NPR ਲਈ ਅਧਿਕਾਰੀ ਆਉਣ ਤਾਂ ਨਾਂ ਰੰਗਾ ਬਿੱਲਾ ਦੱਸ ਦਿਓ : ਅਰੂੰਧਤੀ

Wednesday, Dec 25, 2019 - 07:52 PM (IST)

NPR ਲਈ ਅਧਿਕਾਰੀ ਆਉਣ ਤਾਂ ਨਾਂ ਰੰਗਾ ਬਿੱਲਾ ਦੱਸ ਦਿਓ : ਅਰੂੰਧਤੀ

ਨਵੀਂ ਦਿੱਲੀ — ਲੇਖਿਕਾ ਅਰੂੰਧਤੀ ਰਾਏ ਨੇ ਆਪਣੇ ਬਿਆਨ 'ਚ ਇਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) 'ਤੇ ਅਰੂੰਧਤੀ ਰਾਏ ਲੋਕਾਂ ਨੂੰ ਭੜਕਾਉਂਦੀ ਨਜ਼ਰ ਆਈ ਹੈ। ਅਰੂੰਧਤੀ ਰਾਏ ਨੇ ਲੋਕਾਂ ਨੂੰ ਕਾਹਾ ਹੈ ਕਿ ਐੱਨ.ਪੀ.ਆਰ. ਦੇ ਡਾਟਾ ਲਈ ਅਧਿਕਾਰੀ ਜਦੋਂ ਤੁਹਾਡੇ ਘਰ ਆਉਣ ਤਾਂ ਉਨ੍ਹਾਂ ਨੂੰ ਆਪਣਾ ਅਸਲ ਨਾਂ ਨਾ ਦੱਸਣ ਸਗੋਂ ਆਪਣਾ ਨਾਂ 'ਰੰਗਾ ਬਿੱਲਾ' ਅਤੇ ਕੁੰਗ ਫੂ ਕੁੱਤਾ' ਦੱਸ ਦੇਣ। ਇਸੇ ਤਰ੍ਹਾਂ ਅਧਿਕਾਰੀਆਂ ਨੂੰ ਗਲਤ ਮੋਬਾਇਲ ਨੰ ਵੀ ਦੇ ਦਿੱਤੇ। ਲੋਕਾਂ ਨੂੰ ਆਪਣੇ ਘਰ ਦਾ ਪਤਾ 7 ਰੇਸ ਕੋਰਸ ਦੱਸਣਾ ਚਾਹੀਦਾ ਹੈ।'
ਰਾਏ ਨੇ ਅੱਗੇ ਕਿਹਾ, 'ਰੋਜ਼-ਰੋਜ਼ ਪ੍ਰਦਰਸ਼ਨ ਅਤੇ ਲਾਠੀ ਖਾਣ ਦਾ ਮਤਲਹ ਨਹੀਂ ਹੈ। ਹਾਲੇ ਚਾਰ ਸਾਲ ਤਕ ਇੰਤਜਾਰ ਕਰਨਾ ਪਵੇਗਾ। ਸਵਾਲ ਹੈ ਕਿ ਲੋਕਾਂ ਨੇ ਇਸ ਸਰਕਾਰ ਨੂੰ ਚਾਰ ਸਾਲਾਂ ਦਾ ਸਮਾਂ ਕਿਉਂ ਦਿੱਤਾ? ਇਨ੍ਹਾਂ ਖਿਲਾਫ ਅਸੀਂ ਚਾਰ ਸਾਲ ਨਹੀਂ ਲੜ੍ਹ ਸਕਦੇ ਤਾਂ ਕੀ ਕਰਾਂਗੇ ਅਸੀਂ। ਇਕ ਤਾਂ ਸਾਨੂੰ ਚਾਰ ਸਾਲ ਨਹੀਂ ਦੇਣਾ ਚਾਹੀਦਾ ਹੈ।' ਅਰੂੰਧਤੀ ਰਾਏ ਦੇ ਇਸ ਬਿਆਨ ਦੀ ਨਿੰਦਾ ਹੋਣ ਲੱਗੀ ਹੈ। ਭਾਜਪਾ ਨੇ ਅਰੂੰਧਤੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅਰੂੰਧਤੀ ਰਾਏ ਪਹਿਲਾਂ ਵੀ ਕਈ ਵਾਰ ਆਪਣੇ ਬਿਆਨਾਂ ਦੇ ਜ਼ਰੀਏ ਵਿਵਾਦ ਖੜ੍ਹੀ ਕਰ ਚੁੱਕੀ ਹੈ। ਆਪਣੀ ਕਿਤਾਬ 'ਦਿ ਗਾਰਡ ਆਫ ਸਮਾਲ ਥਿੰਗਸ' ਦੇ ਲਈ 1997 ਦਾ ਬੁਕਰ ਪੁਰਸਕਾਰ ਜਿੱਤਣ ਵਾਲੀ ਅਰੂੰਧਤੀ ਜੰਮੂ ਕਸ਼ਮੀਰ 'ਤੇ ਵਿਵਾਦਿਤ ਬਿਆਨ ਦੇ ਚੁੱਕੀ ਹੈ। ਸਾਲ 2010 'ਚ ਲੇਖਿਕਾ ਨੇ ਕਿਹਾ ਸੀ ਕਿ 'ਜੰਮੂ-ਕਸ਼ਮੀਰ ਭਾਰਤ ਦਾ ਅੰਦਰੂਨੀ ਹਿੱਸਾ ਨਹੀਂ ਹੈ।' ਉਸ ਸਮੇਂ ਗ੍ਰਹਿ ਮੰਤਰਾਲਾ ਨੇ ਦਿੱਲੀ ਪੁਲਸ ਨੂੰ ਰਾਏ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਲਈ ਕਿਹਾ ਸੀ।
ਅਰੂੰਧਤੀ ਰਾਏ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਸਭਾ ਸੰਸਦ ਤੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਕਿਹਾ, 'ਇਹ ਹੈਰਾਨ ਕਰਨ ਵਾਲੀ ਗੱਲ ਹੈ। ਲੋਕਾਂ ਨੂੰ ਭੜਕਾਉਣ ਲਈ ਅਰੂੰਧਤੀ ਰਾਏ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਸ ਬਿਆਨ ਲਈ ਰਾਏ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ ਹੋ ਸਕਦਾ ਹੈ। ਉਸ 'ਤੇ ਆਈ.ਪੀ.ਸੀ. ਦੀ ਧਾਰਾ 123ਬੀ ਲਗਾਈ ਜਾ ਸਕਦੀ ਹੈ।


author

Inder Prajapati

Content Editor

Related News