ਗੋਆ ਨਾਈਟ ਕਲੱਬ ਅਗਨੀ ਕਾਂਡ: ਸਹਿ-ਮਾਲਕ ਅਜੇ ਗੁਪਤਾ ਨੂੰ ਦਿੱਲੀ ਤੋਂ ਗੋਆ ਲਿਆਂਦਾ ਗਿਆ

Thursday, Dec 11, 2025 - 01:50 AM (IST)

ਗੋਆ ਨਾਈਟ ਕਲੱਬ ਅਗਨੀ ਕਾਂਡ: ਸਹਿ-ਮਾਲਕ ਅਜੇ ਗੁਪਤਾ ਨੂੰ ਦਿੱਲੀ ਤੋਂ ਗੋਆ ਲਿਆਂਦਾ ਗਿਆ

ਨੈਸ਼ਨਲ ਡੈਸਕ : ਗੋਆ ਦੇ "ਬਿਰਚ ਬਾਏ ਰੋਮੀਓ ਲੇਨ" (Birch By Romeo Lane) ਨਾਈਟ ਕਲੱਬ ਦੇ ਸਹਿ-ਮਾਲਕਾਂ ਵਿੱਚੋਂ ਇੱਕ ਅਜੇ ਗੁਪਤਾ ਨੂੰ ਬੁੱਧਵਾਰ ਨੂੰ ਟਰਾਂਜ਼ਿਟ ਰਿਮਾਂਡ 'ਤੇ ਦਿੱਲੀ ਤੋਂ ਗੋਆ ਭੇਜਿਆ ਗਿਆ। ਗੋਆ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਗੋਆ ਪੁਲਸ ਗੁਪਤਾ ਨੂੰ ਰਾਤ 9:45 ਵਜੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ, ਮੋਪਾ ਲੈ ਗਈ ਅਤੇ ਉਸ ਨੂੰ ਹੋਰ ਜਾਂਚ ਲਈ ਅੰਜੁਨਾ ਪੁਲਸ ਸਟੇਸ਼ਨ ਲੈ ਗਈ। ਇਸ ਤੋਂ ਪਹਿਲਾਂ ਦਿਨ ਵਿੱਚ ਜੰਮੂ ਦੇ ਰਹਿਣ ਵਾਲੇ ਗੁਪਤਾ ਨੂੰ ਦਿੱਲੀ ਵਿੱਚ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਨੋਦ ਜੋਸ਼ੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਗੋਆ ਪੁਲਸ ਨੂੰ ਤੱਟਵਰਤੀ ਰਾਜ ਲਿਜਾਣ ਲਈ 36 ਘੰਟੇ ਦਾ ਟਰਾਂਜ਼ਿਟ ਰਿਮਾਂਡ ਦਿੱਤਾ।

ਇਹ ਵੀ ਪੜ੍ਹੋ : IndiGo Crisis: 'ਸਾਡੇ ਕੋਲੋਂ ਗਲਤੀ ਹੋਈ...ਅਸੀਂ ਤੁਹਾਨੂੰ ਨਿਰਾਸ਼ ਕੀਤਾ'- ਚੇਅਰਮੈਨ ਵਿਕਰਮ ਮਹਿਤਾ ਦਾ ਵੱਡਾ ਬਿਆਨ

ਗੁਪਤਾ ਵਿਰੁੱਧ ਇੱਕ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਨਾਈਟ ਕਲੱਬ ਦੇ ਸਹਿ-ਮਾਲਕ, ਸੌਰਭ ਅਤੇ ਗੌਰਵ ਲੂਥਰਾ ਅੱਗ ਲੱਗਣ ਤੋਂ ਤੁਰੰਤ ਬਾਅਦ ਥਾਈਲੈਂਡ ਦੇ ਫੁਕੇਟ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਵਿਰੁੱਧ ਇੱਕ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੀ ਟਰਾਂਜ਼ਿਟ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ।


author

Sandeep Kumar

Content Editor

Related News