MA ਇੰਗਲਿਸ਼ ਕਰਨ ਤੋਂ ਬਾਅਦ ਬਣੀ 'ਚਾਹਵਾਲੀ', ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਖੋਲ੍ਹੀ ਚਾਹ ਦੀ ਦੁਕਾਨ

Tuesday, Jan 17, 2023 - 05:20 PM (IST)

ਨਵੀਂ ਦਿੱਲੀ- ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ 'ਚ ਆਪਣੀ ਨੌਕਰੀ ਛੱਡ ਕੇ ਉੱਦਮੀ ਬਣਨ ਦੀ ਹੋੜ ਜਿਹੀ ਸ਼ੁਰੂ ਹੋ ਗਈ ਹੈ। ਕਈ ਨੌਜਵਾਨਾਂ ਨੇ ਆਪਣਾ ਬਿਜ਼ਨੈੱਸ ਸ਼ੁਰੂ ਕਰਨ ਲਈ ਆਪਣੀ ਨੌਕਰੀ ਛੱਡੀ ਹੈ। ਗ੍ਰੈਜੂਏਟ ਚਾਹ ਵਾਲੀ, MBA ਚਾਹਵਾਲਾ ਤੋਂ ਲੈ ਕੇ MBA ਪਰੌਂਠੇ ਵਾਲੇ ਤੱਕ ਦੀ ਪ੍ਰੇਰਿਤ ਕਰਨਵਾਲੀਆਂ ਕਹਾਣੀਆਂ ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹਨ।

ਇਹ ਵੀ ਪੜ੍ਹੋ-  ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

PunjabKesari

ਸ਼ਰਮਿਸਥਾ ਘੋਸ਼ ਵੀ ਉਨ੍ਹਾਂ 'ਚੋਂ ਇਕ ਹੈ, ਜਿਨ੍ਹਾਂ ਨੇ ਮੋਟੀ ਤਨਖ਼ਾਹ ਛੱਡ ਕੇ ਚਾਹ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ। ਘੋਸ਼ ਨੇ MA ਇੰਗਲਿਸ਼ ਕੀਤੀ ਹੋਈ ਹੈ, ਜੋ ਕਿ ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਦਿੱਲੀ 'ਚ ਸੜਕ ਕਿਨਾਰੇ ਚਾਹ ਵੇਚਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ, ਉਸ ਨੂੰ ਇੰਟਰਨੈੱਟ 'ਤੇ MA ਇੰਗਲਿਸ਼ ਚਾਹ ਵਾਲੀ ਦੇ ਨਾਂ ਤੋਂ ਪੁਕਾਰਿਆ ਜਾ ਰਿਹਾ ਹੈ। ਘੋਸ਼ ਨੇ ਦਿੱਲੀ ਕੈਂਟ ਵਿਖੇ ਗੋਪੀਨਾਥ ਬਾਜ਼ਾਰ ਵਿਚ ਇਕ ਸਟ੍ਰੀਟ ਵੇਂਡਰ 'ਤੇ ਚਾਹ ਦੀ ਛੋਟੀ ਜਿਹੀ ਦੁਕਾਨ ਸ਼ੁਰੂ ਕੀਤੀ ਹੈ। ਸ਼ਰਮਿਸਥਾ ਘੋਸ਼ ਦਾ ਸੁਫ਼ਨਾ ਚਾਯੋਸ (chaayos brand) ਵਰਗਾ ਬ੍ਰਾਂਡ ਬਣਾਉਣਾ ਹੈ। ਉਸ ਨੇ ਆਪਣਾ ਸੁਫ਼ਨਾ ਪੂਰਾ ਕਰਨ ਲਈ ਨੌਕਰੀ ਛੱਡੀ ਹੈ। 

ਇਹ ਵੀ ਪੜ੍ਹੋ- ਦੁੱਗਣਾ ਇੰਕਰੀਮੈਂਟ, 1 ਸਾਲ ਦੀ ਜਣੇਪਾ ਛੁੱਟੀ, ਇਹ ਸੂਬਾ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਔਰਤਾਂ ਨੂੰ ਦੇਵੇਗਾ ਤੋਹਫ਼ਾ

PunjabKesari

ਘੋਸ਼ ਦੀ ਕਹਾਣੀ ਨੂੰ ਸੇਵਾਮੁਕਤ ਬ੍ਰਿਗੇਡੀਅਰ ਸੰਜੇ ਖੰਨਾ ਨੇ ਲਿੰਕਡਇਨ 'ਤੇ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਪੋਸਟ ਵਾਇਰਲ ਹੋ ਗਈ। ਘੋਸ਼ ਦੀ ਸਟਾਰਟਅਪ ਦੀ ਸਾਰਿਆਂ ਨੇ ਤਾਰੀਫ਼ ਕੀਤੀ ਹੈ। ਪੋਸਟ 'ਤੇ ਕਈ ਯੂਜਰਜ਼ ਦੇ ਰਿਐਕਸ਼ਨ ਆ ਰਹੇ ਹਨ। ਸੰਜੇ ਖੰਨਾ ਨੇ ਕਿਹਾ ਕਿ ਸੁਫ਼ਨੇ ਨੂੰ ਸਾਕਾਰ ਕਰਨ ਲਈ ਉਸ ਪ੍ਰਤੀ ਕੰਮ ਕਰਨ ਲਈ ਜਨੂੰਨ ਅਤੇ ਈਮਾਨਦਾਰੀ ਹੋਣੀ ਚਾਹੀਦੀ ਹੈ। ਮੈਂ ਬਹੁਤ ਯੋਗ ਨੌਜਵਾਨਾਂ ਨੂੰ ਮਿਲਿਆ ਹਾਂ, ਜੋ ਨਿਰਾਸ਼ਾ ਵਿਚ ਹਨ ਅਤੇ ਪੇਸ਼ੇਵਰ ਕੱਦ ਮੁਤਾਬਕ ਇਕ ਉਪਯੁਕਤ ਨੌਕਰੀ ਦੀ ਭਾਲ ਵਿਚ ਹਨ। ਇਹ ਉਨ੍ਹਾਂ ਸਾਰਿਆਂ ਲਈ ਇਕ ਵੱਡਾ ਸੰਦੇਸ਼ ਹੈ।

ਇਹ ਵੀ ਪੜ੍ਹੋ-  J&K: ਫ਼ਰਿਸ਼ਤਾ ਬਣ ਕੇ ਆਏ ਫ਼ੌਜੀ ਜਵਾਨ, ਮੌਤ ਦੇ ਮੂੰਹ 'ਚੋਂ 172 ਮਜ਼ਦੂਰਾਂ ਨੂੰ ਖਿੱਚ ਲਿਆਏ


Tanu

Content Editor

Related News