''ਭਗਵਾਨ'' ਦੇ ਪ੍ਰੇਮ ''ਚ ਪਤੀ ਨੂੰ ਭੁੱਲੀ ਪਤਨੀ, ਫਿਰ ਹੋ ਗਿਆ ਵੱਡਾ ਕਾਂਡ...
Thursday, Feb 13, 2025 - 04:44 PM (IST)
![''ਭਗਵਾਨ'' ਦੇ ਪ੍ਰੇਮ ''ਚ ਪਤੀ ਨੂੰ ਭੁੱਲੀ ਪਤਨੀ, ਫਿਰ ਹੋ ਗਿਆ ਵੱਡਾ ਕਾਂਡ...](https://static.jagbani.com/multimedia/2025_2image_16_44_078599668wife.jpg)
ਜੈਪੁਰ- ਪਤਨੀ ਦਿਨ ਭਰ ਪੂਜਾ ਪਾਠ 'ਚ ਰੁਝੀ ਰਹਿੰਦੀ ਸੀ। ਜਿਸ ਕਾਰਨ ਉਸ ਦਾ ਪਤੀ ਪਰੇਸ਼ਾਨ ਸੀ। ਪਰੇਸ਼ਾਨ ਹੋ ਕੇ ਦੋਸ਼ੀ ਪਤੀ ਨੇ ਸ਼ਰਾਬ ਦੇ ਨਸ਼ੇ 'ਚ ਪਿੰਡ ਦੇ ਇਕ ਪ੍ਰਾਚੀਨ ਮੰਦਰ 'ਚ ਭੰਨਤੋੜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੂੰ ਉਸ ਦੀ ਪਤਨੀ ਛੂਹਣ ਨਹੀਂ ਦਿੰਦੀ ਸੀ। ਦੂਜੇ ਪਾਸੇ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮੁੱਖ ਦੋਸ਼ੀ ਅਜੇ ਫਰਾਰ ਹੈ। ਇਹ ਹੈਰਾਨ ਕਰਨ ਵਾਲਾ ਪੂਰਾ ਮਾਮਲਾ ਜੈਪੁਰ ਦੇ ਪੁਨਾਨਾ ਪਿੰਡ ਦਾ ਹੈ। ਇੱਥੇ ਬੀ.ਐੱਸ.ਐੱਫ. 'ਚ ਤਾਇਨਾਤ ਜਵਾਨ ਮੱਖਣਲਾਲ ਮੀਣਾ ਅਤੇ ਉਸ ਦੇ ਸਾਥੀ ਕਮਲੇਸ਼ ਮੀਣਾ ਨੇ ਇਸ ਸ਼ਰਮਨਾਕ ਕਰਤੂਤ ਨੂੰ ਅੰਜਾਮ ਦਿੱਤਾ। ਦਰਅਸਲ ਬੀ.ਐੱਸ.ਐੱਫ. ਦਾ ਜਵਾਨ ਮੱਖਣ ਲਾਲ ਮੀਣਾ ਨਾਸਤਿਕ ਹੈ ਅਤੇ ਉਹ ਆਪਣੀ ਪਤਨੀ ਕਾਰਨ ਪਰੇਸ਼ਾਨ ਹੈ। ਉਸ ਦੀ ਪਤਨੀ ਰੋਜ਼ ਮੰਦਰ 'ਚ ਪੂਜਾ ਪਾਠ ਕਰਦੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਮੱਖਣ ਲਾਲ ਨੇ ਆਪਣੇ ਸਾਥੀ ਨਾਲ ਮਿਲ ਕੇ ਪਿੰਡ ਦੇ ਇਕ ਪ੍ਰਾਚੀਨ ਮੰਦਰ ਕਾਲੂ ਬਾਬਾ ਦੀ ਮੂਰਤੀ ਨੂੰ ਉਖਾੜ ਕੇ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ।
ਇਹ ਵੀ ਪੜ੍ਹੋ : 26 ਫਰਵਰੀ ਦੀ ਛੁੱਟੀ ਹੋਈ Cancel, ਜਾਣੋ ਵਜ੍ਹਾ
ਮਾਮਲੇ 'ਚ ਸਾਹਮਣੇ ਆਇਆ ਕਿ ਦੋਸ਼ੀ ਮੱਖਣ ਲਾਲ ਮੀਣਾ ਦੀ ਪਤਨੀ ਕਾਫ਼ੀ ਧਾਰਮਿਕ ਸੁਭਾਅ ਵਾਲੀ ਹੈ, ਜਦੋਂ ਕਿ ਉਹ ਖੁਦ ਪੂਜਾ ਪਾਠ 'ਚ ਭਰੋਸਾ ਨਹੀਂ ਰੱਖਦਾ ਹੈ। ਉਸ ਦੀ ਪਤਨੀ ਦੇ ਧਾਰਮਿਕ ਸੁਭਾਅ ਕਾਰਨ ਉਹ ਕਾਫ਼ੀ ਪਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਉਸ ਨੂੰ ਛੂਹਣ ਨਹੀਂ ਦਿੰਦੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਸ਼ਰਾਬ ਦੇ ਨਸ਼ੇ 'ਚ ਇਕ ਸਾਥੀ ਕਮਲੇਸ਼ ਮੀਣਾ ਨਾਲ ਪਿੰਡ ਦੇ ਪ੍ਰਾਚੀਨ ਮੰਦਰ ਗਿਆ, ਜਿੱਥੇ ਕਾਲੂ ਬਾਬਾ ਦੇ ਮੰਦਰ 'ਚ ਭੰਨ ਤੋੜ ਕਰ ਦਿੱਤੀ ਅਤੇ ਮੰਦਰ 'ਚ ਲੱਗੀ ਮੂਰਤੀ ਤੋੜ ਕੇ ਸੁੱਟ ਦਿੱਤੀ। ਇਸ ਤੋਂ ਬਾਅਦ ਜਦੋਂ ਮਾਮਲੇ ਦੀ ਸੂਚਨਾ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਰੋਸ ਜ਼ਾਹਰ ਕੀਤਾ। ਸੂਚਨਾ 'ਤੇ ਪਹੁੰਚੀ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਮੀਣਾ ਦੇ ਢਾਣੀ ਪਿੰਡ ਪੁਨਾਨਾ ਵਾਸੀ ਕਮਲੇਸ਼ ਮੀਣਾ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਮੱਖਣ ਲਾਲ ਅਜੇ ਫਰਾਰ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8