ਗੋਆ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ: ਸ਼ਿਵਸੈਨਾ ਅਤੇ TMC ਮਿਲ ਕੇ ਲੜਨਗੇ ਚੋਣਾਂ

01/21/2022 4:40:02 PM

ਪਣਜੀ-ਗੋਆ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦਾ ਰਾਜਨੀਤੀ ਪਾਰਾ ਗਰਮ ਹੈ। ਕਾਂਗਰਸ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਸ਼ਿਵਸੈਨਾ ਨੇ ਅੱਜ ਤ੍ਰਣਮੂਲ ਕਾਂਗਰਸ (ਟੀ.ਐੱਮ.ਸੀ.) ਨਾਲ ਗਠਜੋੜ ਕਰਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ।ਇਸ ਬਾਰੇ ’ਚ ਸ਼ਿਵਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਮਹਾ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਕਾਂਗਰਸ ਨੂੰ ਅਗਵਾਈ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਗਠਜੋੜ ਦਲਾਂ ਨਾਲ ਅਜਿਹੀ 10 ਸੀਟਾਂ ਦੀ ਮੰਗ ਕਰ ਰਹੇ ਸੀ , ਜਿੱਥੇ ਕਾਂਗਰਸ ਪਾਰਟੀ ਕਦੀ ਨਹੀਂ ਜਿੱਤੀ ਸੀ।

ਦੱਸ ਦਈਏ ਕਿ ਗੋਆ ’ਚ ਗਠਜੋੜ ਨਾਲ ਚੋਣਾਂ ਲੜ ਰਹੀ ਸ਼ਿਵਸੈਨਾ ਅਤੇ ਐੱਨ.ਸੀ.ਪੀ. ਨੇ ਕਾਂਗਰਸ ਪਾਰਟੀ ਨੂੰ ਮਹਾਰਾਸ਼ਟਰ ਦੀ ਤਰ੍ਹਾਂ ਹੀ ਮਹਾ ਵਿਕਾਸ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਕਾਂਗਰਸ ਨੇ ਖਾਰਜ਼ ਕਰ ਦਿੱਤਾ। ਇਸ ਤਰ੍ਹਾਂ ਟੀ.ਐੱਮ.ਸੀ. ਨੇ ਵੀ ਲਗਾਤਾਰ ਕਾਂਗਰਸ ਨੂੰ ਗਠਜੋਨ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਕਾਂਗਰਸ ਨੇ ਹੁਣ ਤੱਕ ਗਠਜੋੜ ਨਹੀਂ ਕੀਤਾ, ਜਿਸ ਦੇ ਬਾਅਦ ਸ਼ਿਵਸੈਨਾ-ਐੱਨ. ਸੀ.ਪੀ. ਇੱਕਠੇ ਮੈਦਾਨ ’ਚ ਉਤਰੇ ਹਨ।

ਇਸ ਤੋਂ ਪਹਿਲਾਂ ਤ੍ਰਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਗਲੇ ਮਹੀਨੇ ਹੋਣ ਵਾਲੀਆਂ ਗੋਆ ਵਿਧਾਨਸਭਾ ਚੋਣਾਂ ’ਚ ਭਾਜਪਾ ਨੂੰ ਸੱਤਾ ਤੋਂ ਨਹੀਂ ਹਟਾ ਪਾਈ ਤਾਂ ਕਾਂਗਰਸ ਦੇ ਸੂਬੇ ਇੰਚਾਰਜ਼ ਪੀ.ਚਿੰਦਾਬਰਮ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਗੋਆ ’ਚ ਸਾਬਕਾ ਕੇਂਦਰੀ ਮੰਤਰੀ ਪੀ. ਚਿੰਦਬਰਮ ਕਾਂਗਰਸ ਦੇ ਇੰਚਾਰਜ਼ ਹਨ।


Rakesh

Content Editor

Related News