸ਼ੇਸ਼ਤਾ ਇਸ ਨਾਲ ਜੁੜੀਆਂ ਸੁਰੰਗਾਂ ਹਨ। ਜਿਸ ਨੂੰ 10.5 ਮੀਟਰ ਵਿਆਸ ਦੇ ਨਾਲ ਜ਼ਮੀਨ ਨੂੰ ਪੁੱਟ ਕੇ ਬਣਾਇਆ ਗਿਆ ਹੈ। ਆਮ ਤੌਰ 'ਤੇ ਇਨ੍ਹਾਂ ਨੂੰ ਸੱਜੀ ਤੇ ਖੱਬੀ ਸੁੰਰਗ ਕਿਹਾ ਜਾਂਦਾ ਹੈ। ਜਿਸ 'ਚ ਹਰੇਕ ਦੀ ਲੰਬਾਈ 4133 ਮੀਟਰ ਹੈ। ਇਨ੍ਹਾਂ ਦੋਵੇਂ ਸੁਰੰਗਾਂ ਲਈ ਲਾਈਨਿੰਗ ਦਾ ਕੰਮ ਵੀ ਖਤਮ ਹੋ ਗਿਆ ਹੈ। ਇਸ ਪੰਪ ਹਾਊਸ ਤੋਂ ਇਲਾਵਾ ਇਸ ਦਾ ਸਰਜ ਪੁੱਲ ਵੀ ਦੁਨੀਆ 'ਚ ਸਭ ਤੋਂ ਵੱਡਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜ਼ਮੀਨ ਦੇ ਅੰਦਰ ਇਸ ਤਰ੍ਹਾਂ ਦੇ ਨਿਰਮਾਣ ਨੂੰ ਅੰਜਾਮ ਦਿੱਤਾ ਗਿਆ ਹੈ। ਇਕ ਪੰਪ ਹਾਊਸ ਦੇ ਆਕਾਰ ਦੇ ਬਾਰੇ 'ਚ ਸੋਚੀਏ ਤਾਂ ਇਸ ਦੀ ਡੂੰਘਾਈ 330 ਮੀਟਰ, ਚੌੜਾਈ 25 ਮੀਟਰ ਤੇ ਉਚਾਈ 65 ਮੀਟਰ ਹੈ।