ਕੁੜੀ ਨੇ ਲਵ ਮੈਰਿਜ ਕਰਵਾਈ ਤਾਂ ਪਰਿਵਾਰ ਵਾਲਿਆਂ ਨੇ ਕੀਤੀ ਸਮੂਹਕ ਖੁਦਕੁਸ਼ੀ

02/11/2020 4:42:43 PM

ਗੜ੍ਹਚਿਰੌਲੀ— ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਇਕ 24 ਸਾਲਾ ਕੁੜੀ ਨੇ ਦੂਜੀ ਜਾਤੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਇਸ ਤੋਂ ਦੁਖੀ ਕੁੜੀ ਦੇ ਮਾਤਾ-ਪਿਤਾ ਅਤੇ ਭਰਾ ਨੇ ਅਜਿਹਾ ਕਦਮ ਚੁੱਕਿਆ ਕਿ ਪੂਰਾ ਇਲਾਕੇ ਸਦਮੇ 'ਚ ਆ ਗਿਆ। ਕੁੜੀ ਦੇ ਮਾਤਾ-ਪਿਤਾ ਅਤੇ ਭਰਾ ਨੇ ਇਕੱਠੇ ਖੂਹ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਗੜ੍ਹਚਿਰੌਲੀ ਸ਼ਹਿਰ 'ਚ ਰਵਿੰਦਰ ਵਰਗੰਟੀਵਾਰ ਦੀ ਬੇਟੀ ਦਾ ਦੂਜੀ ਜਾਤੀ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਸੀ। ਕੁੜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਪਰਿਵਾਰ ਵਾਲਿਆਂ ਨੂੰ ਇਹ ਪ੍ਰੇਮ ਵਿਆਹ ਮਨਜ਼ੂਰ ਨਹੀਂ ਸੀ ਤਾਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੇਟੀ ਪ੍ਰੇਮ ਵਿਆਹ ਕਰਨ ਦੀ ਗੱਲ ਕਹਿੰਦੇ ਹੋਏ ਸ਼ਨੀਵਾਰ ਨੂੰ ਘਰੋਂ ਦੌੜ ਗਈ। ਐਤਵਾਰ ਨੂੰ ਇਕ ਮੰਦਰ 'ਚ ਉਸ ਨੇ ਵਿਆਹ ਕਰ ਲਿਆ।

PunjabKesariਇਸ ਵਿਆਹ ਤੋਂ ਪਰਿਵਾਰ ਵਾਲੇ ਕਾਫ਼ੀ ਦੁਖੀ ਹੋ ਗਏ। ਪਰਿਵਾਰ ਦੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਬਹੁਤ ਸਮਝਾਇਆ ਪਰ ਇਸ ਦੇ ਬਾਵਜੂਦ ਵਰਗੰਟੀਵਾਰ ਪਰਿਵਾਰ ਕਾਫ਼ੀ ਮਾਨਸਿਕ ਤਣਾਅ 'ਚ ਆ ਗਿਆ। ਇਸ ਦੇ ਅਧੀਨ ਤਿੰਨਾਂ ਨੂੰ ਸਮੂਹਕ ਖੁਦਕੁਸ਼ੀ ਕਰਨ ਦਾ ਫੈਸਲਾ ਲਿਆ। ਸੋਮਵਾਰ ਦੁਪਹਿਰ ਤਿੰਨੋਂ ਆਨੰਦਨਗਰ ਕੰਪਲੈਕਸ ਦੀ ਖੁੱਲ੍ਹੀ ਜਗ੍ਹਾ ਦੇ ਖੂਹਾਂ ਕੋਲ ਪੁੱਜੇ। ਉੱਥੇ ਤਿੰਨਾਂ ਨੇ ਇਕੱਠੇ ਖੂਹ 'ਚ ਛਾਲ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਸ਼ਹਿਰ 'ਚ ਫੈਲਦੇ ਹੀ ਨਾਗਰਿਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਭੀੜ ਜਮ੍ਹਾ ਹੋ ਗਈ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਤਿੰਨਾਂ ਲਾਸ਼ਾਂ ਨੂੰ ਖੂਹ 'ਚੋਂ ਬਾਹਰ ਕੱਢਿਆ। ਮਰਨ ਵਾਲਿਆਂ ਦੇ ਨਾਂ ਰਵਿੰਦਰ ਨਾਗੋਰਾਵ ਵਰਗੰਟੀਵਾਰ (50), ਵੈਸ਼ਾਲੀ ਰਵਿੰਦਰ ਵਰਗੰਟੀਵਾਰ (43) ਅਤੇ ਸਾਈਰਾਮ ਰਵਿੰਦਰ ਵਰਗੰਟੀਵਾਰ (19) ਹਨ।


DIsha

Content Editor

Related News