ਗੋਆ 'ਚ ਕੋਰੋਨਾ ਦੇ 90 ਨਵੇਂ ਮਾਮਲੇ ਆਏ ਸਾਹਮਣੇ, 95 ਮਰੀਜ਼ ਹੋਏ ਸਿਹਤਯਾਬ

Tuesday, Jul 07, 2020 - 10:20 PM (IST)

ਗੋਆ 'ਚ ਕੋਰੋਨਾ ਦੇ 90 ਨਵੇਂ ਮਾਮਲੇ ਆਏ ਸਾਹਮਣੇ, 95 ਮਰੀਜ਼ ਹੋਏ ਸਿਹਤਯਾਬ

ਪਣਜੀ- ਗੋਆ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 90 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਸੂਬੇ ਵਿਚ ਕੁਲ ਪੀੜਤਾਂ ਦਾ ਅੰਕੜਾ 1,903 ਤੱਕ ਪਹੁੰਚ ਗਿਆ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ 95 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਵਿਚ ਇਸ ਸਮੇਂ 739 ਮਰੀਜ਼ ਇਲਾਜ ਅਧੀਨ ਹਨ। ਮੰਗਲਵਾਰ ਨੂੰ 3,197 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 90 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਜਦੋਂਕਿ 1,050 ਦੇ ਨਤੀਜੇ ਅਜੇ ਸਾਹਮਣੇ ਆਉਣੇ ਬਾਕੀ ਹੈ।

ਗੋਆ ਵਿਚ ਹੁਣ ਤੱਕ ਸਾਬਕਾ ਸਿਹਤ ਮੰਤਰੀ ਸੁਰੇਸ਼ ਅਮੋਂਕਰ ਸਣੇ ਅੱਠ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਸੂਬੇ ਵਿਚ ਹੁਣ ਤੱਕ 79,864 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।


author

Sanjeev

Content Editor

Related News