ਭਾਰਤ ’ਚ ਗਲੋਬਲ ਸ਼ਿਪਬਿਲਡਿੰਗ ਦਾ ਕੇਂਦਰ ਬਣਨ ਦੀ ਸਮਰੱਥਾ : ਰੱਖਿਆ ਮੰਤਰੀ ਰਾਜਨਾਥ ਸਿੰਘ

Monday, Aug 24, 2026 - 10:39 AM (IST)

ਭਾਰਤ ’ਚ ਗਲੋਬਲ ਸ਼ਿਪਬਿਲਡਿੰਗ ਦਾ ਕੇਂਦਰ ਬਣਨ ਦੀ ਸਮਰੱਥਾ : ਰੱਖਿਆ ਮੰਤਰੀ ਰਾਜਨਾਥ ਸਿੰਘ

ਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕੋਲਕਾਤਾ ਤੋਂ ਆਨਲਾਈਨ ਮਾਧਿਅਮ ਨਾਲ ‘ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼’ (ਜੀ.ਆਰ.ਐੱਸ.ਈ.) ਅਤੇ ‘ਯੰਤਰ ਇੰਡੀਆ ਲਿਮਟਿਡ’ ਦੇ 5 ਵਿਸਥਾਰ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਣ ਮੌਕੇ ਕਿਹਾ ਕਿ ਭਾਰਤ ’ਚ ਸ਼ਿਪਬਿਲਡਿੰਗ ਦਾ ਗਲੋਬਲ ਕੇਂਦਰ ਬਣਨ ਦੀ ਸਮਰੱਥਾ ਹੈ। ਨੀਂਹ-ਪੱਥਰ ਰੱਖਣ ਲਈ ਆਯੋਜਿਤ ਪ੍ਰੋਗਰਾਮ ’ਚ ਰਾਜਨਾਥ ਦੇ ਨਾਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸਨ।

ਰਾਜਨਾਥ ਸਿੰਘ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ’ਚ ਲੱਗਭਗ 3,500 ਕਰੋੜ ਰੁਪਏ ਦੀ ਲਾਗਤ ਵਾਲੇ 5 ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, ‘‘ਗਲੋਬਲ ਸ਼ਿਪਬਿਲਡਿੰਗ ਉਦਯੋਗ ’ਚ ਇਕ ਖਲਾਅ ਆ ਰਿਹਾ ਹੈ ਅਤੇ ਭਾਰਤ ਇਸ ਮੌਕੇ ਦਾ ਲਾਭ ਉਠਾ ਸਕਦਾ ਹੈ।’’ ਇਨ੍ਹਾਂ ਪ੍ਰਾਜੈਕਟਾਂ ’ਚ ਜੀ. ਆਰ. ਐੱਸ. ਈ. ਦੇ 3 ਅਤੇ ‘ਯੰਤਰ ਇੰਡੀਆ’ ਦੇ 2 ਵਿਸਥਾਰ ਪ੍ਰਾਜੈਕਟ ਸ਼ਾਮਲ ਹਨ। ਰੱਖਿਆ ਮੰਤਰੀ ਨੇ ਕਿਹਾ, ‘‘ਸੂਬਾ ਵਿਕਾਸ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਕਰਨ ਲਈ ਕਦਮ ਚੁੱਕੇਗਾ। ਪੱਛਮੀ ਬੰਗਾਲ ’ਚ ਕਾਰਖਾਨਿਆਂ ਦੇ ਬੰਦ ਹੋਣ ਅਤੇ ਤਾਲਾਬੰਦੀ ਦੀਆਂ ਖ਼ਬਰਾਂ ਦੀ ਜਗ੍ਹਾ ਹੁਣ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਨੇ ਲੈ ਲਈ ਹੈ।’’

ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਪਣੀ ਸਮਰੱਥਾ ਵਧਾਉਣ ਲਈ ਜੀ. ਆਰ. ਐੱਸ. ਈ. ਨੇ ਜੰਗੀ ਬੇੜਾ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦੀ ਆਪਣੀ ਸਮਰੱਥਾ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ, ਕੋਲਕਾਤਾ (ਐੱਸ. ਐੱਮ. ਪੀ. ਕੇ.) ਦੇ ਨਾਲ ਪੱਟਾ ਸਮਝੌਤਾ ਕੀਤਾ ਹੈ। ਇਸ ਸਮਝੌਤੇ ਹੇਠ ਹੁਗਲੀ ਨਦੀ ਦੇ ਦੋਵੇਂ ਕਿਨਾਰਿਆਂ ’ਤੇ 2 ਛੋਟੇ ਸ਼ਿਪਯਾਰਡ ਅਤੇ ਰਾਇਚਕ ’ਚ ਨਦੀ ਦੇ ਕਿਨਾਰੇ 32 ਏਕੜ ਜ਼ਮੀਨ ਲਈ ਗਈ ਹੈ।


author

Harpreet SIngh

Content Editor

Related News