24 ਸਾਲਾ ਕੁੜੀ ਨਾਲ ਟਿਕ-ਟਾਕ ''ਤੇ ਕੀਤੀ ਦੋਸਤੀ, ਫਿਰ ਦੋਸਤ ਨੇ ਕੀਤਾ ਜਬਰ ਜ਼ਿਨਾਹ

Saturday, Nov 14, 2020 - 11:24 AM (IST)

24 ਸਾਲਾ ਕੁੜੀ ਨਾਲ ਟਿਕ-ਟਾਕ ''ਤੇ ਕੀਤੀ ਦੋਸਤੀ, ਫਿਰ ਦੋਸਤ ਨੇ ਕੀਤਾ ਜਬਰ ਜ਼ਿਨਾਹ

ਜੀਂਦ- ਹਰਿਆਣਾ ਦੇ ਜੀਂਦ 'ਚ 24 ਸਾਲਾ ਕੁੜੀ ਨਾਲ ਟਿਕ-ਟਾਕ 'ਤੇ ਦੋਸਤੀ ਤੋਂ ਬਾਅਦ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੌਜਵਾਨ ਨੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਨਾਂ 'ਤੇ ਲਗਾਤਾਰ ਜਬਰ ਜ਼ਿਨਾਹ ਕੀਤਾ। ਪੀੜਤਾ ਇਸ ਤੋਂ ਬਾਅਦ ਗਰਭਵਤੀ ਵੀ ਹੋ ਗਈ ਸੀ ਅਤੇ ਬਾਅਦ 'ਚ ਉਸ ਦਾ ਗਰਭਪਾਤ ਵੀ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਟਿਕ-ਟਾਕ ਚੱਲਦਾ ਸੀ, ਉਸੇ ਪਲੇਟਫਾਰਮ 'ਤੇ ਪਾਨੀਪਤ ਦੇ ਇਕ ਮੁੰਡੇ ਨਾਲ ਦੋਸਤੀ ਹੋਈ। ਇਸ ਤੋਂ ਬਾਅਦ ਉਹ ਪਾਨੀਪਤ ਤੋਂ ਜੀਂਦ ਮਿਲਣ ਆਇਆ। ਕੁੜੀ ਨੇ ਦੋਸ਼ ਲਗਾਇਆ ਕਿ ਮੁੰਡਾ ਉਸ ਨੂੰ ਜੀਂਦ ਤੋਂ ਪਾਨੀਪਤ ਲੈ ਗਿਆ, ਜਿੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਵੀਡੀਓ ਵੀ ਬਣਾਈ ਗਈ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

ਮਹਿਲਾ ਪੁਲਸ ਥਾਣੇ ਦੀ ਐੱਸ.ਐੱਚ.ਓ. ਨੇ ਦੱਸਿਆ ਕਿ ਪੀੜਤਾ ਵਲੋਂ ਸ਼ਿਕਾਇਤ ਮਿਲੀ ਹੈ। ਦੋਸ਼ੀ ਮੁੰਡੇ ਨੇ ਹਰਿਆਣਾ ਦੇ ਜੀਂਦ ਦੀ ਪੀੜਤਾ ਨਾਲ ਟਿਕ-ਟਾਕ 'ਤੇ ਦੋਸਤੀ ਕੀਤੀ ਸੀ। ਪਾਨੀਪਤ ਲਿਜਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਵੀਡੀਓ ਬਣਾਇਆ। ਵੀਡੀਓ ਦੇ ਆਧਾਰ 'ਤੇ ਦੋਸ਼ੀ ਕੁੜੀ ਨੂੰ ਧਮਕੀ ਦੇ ਕੇ ਜਬਰ ਜ਼ਿਨਾਹ ਕਰਦਾ ਰਿਹਾ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਜਦੋਂ ਕੁੜੀ ਨੇ ਵਿਆਹ ਲਈ ਕਿਹਾ ਤਾਂ ਦੋਸ਼ੀ ਮੁੰਡੇ ਨੇ ਮਨ੍ਹਾ ਕਰ ਦਿੱਤਾ ਅਤੇ ਪੀੜਤਾ ਦਾ ਗਰਭਪਾਤ ਵੀ ਕਰਵਾ ਦਿੱਤਾ। ਇਸੇ ਮਾਮਲੇ 'ਚ ਦੋਸ਼ੀ ਵਿਰੁੱਧ ਜੀਂਦ ਮਹਿਲਾ ਪੁਲਸ ਥਾਣੇ 'ਚ ਐੱਸ.ਸੀ./ਐੱਸ.ਟੀ. ਐਕਟ, ਜਬਰ ਜ਼ਿਨਾਹ, ਜਾਨੋਂ ਮਾਰਨ ਦੀ ਧਮਕੀ ਅਤੇ ਕਈ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ


author

DIsha

Content Editor

Related News