ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ 20 ਸਾਲਾ ਕੁੜੀ ਦਾ ਕੈਂਚੀ ਮਾਰ ਕੀਤਾ ਬੇਰਹਿਮੀ ਨਾਲ ਕਤਲ

Wednesday, Dec 13, 2023 - 04:35 PM (IST)

ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ 20 ਸਾਲਾ ਕੁੜੀ ਦਾ ਕੈਂਚੀ ਮਾਰ ਕੀਤਾ ਬੇਰਹਿਮੀ ਨਾਲ ਕਤਲ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ 20 ਸਾਲਾ ਕੁੜੀ ਦੇ ਗਲ਼ੇ 'ਚ ਕੈਂਚੀ ਮਾਰ ਕੇ ਕਤਲ ਦੇ ਖ਼ੁਲਾਸੇ ਦਾ ਦਾਅਵਾ ਕਰਦੇ ਹੋਏ ਪੁਲਸ ਨੇ ਮਾਮਲੇ 'ਚ ਉਸ ਦੇ ਲਿਵ-ਇਨ ਜੋੜੀਦਾਰ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ 'ਤੇ ਦੋਸਤੀ ਤੋਂ ਬਾਅਦ ਦੋਸ਼ੀ ਨਾਲ ਰਹਿ ਰਹੀ ਕੁੜੀ ਦੇ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅਭਿਨਯ ਵਿਸ਼ਵਕਰਮਾ ਨੇ ਦੱਸਿਆ ਕਿ ਰਾਵਜੀ ਬਾਜ਼ਾਰ ਖੇਤਰ 'ਚ 7 ਦਸੰਬਰ ਨੂੰ 20 ਸਾਲਾ ਕੁੜੀ ਦਾ ਗਲ਼ੇ 'ਚ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ 9 ਦਸੰਬਰ ਨੂੰ ਪੁਲਸ ਨੇ ਉਸ ਦੀ ਲਾਸ਼ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕਤਲ ਦੇ ਦੋਸ਼ੀ ਦੀ ਪਛਾਣ ਪ੍ਰਵੀਨ ਸਿੰਘ ਧਾਕੜ (24) ਵਜੋਂ ਹੋਈ ਹੈ ਅਤੇ ਉਹ ਗੁਨਾ ਦਾ ਰਹਿਣ ਵਾਲਾ ਹੈ।

ਵਿਸ਼ਵਕਰਮਾ ਨੇ ਦੱਸਿਆ ਕਿ ਇੰਸਟਾਗ੍ਰਾਮ 'ਤੇ ਦੋਸਤੀ ਤੋਂ ਬਾਅਦ ਧਾਕੜ ਅਤੇ ਕੁੜੀ ਪਿਛਲੇ ਕੁਝ ਦਿਨਾਂ ਤੋਂ ਕਿਰਾਏ ਦੇ ਘਰ ਇਕੱਠੇ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ 7 ਦਸੰਬਰ ਸਵੇਰੇ 6 ਵਜੇ ਕੁੜੀ ਨੇ ਧਾਕੜ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਜ਼ੋਰ-ਜ਼ਬਰਦਸਤੀ ਕੀਤੇ ਜਾਣ 'ਤੇ ਦੋਸ਼ੀ ਨੂੰ ਧੱਕਾ ਦੇ ਦਿੱਤਾ ਸੀ। ਵਿਸ਼ਵਕਰਮਾ ਨੇ ਦੱਸਿਆ ਕਿ ਇਸ ਗੱਲ 'ਤੇ ਗੁੱਸੇ 'ਚ ਧਾਕੜ ਨੇ ਕੋਲ ਪਈ ਕੈਂਚੀ ਚੁੱਕ ਕੇ ਕੁੜੀ ਦੇ ਗਲ਼ੇ 'ਚ ਮਾਰ ਦਿੱਤਾ ਸੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਤਲਕਾਂਡ ਤੋਂ ਬਾਅਦ ਕਿਰਾਏ ਦੇ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਦੋਸ਼ੀ ਫਰਾਰ ਹੋ ਗਿਆ ਸੀ ਅਤੇ ਉਹ ਆਪਣੇ ਨਾਲ ਕੁੜੀ ਦਾ ਮੋਬਾਇਲ ਫ਼ੋਨ ਵੀ ਲੈ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News