ਖੇਡਦੇ-ਖੇਡਦੇ ਪਾਣੀ ਦੀ ਟੈਂਕੀ ''ਚ ਡੁੱਬ ਗਈਆਂ 2 ਮਾਸੂਮ ਕੁੜੀਆਂ ! ਦੋਵਾਂ ਦੀ ਹੋਈ ਦਰਦਨਾਕ ਮੌਤ

Wednesday, May 06, 2026 - 04:13 PM (IST)

ਖੇਡਦੇ-ਖੇਡਦੇ ਪਾਣੀ ਦੀ ਟੈਂਕੀ ''ਚ ਡੁੱਬ ਗਈਆਂ 2 ਮਾਸੂਮ ਕੁੜੀਆਂ ! ਦੋਵਾਂ ਦੀ ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ- ਰਾਜਸਥਾਨ ਦੇ ਜੈਪੁਰ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਖੇਡਦੇ ਸਮੇਂ ਦੋ 5 ਸਾਲਾ ਬੱਚੀਆਂ ਦੀ ਪਾਣੀ ਦੀ ਟੈਂਕੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਜੈਪੁਰ ਦੇ ਸ਼ਿਪਰਾਪਥ ਥਾਣਾ ਖੇਤਰ ਦੇ ਜਗਨਨਾਥਪੁਰੀ ਇਲਾਕੇ ਵਿੱਚ ਮੰਗਲਵਾਰ ਦੇਰ ਸ਼ਾਮ ਵਾਪਰਿਆ।

ਪੁਲਸ ਅਨੁਸਾਰ, ਦੋਵੇਂ ਬੱਚੀਆਂ ਆਪਣੇ ਕਿਰਾਏ ਦੇ ਮਕਾਨ ਦੇ ਨੇੜੇ ਇੱਕ ਨਿਰਮਾਣ ਅਧੀਨ ਘਰ ਕੋਲ ਖੇਡ ਰਹੀਆਂ ਸਨ। ਖੇਡਦੇ-ਖੇਡਦੇ ਉਹ ਉੱਥੇ ਬਣੀ ਪਾਣੀ ਦੀ ਖੁੱਲ੍ਹੀ ਟੈਂਕੀ ਵਿੱਚ ਡਿੱਗ ਗਈਆਂ। ਮ੍ਰਿਤਕ ਬੱਚੀਆਂ ਦੀ ਪਛਾਣ ਰਾਧਿਕਾ (5 ਸਾਲ) ਅਤੇ ਗੋਸੀਆ (5 ਸਾਲ) ਵਜੋਂ ਹੋਈ ਹੈ। ਰਾਧਿਕਾ ਦਾ ਪਰਿਵਾਰ ਬਿਹਾਰ ਨਾਲ ਅਤੇ ਗੋਸੀਆ ਦਾ ਪਰਿਵਾਰ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਦਾ ਹੈ। ਦੋਵੇਂ ਪਰਿਵਾਰ ਜੈਪੁਰ ਵਿੱਚ ਕਿਰਾਏ 'ਤੇ ਰਹਿ ਕੇ ਮਿਹਨਤ-ਮਜ਼ਦੂਰੀ ਕਰਦੇ ਹਨ।

ਇਹ ਵੀ ਪੜ੍ਹੋ- ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ ! 8 ਲੋਕਾਂ ਦੀ ਦਰਦਨਾਕ ਮੌਤ, ਤਹਿਰਾਨ 'ਚ ਮਚੀ ਹਾਹਾਕਾਰ

ਥਾਣਾ ਇੰਚਾਰਜ ਮਹਿੰਦਰ ਯਾਦਵ ਨੇ ਦੱਸਿਆ ਕਿ ਜਦੋਂ ਬੱਚੀਆਂ ਦੇਰ ਰਾਤ ਤੱਕ ਘਰ ਨਹੀਂ ਪਰਤੀਆਂ, ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਬੱਚੀਆਂ ਦੀਆਂ ਚੱਪਲਾਂ ਨਿਰਮਾਣ ਅਧੀਨ ਮਕਾਨ ਦੀ ਟੈਂਕੀ ਕੋਲ ਪਈਆਂ ਮਿਲੀਆਂ ਤੇ ਜਦੋਂ ਅੰਦਰ ਦੇਖਿਆ ਗਿਆ ਤਾਂ ਦੋਵੇਂ ਬੱਚੀਆਂ ਟੈਂਕੀ ਵਿੱਚ ਬੇਸੁਧ ਪਈਆਂ ਸਨ।

ਪਰਿਵਾਰਕ ਮੈਂਬਰ ਤੁਰੰਤ ਬੱਚੀਆਂ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News