ਮੈਟਰੋ 'ਚ ਸਾੜੀ ਪਾ ਕੇ 'ਬਿੱਲੋ ਰਾਣੀ' ਬਣਨ ਚੱਲੀ ਸੀ ਕੁੜੀ, ਯੂਜ਼ਰਸ ਨੇ ਲਾ 'ਤੀ ਕਲਾਸ (Video Virel)

Monday, Oct 07, 2024 - 05:32 PM (IST)

ਮੈਟਰੋ 'ਚ ਸਾੜੀ ਪਾ ਕੇ 'ਬਿੱਲੋ ਰਾਣੀ' ਬਣਨ ਚੱਲੀ ਸੀ ਕੁੜੀ, ਯੂਜ਼ਰਸ ਨੇ ਲਾ 'ਤੀ ਕਲਾਸ (Video Virel)

ਦਿੱਲੀ : ਦਿੱਲੀ ਮੈਟਰੋ ਹੁਣ ਮਨੋਰੰਜਨ ਦਾ ਦੂਜਾ ਸਥਾਨ ਬਣ ਗਿਆ ਹੈ। ਕਦੇ ਲੋਕ ਨੱਚਦੇ ਨਜ਼ਰ ਆਉਂਦੇ ਹਨ ਤੇ ਕਦੇ ਲੜਦੇ। ਪਰ ਇਨ੍ਹਾਂ ਤੋਂ ਇਲਾਵਾ, ਕੁਝ ਲੋਕ ਖਾਸ ਤੌਰ 'ਤੇ ਫਾਲੋਅਰਸ, ਲਾਈਕਸ ਅਤੇ ਵਾਇਰਲ ਕਰਨ ਦੇ ਉਦੇਸ਼ ਨਾਲ ਮੈਟਰੋ ਵਿਚ ਡਾਂਸ ਕਰਦੇ ਅਤੇ ਵੀਡੀਓਜ਼ ਸ਼ੂਟ ਕਰਦੇ ਦਿਖਾਈ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਇੱਕ ਕੁੜੀ ਅਸਲ ਵਿੱਚ ਚੱਲਦੀ ਮੈਟਰੋ ਵਿੱਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕੁੜੀ ਬਿਪਾਸ਼ਾ ਬਾਸੂ ਦੇ ਹਿੱਟ ਗੀਤ 'ਬਿਲੋ ਰਾਣੀ' 'ਤੇ ਡਾਂਸ ਕਰ ਰਹੀ ਹੈ। ਲੜਕੀ ਨੇ ਸਾੜ੍ਹੀ ਪਾਈ ਹੋਈ ਹੈ ਅਤੇ ਉਹ ਬਾਕੀ ਯਾਤਰੀਆਂ ਵਿਚਕਾਰ ਨੱਚ ਰਹੀ ਹੈ। ਲੋਕ ਉਸ ਵੱਲ ਦੇਖ ਰਹੇ ਹਨ। ਕਈ ਲੋਕ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਵੀਡੀਓ 'ਚ ਕੋਈ ਇਧਰ-ਉਧਰ ਦੇਖ ਰਿਹਾ ਹੈ ਅਤੇ ਕੋਈ ਫੋਨ ਦੀ ਵਰਤੋਂ 'ਚ ਰੁੱਝਿਆ ਹੋਇਆ ਹੈ।

 
 
 
 
 
 
 
 
 
 
 
 
 
 
 
 

A post shared by Swati Sharma (@swatisharma2543)

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਸਵਾਤੀ ਸ਼ਰਮਾ ਨਾਂ ਦੀ ਯੂਜ਼ਰ ਨੇ ਆਪਣੇ ਹੈਂਡਲ swatisharma2543 'ਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਦੇਖ ਕੇ ਯੂਜ਼ਰਸ ਨਾ ਸਿਰਫ ਹੈਰਾਨ ਰਹਿ ਗਏ ਹਨ, ਸਗੋਂ ਉਨ੍ਹਾਂ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਸ ਵੀਡੀਓ ਨੂੰ ਹੁਣ ਤੱਕ 15 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜ਼ਿਆਦਾਤਰ ਯੂਜ਼ਰਸ ਨੂੰ ਇਸ ਕੁੜੀ ਦਾ ਡਾਂਸ ਕਰਨਾ ਪਸੰਦ ਨਹੀਂ ਆ ਰਿਹਾ ਹੈ।

ਲਾ ਦਿੱਤੀ ਕਲਾਸ
ਨੇਟੀਜ਼ਨਸ ਨੇ ਵੀ ਉਸ ਦੀ ਖੂਬ ਕਲਾਸ ਲਾਈ ਹੈ। ਇਕ ਯੂਜ਼ਰ ਨੇ ਲਿਖਿਆ- ਤੁਹਾਡੇ 'ਚ ਹਿੰਮਤ ਹੈ, ਅਸੀਂ ਦੇਖ ਕੇ ਹੀ ਸ਼ਰਮ ਨਾਲ ਪਾਣੀ ਪਾਣੀ ਹੋ ਗਏ। ਇਕ ਹੋਰ ਯੂਜ਼ਰ ਨੇ ਲਿਖਿਆ- ਛਪਰੀ ਲੋਕ ਕਿਤੇ ਵੀ ਸ਼ੁਰੂ ਕਰ ਦਿੰਦੇ ਹਨ। ਤੀਜੇ ਯੂਜ਼ਰ ਨੇ ਲਿਖਿਆ- ਤੁਸੀਂ ਬਿਪਾਸ਼ਾ ਦਾ ਗੀਤ ਬਰਬਾਦ ਕਰ ਦਿੱਤਾ? ਚੌਥੇ ਨੇ ਲਿਖਿਆ- ਟੈਲੇਂਟ ਸ਼ੋਅ 'ਚ ਜਾ ਕੇ ਦਿਖਾਓ, ਤੁਸੀਂ ਇਸ ਨੂੰ ਸੜਕ 'ਤੇ ਕਿਉਂ ਬਰਬਾਦ ਕਰ ਰਹੇ ਹੋ।


author

Baljit Singh

Content Editor

Related News