ਘਰ ’ਚ ਮ੍ਰਿਤਕ ਮਿਲੇ ਗੋਆ ਦੇ ਨੇਤਾ, ਸਰੀਰ ’ਤੇ ਗੋਲੀਆਂ ਦੇ ਨਿਸ਼ਾਨ
Friday, Jan 17, 2020 - 11:25 PM (IST)

ਪਣਜੀ – ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ. ਜੀ. ਪੀ.) ਦੇ ਨੇਤਾ ਪ੍ਰਕਾਸ਼ ਨਾਇਕ ਸ਼ੁੱਕਰਵਾਰ ਸਵੇਰੇ ਆਪਣੇ ਘਰ ਵਿਚ ਭੇਦਭਰੇ ਹਾਲਾਤ ਵਿਚ ਮ੍ਰਿਤਕ ਮਿਲੇ। ਓਲਡ ਗੋਆ ਦੇ ਐੱਸ. ਪੀ. ਕ੍ਰਿਸ਼ਨ ਸਿਤਾਰੀ ਨੇ ਦੱਸਿਆ ਕਿ ਨਾਇਕ ਦੀ ਲਾਸ਼ ਮੇਰਸੇਸ ਪਿੰਡ ਸਥਿਤ ਉਨ੍ਹਾਂ ਦੇ ਘਰ ਵਿਚ ਮਿਲੀ, ਜਿਸ ’ਤੇ ਗੋਲੀਆਂ ਦੇ ਨਿਸ਼ਾਨ ਹਨ। ਨਾਇਕ ਨੇ 2017 ਵਿਚ ਗੋਆ ਵਿਧਾਨ ਸਭਾ ਚੋਣ ਐੱਮ. ਜੀ. ਪੀ. ਦੀ ਟਿਕਟ ’ਤੇ ਸਾਂਤਾਕਰੂਜ਼ ਵਿਧਾਨ ਸਭਾ ਖੇਤਰ ਤੋਂ ਲੜੀ ਸੀ ਪਰ ਉਹ ਹਾਰ ਗਏ ਸਨ। ਨਾਇਕ ਨੇ ਬਾਅਦ ਵਿਚ ਪਾਰਟੀ ਛੱਡ ਦਿੱਤੀ। ਉਹ ਉੱਤਰੀ ਗੋਆ ਵਿਚ ਪੰਚਾਇਤ ਮੈਂਬਰ ਸਨ।