ਮਾਂ ਤੋਂ ਮੰਗਿਆ ਧੀ ਦਾ 'ਹੱਥ', ਇਨਕਾਰ ਕਰਨ ਤੇ ਸਨਕੀ ਨੌਜਵਾਨ ਨੇ ਕਰ ਦਿੱਤਾ ਵੱਡਾ ਕਾਰਾ

Monday, Feb 20, 2023 - 10:27 AM (IST)

ਮਾਂ ਤੋਂ ਮੰਗਿਆ ਧੀ ਦਾ 'ਹੱਥ', ਇਨਕਾਰ ਕਰਨ ਤੇ ਸਨਕੀ ਨੌਜਵਾਨ ਨੇ ਕਰ ਦਿੱਤਾ ਵੱਡਾ ਕਾਰਾ

ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਇਕ ਸਿਰਫਿਰੇ ਸ਼ਖਸ ਨੇ ਨਾਬਾਲਿਗ ਕੁੜੀ ਦੇ ਘਰ ’ਚ ਦਾਖ਼ਲ ਹੋ ਕੇ ਉਸ ’ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਖੂਨ ਨਾਲ ਲਥਪਥ ਕੁੜੀ ਜਾਨ ਬਚਾਉਣ ਲਈ ਭੱਜੀ ਤਾਂ ਨੌਜਵਾਨ ਨੇ ਉਸ ਦਾ ਪਿੱਛਾ ਕੀਤਾ ਅਤੇ ਸੜਕ ’ਤੇ ਉਸ ਦੇ ਵਾਲ ਫੜ ਕੇ ਘੜੀਸਣ ਲੱਗਾ। ਇਸ ਦੌਰਾਨ ਮੁਲਜ਼ਮ ਨੇ ਆਪਣੇ ’ਤੇ ਵੀ ਹਮਲਾ ਕੀਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਬੱਚੇ ਨੂੰ ਜਨਮ ਦੇਣ ਦੇ 3 ਘੰਟਿਆਂ ਬਾਅਦ ਪ੍ਰੀਖਿਆ ਦੇਣ ਪਹੁੰਚੀ ਮਾਂ, ਬਣਿਆ ਚਰਚਾ ਦਾ ਵਿਸ਼ਾ

ਘਟਨਾ ਗੁਢਿਆਰੀ ਇਲਾਕੇ ਦੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਕੁੜੀ ਮੁਲਜ਼ਮ ਓਂਕਾਰ ਤਿਵਾੜੀ ਦੇ ਮਸਾਲੇ ਸੈਂਟਰ ਵਿਚ ਕੰਮ ਕਰਦੀ ਸੀ। ਤਿਵਾੜੀ ਨੇ ਕੁੜੀ ਦੀ ਮਾਂ ਨੂੰ ਕਿਹਾ ਸੀ- ਮੈਨੂੰ ਆਪਣੀ ਧੀ ਦੇ ਦੇਵੋ, ਮੈਂ ਉਸ ਨੂੰ ਪਤਨੀ ਬਣਾ ਕੇ ਰੱਖਾਂਗਾ। ਘਰ ਵਾਲਿਆਂ ਨੇ ਇਸ ਤੋਂ ਨਾਂਹ ਕਰ ਦਿੱਤੀ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਓਂਕਾਰ ਤਿਵਾੜੀ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਸਨਕੀ ਓਂਕਾਰ ਤਿਵਾੜੀ ਗੰਡਾਸਾ ਲੈ ਕੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਇਆ। ਫਿਰ ਪਰਿਵਾਰ ਦੇ ਲੋਕਾਂ ਨਾਲ ਬਦਸਲੂਕੀ ਕੀਤੀ। ਕੁੜੀ ਨੂੰ ਕੁੱਟਿਆ ਅਤੇ ਫਿਰ ਉਸ ਦੀ ਗਰਦਨ ਅਤੇ ਸਰੀਰ ਦੇ ਕਈ ਹਿੱਸਿਆਂ ’ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News