ਪ੍ਰੇਮਿਕਾ ਦਾ ਹੋਰ ਥਾਂ ਹੋਣਾ ਸੀ ਵਿਆਹ, ਪ੍ਰੇਮੀ ਨੇ ਮੰਦਰ 'ਚ ਲਾਈਵ ਹੋ ਕੇ ਕੀਤੀ ਖੁਦਕੁਸ਼ੀ

07/23/2019 2:25:21 PM

ਆਗਰਾ— ਯੂ.ਪੀ. ਦੇ ਆਗਰਾ ਜ਼ਿਲੇ 'ਚ ਪ੍ਰੇਮਿਕਾ ਦੀ ਕਿਸੇ ਦੂਜੇ ਨੌਜਵਾਨ ਨਾਲ ਸਗਾਈ ਹੋਣ ਕਾਰਨ 22 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਆਗਰਾ ਦੇ ਇਕ ਮੰਦਰ ਤੋਂ ਆਪਣੀ ਖੁਦਕੁਸ਼ੀ ਦਾ ਲਾਈਵ ਪ੍ਰਸਾਰਨ ਵੀ ਕੀਤਾ। ਮਾਮਲਾ ਅਚਨੇਰਾ ਪੁਲਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਰਾਏਭਾ ਪਿੰਡ ਦੇ ਇਕ ਮੰਦਰ ਦਾ ਹੈ। ਨੌਜਵਾਨ ਨੇ 4 ਪੰਨਿਆਂ ਦਾ ਇਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ 'ਚ ਉਸ ਨੇ ਆਪਣੇ ਪਰਿਵਾਰ ਤੋਂ ਖੁਦਕੁਸ਼ੀ ਦਾ ਕਦਮ ਚੁੱਕਣ ਲਈ ਮੁਆਫ਼ੀ ਮੰਗੀ ਹੈ ਅਤੇ ਆਪਣੇ ਅੰਗਦਾਨ ਦੀ ਅਪੀਲ ਕੀਤੀ ਹੈ। ਪੂਰੇ ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੌਜਵਾਨ ਦੇ ਕੁਝ ਦੋਸਤ ਫੇਸਬੁੱਕ 'ਤੇ ਘਟਨਾ ਦਾ ਲਾਈਵ ਵੀਡੀਓ ਦੇਖ ਰਹੇ ਸਨ, ਕਿਉਂਕਿ ਉਸ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਫੈਸਲੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ। ਘਟਨਾ ਸ਼ਨੀਵਾਰ ਸਵੇਰ ਦੀ ਹੈ। ਮ੍ਰਿਤਕ ਦੀ ਪਛਾਣ ਸ਼ਾਮ ਸੀਕਰਵਾਰ ਉਰਫ਼ ਰਾਜ ਦੇ ਰੂਪ 'ਚ ਹੋਈ ਹੈ। ਸਥਾਨਕ ਲੋਕਾਂ ਨੇ ਉਸ ਦੀ ਲਾਸ਼ ਮੰਦਰ ਦੇ ਅੰਦਰ ਲਟਕਦੀ ਹੋਈ ਦੇਖੀ ਸੀ।

ਲਾਸ਼ਾਂ ਦੀਆਂ ਤਸਵੀਰਾਂ ਫੇਸਬੁੱਕ ਅਕਾਊਂਟ 'ਤੇ ਕਰਨ ਪੋਸਟ
4 ਮਿੰਟ ਲੰਬੇ ਵੀਡੀਓ 'ਚ ਸ਼ਾਮ ਨੇ ਪੁਲਸ ਨੂੰ ਕਿਸੇ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪਰਿਵਾਰ ਤੋਂ ਉਸ ਦੀ ਲਾਸ਼ਾਂ ਦੀਆਂ ਕੁਝ ਤਸਵੀਰਾਂ ਫੇਸਬੁੱਕ ਅਕਾਊਂਟ 'ਤੇ ਪੋਸਟ ਕਰਨ ਲਈ ਕਿਹਾ। ਸੁਸਾਈਡ ਨੋਟ 'ਚ ਸ਼ਾਮ ਨੇ ਲਿਖਿਆ,''ਮੈਂ ਉਸ ਨੂੰ ਬਹੁਤ ਮਿਸ ਕਰਦਾ ਹਾਂ ਅਤੇ ਉਸ ਦੇ ਬਿਆਨ ਨਹੀਂ ਰਹਿ ਸਕਦਾ। ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹ ਕਿਸੇ ਹੋਰ ਨਾਲ ਵਿਆਹ ਕਰ ਰਹੀ ਹੈ। ਉਸ ਨੂੰ ਗਵਾਉਣ ਦੀ ਗੱਡ ਤੋਂ ਇੰਨੀ ਜ਼ਿਆਦਾ ਟੈਨਸ਼ਨ 'ਚ ਹਾਂ ਕਿ ਮੇਰੀ ਨੌਕਰੀ ਚੱਲੀ ਗਈ।'' ਸ਼ਾਮ ਗੁਰੂਗ੍ਰਾਮ ਸਥਿਤ ਇਕ ਫੈਕਟਰੀ 'ਚ ਕੰਮ ਕਰਦਾ ਸੀ।

ਪਰਿਵਾਰ ਨੇ ਮ੍ਰਿਤਕ ਦਾ ਫੇਸਬੁੱਕ ਅਕਾਊਂਟ ਕੀਤਾ ਡਿਐਕਟੀਵੇਟ
ਅਚਨੇਰਾ ਦੇ ਐੱਸ.ਐੱਚ.ਓ. ਅਜੇ ਕੌਸ਼ਲ ਨੇ ਦੱਸਿਆ,''ਮ੍ਰਿਤਕ ਦਾ ਸਰੀਰ ਮੰਦਰ ਦੇ ਅੰਦਰ ਲਟਕਦੇ ਹੋਏ ਦੇਖਿਆ ਗਿਆ। ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਮ੍ਰਿਤਕ ਬੇਰੋਜ਼ਗਾਰ ਸੀ ਅਤੇ ਇਸ ਗੱਲ ਕਾਰਨ ਪਰੇਸ਼ਾਨੀ 'ਚ ਸੀ ਕਿ ਜਿਸ ਲੜਕੀ ਨਾਲ ਉਹ ਪਿਆਰ ਕਰਦਾ ਸੀ, ਉਸ ਦਾ ਵਿਆਹ ਕਿਸੇ ਹੋਰ ਨਾਲ ਹੋ ਰਿਹਾ ਹੈ। ਅਸੀਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ।'' ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਉਸ ਦਾ ਫੇਸਬੁੱਕ ਅਕਾਊਂਟ ਡਿਐਕਟੀਵੇਟ ਕਰ ਦਿੱਤਾ ਹੈ।


DIsha

Content Editor

Related News