ਨਤੀਜਿਆਂ ਤੋਂ ਪਹਿਲਾਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਣਜੀ ਦੇ ਦੱਤਾ ਮੰਦਰ ''ਚ ਕੀਤੀ ਪੂਜਾ
Thursday, Mar 10, 2022 - 08:46 AM (IST)
ਗੋਆ- ਗੋਆ 'ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਗਈ ਹੈ। ਨਤੀਜਿਆਂ ਆਉਣ ਤੋਂ ਪਹਿਲਾਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਣਜੀ ਦੇ ਦੱਤਾ ਮੰਦਰ 'ਚ ਪੂਜਾ ਕੀਤੀ। ਪ੍ਰਮੋਦ ਸਾਵੰਤ ਨੇ ਇਸ ਦੌਰਾਨ ਕਿਹਾ,''ਅਸੀਂ ਬਹੁਮਤ ਨਾਲ ਜਿੱਤ ਹਾਸਲ ਕਰ ਰਹੇ ਹਾਂ।''
ਦੱਸਣਯੋਗ ਹੈ ਕਿ ਗੋਆ 'ਚ ਸਾਰੇ 40 ਵਿਧਾਨ ਸਭਾ ਖੇਤਰਾਂ ਲਈ ਵੀਰਵਾਰ ਸਵੇਰ ਤੋਂ ਵੋਟਾਂ ਦੀ ਗਿਣਤੀ ਡਾਕ ਵੋਟ ਪੱਤਰਾਂ ਦੀ ਗਿਣਤੀ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਈ.ਵੀ.ਐੱਮ. ਦੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਪ੍ਰਦੇਸ਼ ਦੀਆਂ 40 ਵਿਧਾਨ ਸਭਾ ਸੀਟਾਂ ਲਈ ਵੱਖ-ਵੱਖ ਸਿਆਸੀ ਦਲਾਂ ਦੇ 301 ਉਮੀਦਵਾਰ ਮੈਦਾਨ 'ਚ ਹਨ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ