ਸਹੇਲੀ ਦੀ ਕੁੜਮਾਈ ਤੋਂ ਪਰੇਸ਼ਾਨ ਨੌਜਵਾਨ ਨੇ ਡੈਟੋਨੇਟਰ ਨਾਲ ਖੁਦ ਨੂੰ ਉਡਾਇਆ, ਸਰੀਰ ਦੇ ਉੱਡੇ ਚੀਥੜੇ

Tuesday, Nov 07, 2023 - 01:05 PM (IST)

ਸਹੇਲੀ ਦੀ ਕੁੜਮਾਈ ਤੋਂ ਪਰੇਸ਼ਾਨ ਨੌਜਵਾਨ ਨੇ ਡੈਟੋਨੇਟਰ ਨਾਲ ਖੁਦ ਨੂੰ ਉਡਾਇਆ, ਸਰੀਰ ਦੇ ਉੱਡੇ ਚੀਥੜੇ

ਉਦੈਪੁਰ- ਉਦੈਪੁਰ ਦੇ ਰਿਸ਼ਭਦੇਵ ਥਾਣਾ ਖੇਤਰ ’ਚ ਇਕ ਨੌਜਵਾਨ ਨੇ ਸਰੀਰ ’ਤੇ ਡੇਟੋਨੇਟਰ ਨਾਲ ਧਮਾਕਾ ਕਰ ਕੇ ਸੁਸਾਈਡ ਕਰ ਲਿਆ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਘਬਰਾ ਗਏ। ਲੋਕ ਜਦੋਂ ਮੌਕੇ ’ਤੇ ਪਹੁੰਚੇ ਤਾਂ ਨੌਜਵਾਨ ਦੇ ਸਰੀਰ ਦੇ ਚੀਥੜੇ ਉੱਡ ਚੁੱਕੇ ਸਨ ਅਤੇ ਧੜ ਵੱਖ ਹੋ ਕੇ ਡਿੱਗ ਚੁੱਕਾ ਸੀ। ਘਟਨਾ ਓਬਰੀ ਪਿੰਡ ’ਚ ਐਤਵਾਰ ਨੂੰ ਤਕਰੀਬਨ 2 ਵਜੇ ਵਾਪਰੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਨੀਲੇਸ਼ ਮੀਣਾ (24) ਆਪਣੀ ਸਹੇਲੀ ਦੀ  ਕੁੜਮਾਈ ਹੋਣ ਤੋਂ ਪਰੇਸ਼ਾਨ ਸੀ।

ਇਹ ਵੀ ਪੜ੍ਹੋ-  CM ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਸੰਮਨ 'ਤੇ ਲਾਈ ਰੋਕ

ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੇ ਇਕ ਹੀ ਗੋਤਰ ਹੋਣ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ ਸੀ। ਇਸ ਵਜ੍ਹਾ ਤੋਂ ਨੌਜਵਾਨ ਨੇ ਕੁੜੀ ਦੇ ਘਰ ਕੋਲ ਡੇਟੋਨੇਟਰ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ। ਆਤਮਘਾਤੀ ਧਮਾਕੇ ਕਾਰਨ ਗਰਦਨ ਧੜ ਤੋਂ ਵੱਖ ਹੋ ਗਈ। ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣ ਕੇ ਪਿੰਡ ਵਾਸੀ ਘਰਾਂ ਵਿਚੋਂ ਬਾਹਰ ਨਿਕਲੇ ਤਾਂ ਵੇਖਿਆ ਕਿ ਨੀਲੇਸ਼ ਮੀਣਾ ਦੀ ਲਾਸ਼ ਸੜਕ 'ਤੇ ਪਈ ਹੈ। ਪੁਲਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਦਾ ਬੇਰਹਿਮੀ ਨਾਲ ਕਤਲ

ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨੀਲੇਸ਼ ਇਹ ਡੈਟੋਨੇਟਰ ਕਿੱਥੋਂ ਅਤੇ ਕਿਸ ਤੋਂ ਲਿਆਇਆ ਸੀ ਪਰ ਰਿਸ਼ਭਦੇਵ ਖੇਤਰ ਜਿੱਥੇ ਨੀਲੇਸ਼ ਦਾ ਪਿੰਡ ਹੈ, ਉੱਥੇ ਸੰਗਮਰਮਰ ਦੀਆਂ ਖਾਨਾਂ ਹਨ। ਇੱਥੇ ਡੈਟੋਨੇਟਰਾਂ ਦੀ ਵਰਤੋਂ ਖਾਨਾਂ 'ਚ ਚ ਧਮਾਕੇ ਲਈ ਕੀਤੀ ਜਾਂਦੀ ਹੈ। ਅਜਿਹੇ 'ਚ ਸ਼ੱਕ ਇਹ ਵੀ ਹੈ ਕਿ ਉਹ ਆਪਣੇ ਜਾਣ-ਪਛਾਣ ਵਾਲੇ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਇਸ ਨੂੰ ਲੈ ਕੇ ਆਇਆ ਹੋਵੇਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੁੜੀ ਦੇ ਪਰਿਵਾਰ ਖਿਲਾਫ IPC ਦੀ ਧਾਰਾ- 302 (ਕਤਲ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News