ਮੁੱਖ ਮੰਤਰੀ ਦਾ ਨਿੱਜੀ Gmail ਆਈ.ਡੀ. ਹੋਈ ਹੈਕ
Saturday, Nov 30, 2024 - 05:36 PM (IST)
ਨੈਸ਼ਨਲ ਡੈਸਕ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦਾ ਨਿੱਜੀ Gmail ਕੁਝ ਸਮੇਂ ਲਈ ਹੈਕ ਹੋ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਕਿ 19 ਨਵੰਬਰ ਦੀ ਰਾਤ ਨੂੰ ਹੈਕਿੰਗ ਕਾਰਨ Gmail ਅਕਾਊਂਟ ਨੂੰ ਕੋਈ 'ਖ਼ਾਸ ਨੁਕਸਾਨ' ਨਹੀਂ ਹੋਇਆ।
ਅਧਿਕਾਰੀ ਨੇ ਦੱਸਿਆ,''ਗੋਆ ਪੁਲਸ ਦੇ ਸਾਈਬਰ ਅਪਰਾਧ ਸੈੱਲ ਨੇ ਤੁਰੰਤ ਕਾਰਵਾਈ ਕੀਤੀ ਅਤੇ ਚਾਰ ਤੋਂ 5 ਘੰਟੇ ਤੋਂ ਬਾਅਦ ਮੁੱਖ ਮੰਤਰੀ ਦੀ ਨਿੱਜੀ Gmail ਆਈਡੀ ਨੂੰ ਬਹਾਲ ਕਰ ਦਿੱਤਾ।'' ਉਨ੍ਹਾਂ ਦੱਸਿਆ ਕਿ ਹੈਕਰ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ Gmail ਆਈ.ਡੀ., ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8