ਬਣਾ ਰਹੇ ਹੋ ਘੁੰਮਣ ਦਾ ਪਲਾਨ ਤਾਂ GoAir, IndiGo ਦੇ ਰਹੇ ਹਨ ਕੈਸ਼ਬੈਕ ਦੇ ਨਾਲ ਆਕਰਸ਼ਕ ਛੋਟ

10/15/2019 5:06:03 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਇਸ ਤਿਓਹਾਰੀ ਸੀਜ਼ਨ 'ਚ ਕਿਤੇ ਘੁੰਮਣ ਦਾ ਮਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸਸਤੀ ਹਵਾਈ ਸੇਵਾ ਲਈ ਗੋਏਅਰ ਅਤੇ ਇੰਡੀਗੋ ਦੀ ਫਲਾਈਟ ਟਿਕਟ ਦਾ ਆਫਰ ਚੈੱਕ ਕਰ ਸਕਦੇ ਹੋ। ਗੋਏਅਰ ਮੋਬਾਇਲ ਐਪ ਦੇ ਜ਼ਰੀਏ ਟਿਕਟ ਬੁੱਕ ਕਰਨ 'ਤੇ 10 ਫੀਸਦੀ ਦੀ ਛੋਟ ਦੇ ਰਿਹਾ ਹੈ। ਜਦੋਂਕਿ ਇੰਡੀਗੋ HDFC ਬੈਂਕ ਦੇ ਬਿਜ਼ਨੈੱਸ ਕ੍ਰੈਡਿਟ ਕਾਰਡ ਜ਼ਰੀਏ ਫਲਾਈਟ ਬੁੱਕ ਕਰਵਾਉਣ 'ਤੇ 500 ਰੁਪਏ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ। ਗੋਏਅਰ ਜ਼ਰੀਏ ਘਰੇਲੂ ਯਾਤਰਾ ਕਰਨ ਵਾਲੇ ਗਾਹਕ ਪ੍ਰੋਮੋ ਕੋਡ GOAPP10 ਦਾ ਇਸਤੇਮਾਲ ਕਰਕੇ 10 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ। ਇਹ ਛੋਟ ਸਿਰਫ ਬੇਸ ਫੇਅਰ 'ਤੇ ਲਾਗੂ ਹੋਵੇਗੀ। ਕੋਈ ਵੀ ਗਾਹਕ 23 ਅਕਤੂਬਰ 2019 ਤੋਂ 15 ਨਵੰਬਰ 2019 ਵਿਚਕਾਰ ਯਾਤਰਾ ਲਈ ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਸਕੀਮ ਤਹਿਤ ਕੁਝ ਲਿਮਟਿਡ ਸੀਟਾਂ ਦਾ ਹੀ ਆਫਰ ਦਿੱਤਾ ਜਾ ਰਿਹਾ ਹੈ।

ਆਓ ਜਾਣਦੇ ਹਾਂ ਇਸ ਸਕੀਮ ਬਾਰੇ

ਇੰਡੀਗੋ ਦੀ 'ਫਲਾਈ ਕੇਅਰਫਰੀ, 6E SME' ਦੇ ਤਹਿਤ ਅਸੀਮਤ ਬਦਲਾਅ, ਘੱਟ ਕੈਂਸੀਲੇਸ਼ਨ ਫੀਸ ਅਤੇ ਮੁਫਤ ਸਨੈਕ ਕੋਮਬੋ ਦਾ ਆਨੰਦ ਲੈ ਸਕਦੇ ਹਨ। ਇਸ ਦੇ ਨਾਲ ਹੀ HDFC ਬੈਂਕ ਦੇ ਬਿਜ਼ਨੈੱਸ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਨ 'ਤੇ ਫਲੈਟ 5 ਫੀਸਦੀ ਤੱਕ ਦੇ ਕੈਸ਼ਬੈਕ ਦਾ ਲਾਭ ਲੈ ਸਕਦੇ ਹਾਂ।
ਏਅਰਲਾਈਨ ਅਨੁਸਾਰ ਇਹ ਆਫਰ HDFC ਬੈਂਕ ਵਲੋਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਬਣਾਇਆ ਗਿਆ ਹੈ ਜਿਹੜਾ IndiGo 6E SME ਪ੍ਰੋਗਰਾਮ 'ਚ ਰਜਿਸਟਰਡ ਹੈ। ਗਾਹਕ ਇੰਡੀਗੋ ਫਲਾਈਟ ਦੀ ਬੁਕਿੰਗ ਲਈ ਇੰਡੀਗੋ ਦੀ ਵੈਬਸਾਈਟ www.goindigo.in ਅਤੇ ਇੰਡੀਗੋ ਦੇ ਮੋਬਾਇਲ ਐਪ ਦੇ ਜ਼ਰੀਏ ਕਰ ਸਕਦੇ ਹਨ। ਇਹ ਆਫਰ 31 ਅਕਤੂਬਰ 2019 ਤੱਕ ਲਈ ਖੁੱਲ੍ਹੇ ਹਨ।

 

ਇੰਡੀਗੋ ਦੀ ਵੈਬਸਾਈਟ ਮੁਤਾਬਕ HDFC ਬੈਂਕ ਇੰਡੀਗੋ ਦੀ ਵੈਬਸਾਈਟ(www.goindigo.in) ਜਾਂ ਮੋਬਾਇਲ 'ਤੇ ਪ੍ਰਮੋਸ਼ਨ ਪੀਰੀਅਡ ਦੇ ਹਰੇਕ ਮਹੀਨੇ ਦੌਰਾਨ ਇੰਡੀਗੋ ਫਲਾਈਟ ਟਿਕਟ ਬੁੱਕ ਕਰਨ ਵਾਲੇ ਗਾਹਕਾਂ ਨੂੰ 5 ਫੀਸਦੀ, ਵਧ ਤੋਂ ਵਧ 500 ਰੁਪਏ ਦਾ ਕੈਸ਼ਬੈਕ ਦੇਵੇਗਾ।

 


ਹਾਲਾਂਕਿ ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਆਫਰ ਰਿਟੇਲ ਕ੍ਰੈਡਿਟ ਕਾਰਡ, ਬਿਜ਼ਨੈੱਸ ਗੋਲਡ, ਬਿਜ਼ਨੈੱਸ ਪਲੈਟਿਨਮ, ਬਿਜ਼ਨੈੱਸ ਭਾਰਤ ਐਂਡ ਬਿਜ਼ਨੈੱਸ ਫਰੀਡਮ ਕ੍ਰੈਡਿਟ ਕਾਰਡ 'ਤੇ ਲਾਗੂ ਨਹੀਂ ਹੋਵੇਗੀ।


Related News