21ਵੀਂ ਸਦੀ ''ਚ ਵੀ ਕੁੜੀਆਂ ਨੂੰ ਵਸਤੂ ਸਮਝਿਆ ਜਾਂਦਾ ਹੈ : ਹਾਈ ਕੋਰਟ
Wednesday, Feb 15, 2023 - 04:05 PM (IST)
ਮੁੰਬਈ (ਭਾਸ਼ਾ)- ਬੰਬਈ ਹਾਈ ਕੋਰਟ ਨੇ ਇਕ ਸਾਲ ਦੀ ਇਕ ਕੁੜੀ ਨੂੰ ਖਰੀਦਣ ਦੀ ਦੋਸ਼ੀ ਔਰਤ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ 21ਵੀਂ ਸਦੀ 'ਚ ਵੀ ਕੁੜੀਆਂ ਨੂੰ ਇਕ ਵਸਤੂ ਦੀ ਤਰ੍ਹਾਂ ਇਸਤੇਮਾਲ ਕਰਨ ਅਤੇ ਵਿੱਤੀ ਲਾਭ ਲਈ ਉਨ੍ਹਾਂ ਨੂੰ ਮਾਧਿਅਮ ਦੇ ਰੂਪ 'ਚ ਇਸਤੇਮਾਲ ਕਰਨ ਦੀਆਂ ਘਟਨਾਵਾਂ ਹੋ ਰਹੀਆਂ ਹਨ। ਜੱਜ ਐੱਸ.ਐੱਮ. ਮੋਦਕ ਦੀ ਏਕਲ ਬੈਂਚ ਨੇ ਪਿਛਲੇ ਸਾਲ ਮਹਾਰਾਸ਼ਟਰ 'ਚ ਸਤਾਰਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੀ ਗਈ 45 ਸਾਲਾ ਅਸ਼ਵਨੀ ਬਾਬਰ ਦੀ ਜ਼ਮਾਨਤ ਪਟੀਸ਼ਨ 'ਤੇ 8 ਫਰਵਰੀ ਨੂੰ ਪਾਸ ਆਪਣੇ ਆਦੇਸ਼ 'ਚ ਕਿਹਾ,''ਨੈਤਿਕਤਾ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੇ ਸੰਦਰਭ 'ਚ ਇਹ ਬੇਹੱਦ ਇਤਰਾਜ਼ੋਗ ਹੈ ਕਿ ਇਕ ਸਾਲ ਦੀ ਕੁੜੀ ਨੂੰ ਉਸ ਦੀ ਮਾਂ ਨੇ ਵੇਚ ਦਿੱਤਾ। ਅਦਾਲਤ ਨੇ ਬਾਬਰ ਨੂੰ 25 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਇਹ ਕਹਿੰਦੇ ਹੋਏ ਜ਼ਮਾਨਤ ਦੇ ਦਿੱਤੀ ਕਿ ਉਸ ਨੂੰ ਜੇਲ੍ਹ 'ਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਮਾਮਲੇ ਦੀ ਸੁਣਵਾਈ ਜਲਦ ਸ਼ੁਰੂ ਨਹੀਂ ਹੋਵੇਗੀ ਅਤੇ ਉਸ ਦੇ ਖ਼ੁਦ 2 ਛੋਟੇ ਬੱਚੇ ਹਨ ਅਤੇ ਉਨ੍ਹਾਂ ਦੇ ਕਲਿਆਣ 'ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ।
ਇਤਸਗਾਸਾ ਪੱਖ ਅਨੁਸਾਰ, ਮਾਮਲੇ 'ਚ ਦੋਸ਼ੀ ਬਾਬਰ ਅਤੇ ਉਸ ਦੇ ਪਤੀ ਨੇ ਇਕ ਸਾਲ ਦੀ ਬੱਚੀ ਨੂੰ ਪੈਸਿਆਂ ਦੀ ਜ਼ਰੂਰਤ ਵਾਲੀ ਬੱਚੀ ਦੀ ਮਾਂ ਨੂੰ ਦਿੱਤੇ ਗਏ ਕਰਜ਼ ਦੇ ਬਦਲੇ ਖਰੀਦਿਆ ਸੀ। ਜਦੋਂ ਕਰਜ਼ ਦੇਣ ਦੇ ਬਾਵਜੂਦ ਦੋਸ਼ੀ ਜੋੜੇ ਨੇ ਬੱਚੀ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਬੱਚੀ ਦੀ ਮਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਬਾਅਦ 'ਚ ਬੱਚੀ ਉਸ ਦੀ ਮਾਂ ਨੂੰ ਵਾਪਸ ਕਰ ਦਿੱਤੀ ਗਈ। ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ,''ਅਸੀਂ 21ਵੀਂ ਸਦੀ 'ਚ ਹਾਂ, ਅਜੇ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ 'ਚ ਕੁੜੀਆਂ ਨੂੰ ਵਸਤੂ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਲਈ ਇਕ ਮਾਧਿਅਮ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।'' ਅਦਾਲਤ ਨੇ ਕਿਹਾ,''ਸ਼ਬਦ ਵੇਚਣ ਦਾ ਉਪਯੋਗ ਕਰਨ 'ਚ ਬਹੁਤ ਦਰਦ ਹੁੰਦਾ ਹੈ ਪਰ ਜੀਵਨ ਦੀ ਕਠਿਨ ਸੱਚਾਈ ਇਹ ਹੈ ਕਿ ਬੱਚੀ ਦੀ ਮਾਂ ਨੇ ਉਸ ਨੂੰ ਪੈਸੇ ਦੀ ਜ਼ਰੂਰਤ ਕਾਰਨ ਵੇਚ ਦਿੱਤਾ ਸੀ।'' ਹਾਈ ਕੋਰਟ ਨੇ ਕਿਹਾ,''ਉਨ੍ਹਾਂ (ਦੋਸ਼ੀਆਂ) ਨੇ ਮਨੁੱਖਤਾ ਖ਼ਿਲਾਫ਼ ਪਾਪ ਕੀਤਾ ਹੈ ਅਤੇ ਫਿਰ ਧੀ ਦੀ ਸੁਰੱਖਿਆ ਲੈਣ ਦੀ ਹੱਦ ਤੱਕ ਚਲੇ ਗਏ ਅਤੇ ਜਦੋਂ ਮਾਂ ਨੇ ਕਰਜ਼ ਚੁਕਾ ਦਿੱਤਾ ਤਾਂ ਉਸ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।''