''ਇਹ ਕਿਚਨ ''ਚ, ਇਹ ਮੇਨ ਰੂਮ ''ਚ...'' ਕੁੜੀ ਨੇ ਮੱਛਰ ਮਾਰ-ਮਾਰ ਭਰ ਲਈ ਕਾਪੀ, ਨਾਲ ਲਿਖ ਰੱਖੀ ਪੂਰੀ ਕੁੰਡਲੀ
Thursday, Apr 17, 2025 - 10:11 AM (IST)

ਨੈਸ਼ਨਲ ਡੈਸਕ- ਹਰ ਕਿਸੇ ਦਾ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ। ਕਿਸੇ ਨੂੰ ਪੁਰਾਣੇ ਤੇ ਦੁਰਲੱਭ ਸਿੱਕੇ ਇਕੱਠੇ ਕਰਨ ਤਾਂ ਕੋਈ ਪੁਰਾਣੇ ਡਾਕ ਜਮ੍ਹਾਂ ਕਰਦਾ ਹੈ ਪਰ ਤੁਹਾਨੂੰ ਅੱਜ ਅਜਿਹਾ ਅਜੀਬ ਸ਼ੌਂਕ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇੰਨੀਂ ਦਿਨੀਂ ਇਕ ਕੁੜੀ ਦਾ ਮੱਛਰ ਮਾਰਨ ਦਾ ਅਜੀਬ ਸ਼ੌਂਕ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਵਾਇਰਲ ਹੋ ਰਹੀ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ,''ਯੂਨਿਕ ਹੋਬੀ (ਸ਼ੌਂਕ)। ਇਸ ਵੀਡੀਓ ਨੂੰ ਇਕ ਕੁੜੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਸ ਦੇ ਹੱਥ 'ਚ ਇਕ ਨੋਟਬੁੱਕ ਹੈ ਅਤੇ ਉਸ 'ਚ ਮਰੇ ਹਏ ਮੱਛਰਾਂ ਨੂੰ ਇਕ ਟੇਬਲ ਬਣਾ ਕੇ ਚਿਪਕਾਇਆ ਗਿਆ ਹੈ। ਹਰ ਟੇਬਲ 'ਚ ਇਕ ਮੱਛਰ ਨਾਲ ਉਸ ਦਾ ਨਾਂ ਵੀ ਰੱਖਿਆ ਗਿਆ ਹੈ ਅਤੇ ਉਸ ਨੂੰ ਮਾਰਨ ਦੀ ਜਗ੍ਹਾ, ਤਾਰੀਖ਼ ਤੇ ਸਮਾਂ ਵੀ ਲਿਖਿਆ ਗਿਆ ਹੈ।
Mosquito 🦟 ki murder ki records 😭😭🙏 pic.twitter.com/xHw0DClUm4
— Shreyanshi Singh 🧚♀️ (@thenicks_7) April 11, 2025
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
ਵੀਡੀਓ ਰਿਕਾਰਡ ਕਰਨ ਵਾਲੀ ਔਰਤ ਦੱਸਦੀ ਹੈ ਕਿ ਇਹ ਇਸ ਕੁੜੀ ਦਾ ਸ਼ੌਂਕ ਹੈ। ਉਸ ਨੇ ਆਪਣੇ ਖ਼ਾਲੀ ਸਮੇਂ ਮੱਛਰਾਂ ਨੂੰ ਮਾਰ ਕੇ ਉਸ ਦਾ ਕਲੈਕਸ਼ਨ ਬਣਾ ਕੇ ਰੱਖਿਆ ਹੈ। ਉਹ ਹਰ ਇਕ ਮੱਛਰ ਦਾ ਵੱਖਰਾ ਨਾਂ ਰੱਖਦੀ ਹੈ, ਫਿਰ ਉਸ ਨੂੰ ਆਪਣੀ ਨੋਟਬੁੱਕ 'ਚ ਚਿਪਕਾ ਦਿੰਦੀ ਹੈ। ਨਾਲ ਹੀ ਉਸ ਨੂੰ ਮਾਰਨ ਦਾ ਸਮਾਂ, ਤਾਰੀਖ਼ ਅਤੇ ਜਗ੍ਹਾ ਵੀ ਲਿਖਦੀ ਹੈ। ਇਸ ਤਰ੍ਹਾਂ ਉਸ ਨੇ ਮਾਰੇ ਗਏ ਹਰ ਮੱਛਰ ਦੀ ਪੂਰੀ ਕੁੰਡਲੀ ਆਪਣੀ ਨੋਟਬੁੱਕ 'ਚ ਲਿਖ ਕੇ ਰੱਖੀ ਹੈ। ਬੱਚੀ ਨੇ ਸਾਰੇ ਮੱਛਰਾਂ ਦੇ ਨਾਂ ਇਨਸਾਨਾਂ ਵਾਲੇ ਰੱਖੇ ਹਨ। ਕਿਸੇ ਦਾ ਮੁਕੇਸ਼ ਤਾਂ ਕਿਸੇ ਦਾ ਰੋਮੀ। ਇਸ ਦੇ ਨਾਲ ਹੀ ਮਾਰਨ ਵਾਲੀ ਜਗ੍ਹਾ ਬਾਰੇ ਲਿਖਿਆ ਹੈ,''ਮੇਰਾ ਕਮਰਾ, ਕਿਚਨ, ਪਾਪਾ ਦਾ ਕਮਰਾ। ਯਾਨੀ ਹਰ ਜਗ੍ਹਾ 'ਤੇ ਉਨ੍ਹਾਂ ਮੱਛਰਾਂ ਨੂੰ ਮਾਰਿਆ ਗਿਆ ਸੀ।'' ਇਸ ਵੀਡੀਓ 'ਤੇ ਲੋਕ ਕਾਫ਼ੀ ਕੁਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਇਆ ਹੈ,''ਟੈਲੇਂਟੇਡ ਗਰਲ।'' ਉੱਥੇ ਹੀ ਦੂਜੇ ਨੇ ਲਿਖਿਆ ਹੈ,''ਵੀਡੀਓ ਦੇਖਣ ਤੋਂ ਬਾਅਦ ਮੱਛਰ ਸਮਾਜ 'ਚ ਡਰ ਦਾ ਮਾਹੌਲ ਹੈ।''
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8