ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ ''ਤੇ ਰਹਿਣ ਤੋਂ ਬਾਅਦ ਹੋਈ ਮੌਤ

Tuesday, Mar 11, 2025 - 11:19 AM (IST)

ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ ''ਤੇ ਰਹਿਣ ਤੋਂ ਬਾਅਦ ਹੋਈ ਮੌਤ

ਕਨੂੰਰ- ਕੇਰਲ ਦੇ ਥਲਾਸੇਰੀ 'ਚ 18 ਸਾਲਾ ਕੁੜੀ ਦੀ ਮੌਤ ਹੋ ਗਈ। ਉਹ ਬੀਤੇ 6 ਮਹੀਨਿਆਂ ਸਿਰਫ਼ ਲਿਕਵਿਡ ਡਾਈਟ 'ਤੇ ਸੀ। ਉਸ 'ਚ ਵੀ ਸਿਰਫ਼ ਗਰਮ  ਪਾਣੀ ਦਾ ਸੇਵਨ ਕਰ ਰਹੀ ਸੀ। ਖਾਣਾ ਛੱਡ ਰੱਖਿਆ ਸੀ। ਭਾਰ ਵਧਣ ਦੀ ਚਿੰਤਾ ਕਾਰਨ ਉਸ ਨੇ ਡਾਕਟਰਾਂ ਦੀ ਸਲਾਹ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਥਲਾਸੇਰੀ ਸਹਿਕਾਰੀ ਹਸਪਤਾਲ ਦੇ ਡਾ. ਨਾਗੇਸ਼ ਮਨੋਹਰ ਪ੍ਰਭੂ ਨੇ ਦੱਸਿਆ ਕਿ ਕੁੜੀ ਨੂੰ ਕਰੀਬ 12 ਦਿਨ ਪਹਿਲੇ ਗੰਭੀਰ ਹਾਲਤ 'ਚ ਹਸਪਤਾਲ ' ਦਾਖ਼ਲ ਕਰਵਾਇਆ ਗਿਆ ਸੀ। ਉਸ ਦਾ ਭਾਰ ਸਿਰਫ਼ 24 ਕਿਲੋਗ੍ਰਾਮ ਰਹਿ ਗਿਆ ਸੀ। ਕਮਜ਼ੋਰੀ ਕਾਰਨ ਉਹ ਬਿਸਤਰ ਤੋਂ ਉੱਠ ਵੀ ਨਹੀਂ ਪਾ ਰਹੀ ਸੀ। 
ਡਾ. ਪ੍ਰਭੂ ਅਨੁਸਾਰ ਕੁੜੀ ਦਾ ਸ਼ੂਗਰ ਲੇਵਲ, ਸੋਡੀਅਮ ਅਤੇ ਬਲੱਡ ਪ੍ਰੈਸ਼ਰ ਲਗਾਤਾਰ ਡਿੱਗ ਰਿਹਾ ਸੀ ਅਤੇ ਉਹ ਵੈਂਟੀਲੇਟਰ 'ਤੇ ਸੀ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਐਤਵਾਰ ਨੂੰ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਸਕੂਲੀ ਬੱਚਿਆਂ 'ਚ ਫੈਲੀ ਬੀਮਾਰੀ, ਹਾਈ ਅਲਰਟ ਤੋਂ ਬਾਅਦ 12 ਮਾਰਚ ਤੱਕ ਛੁੱਟੀਆਂ

ਡਾਕਟਰਾਂ ਅਨੁਸਾਰ ਕੁੜੀ ਨੂੰ ਏਨੋਰੈਕਸੀਆ ਨਾਂ ਦੀ ਬੀਮਾਰੀ ਸੀ। ਇਹ ਮਾਨਸਿਕ ਬੀਮਾਰੀ ਹੈ। ਇਸ 'ਚ ਲੋਕ ਭਾਰ ਅਤੇ ਖਾਣ-ਪੀਣ ਨੂੰ ਲੈ ਕੇ ਵੱਧ ਚਿੰਤਤ ਰਹਿੰਦੇ ਹਨ। ਇਸ ਬੀਮਾਰੀ 'ਚ ਵਿਅਕਤੀ ਸੋਚਦਾ ਹੈ ਕਿ ਉਸ ਦਾ ਭਾਰ ਵੱਧ ਹੈ ਅਤੇ ਉਸ ਨੂੰ ਖਾਣਾ ਨਹੀਂ ਖਾਣਾ ਚਾਹੀਦਾ। ਭਾਵੇਂ ਹੀ ਉਹ ਪਤਲਾ ਹੋਵੇ। ਡਾਕਟਰਾਂ ਅਨੁਸਾਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ 'ਚ ਇਹ ਡਿਸਆਰਡਰ ਜ਼ਿਆਦਾ ਹੁੰਦਾ ਹੈ। 13 ਤੋਂ 30 ਸਾਲ ਦੀਆਂ ਔਰਤਾਂ 'ਚ ਇਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਸਮੱਸਿਆ ਪੁਰਸ਼ਾਂ ਨੂੰ ਵੀ ਹੋ ਸਕਦੀ ਹੈ ਪਰ ਇਸ ਨਾਲ ਲਗਭਗ 95 ਫੀਸਦੀ ਔਰਤਾਂ ਪ੍ਰਭਾਵਿਤ ਰਹਿੰਦੀਆਂ ਹਨ। ਪਰਿਵਾਰ ਅਨੁਸਾਰ ਕੁੜੀ ਕਰੀਬ 5 ਮਹੀਨਿਆਂ ਤੋਂ ਇਸ ਬੀਮਾਰੀ ਨਾਲ ਪੀੜਤ ਸੀ। ਉਹ ਕੁਝ ਨਹੀਂ ਖਾਂਦੀ ਸੀ। ਉਨ੍ਹਾਂ ਵਲੋਂ ਦਿੱਤਾ ਖਾਣਾ ਲੁਕਾ ਦਿੰਦੀ ਸੀ। ਬੀਤੇ 5 ਮਹੀਨਿਆਂ ਤੋਂ ਉਸ ਦੀ ਸਿਹਤ ਲਗਾਤਾਰ ਖ਼ਰਾਬ ਰਹਿ ਰਹੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News